
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

1 ਨੰਬਰ ਲਈ-ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਚੀਨੀ, ਪਿਆਜ, ਰਾਸ਼ਨ, ਗੈਸ ਤੇ ਤੇਲ ਦੀਆਂ ਕੀਮਤਾਂ ’ਚ ਵਾਧੇ ਖਿਲਾਫ਼ ਰੋਸ ਪ੍ਰਦਰਸ਼ਨ

-ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਹਮੇਸ਼ਾ ਚੁੱਕੇਗੀ ਆਵਾਜ਼ : ਤਲਵਾੜ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਕੇਂਦਰ ਦੀ ਸਰਕਾਰ ਦੇ ਰਾਜ ਵਿੱਚ ਚੀਨੀ, ਪਿਆਜ, ਘਰੇਲੂ ਰਾਸ਼ਨ, ਪੈਟਰੋਲ-ਡੀਜ਼ਲ ਤੇ ਗੈਸ ਦੇ ਭਾਅ ’ਚ ਲਗਾਤਾਰ ਵਾਧਾ ਜਾਰੀ ਹੈ, ਜਿਸ ਦੇ ਵਿਰੋਧ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਹੇਠ ਟਿੱਬਾ ਰੋਡ ਦਫਤਰ ਦੇ ਬਾਹਰ ਕੇਦਰ ਦੀ ਭਾਜਪਾ ਸਰਕਾਰ ਖਿਲਾਫ਼ ਧਰਨਾ ਲਾਇਆ। ਤਲਵਾੜ ਨੇ ਦੱਸਿਆ ਕਿ ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੱਲੋ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਅੱਜ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ‘ਆਪ’ ਦੀ ਸਰਕਾਰ ਖਿਲਾਫ ਖੰਡ, ਪਿਆਜ, ਘਰੇਲੂ ਰਾਸ਼ਨ, ਪੈਟਰੋਲ-ਡੀਜ਼ਲ ਤੇ ਗੈਸ ਦੇ ਲਗਾਤਾਰ ਵਧਾਏ ਜਾ ਰਹੇ ਭਾਅ ਦੇ ਵਿਰੋਧ ਵਿੱਚ ਧਰਨੇ ਦਿੱਤੇ ਗਏ ਤੇ ਰੋਸ ਮੁਜ਼ਾਹਰੇ ਕੀਤੇ। ਭਾਜਪਾ ਤੇ ਆਪ ਸਰਕਾਰ ਵੱਲੋ ਰੋਜਾਨਾ ਲਏ ਜਾ ਰਹੇ ਗਲਤ ਫੈਸਲਿਆਂ ਦੇ ਕਾਰਣ ਜਨਤਾ ਬਹੁਤ ਹੀ ਪਰੇਸ਼ਾਨ ਹੈ, ਕਿਉਕਿ ਰੋਜ਼ਾਨਾ ਹੀ ਮਹਿੰਗਾਈ ਵਧਦੀ ਜਾ ਰਹੀ ਹੈ। ਨਵੀ ਸਵੇਰ ਹੁੰਦਿਆਂ ਹੀ ਹਰ ਚੀਜ ਦੇ ਭਾਅ ਵੱਧ ਜਾਂਦੇ ਹਨ ਜੋ ਕਿ ਜਨਤਾ ’ਤੇ ਬੋਝ ਵਧਾ ਦਿੰਦੇ ਹਨ ਤੇ ਪਰੇਸ਼ਾਨ ਕਰਦੇ ਹਨ। ਜਨਤਾ ’ਚ ਮਹਿਗਾਈ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ, ਕਾਂਗਰਸ ਪਾਰਟੀ ਜਨਤਾ ਦੇ ਹੱਕ ਲਈ ਇਨ੍ਹਾਂ ਸਰਕਾਰਾ ਦੇ ਖਿਲਾਫ਼ ਹਰ ਕਿਸਮ ਦੀ ਲੜਾਈ ਲੜੇਗੀ। ਇਸ ਮੌਕੇ ਸੀਨੀਅਰ ਲੀਡਰਸ਼ਿਪ, ਬਲਾਕ ਪ੍ਰਧਾਨ, ਕੌਂਸਲਰ, ਸਾਬਕਾ ਕੌਂਸਲਰ, ਵਾਰਡ ਇੰਚਾਰਜ, ਮੰਡਲ ਪ੍ਰਧਾਨ, ਵਾਰਡ ਪ੍ਰਧਾਨ, ਐਨਐਸਯੂਆਈ, ਯੂਥ ਕਾਂਗਰਸ, ਮਹਿਲਾ ਕਾਂਗਰਸ ਦੇ ਅਹੁਦੇਦਾਰ ਤੇ ਸਮੂਹ ਵਰਕਰ ਹਾਜ਼ਰ ਸਨ।