- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-253 ਅਧਿਆਪਕਾਂ ਦੀ ਟਰਮੀਨੇਸ਼ਨ ਖਿਲਾਫ ਅਧਿਆਪਕ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਲੱਗਭਗ ਤਿੰਨ ਸਾਲ ਪਹਿਲਾਂ ਭਰਤੀ ਕੀਤੇ 4161 ਮਾਸਟਰ ਕੇਡਰ ਅਧਿਆਪਕਾਂ ਚੋਂ 253 ਅਧਿਆਪਕਾਂ ਨੂੰ ਰੀਕਾਸਟ ਸੂਚੀਆਂ ਰਾਹੀਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਦੋ ਦਿਨ ਪਹਿਲਾਂ ਬਰਖਾਸਤਗੀ ਦੇ ਆਰਡਰ ਉਹਨਾਂ 253 ਅਧਿਆਪਕਾਂ ਦੀਆਂ ਸਟਾਫ ਆਈਡੀਜ਼ ‘ਤੇ ਪਾ ਦਿੱਤੇ ਸਨ। ਇਸ ਦੇ ਵਿਰੋਧ ’ਚ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸਟੇਟ ਪੱਧਰ ‘ਤੇ ਦਿੱਤੇ ਸੱਦੇ ਤਹਿਤ ਬਲਾਕ ਸਿੱਧਵਾਂ ਬੇਟ 2 ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਟਰਮੀਨੇਸ਼ਨ ਆਰਡਰਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂ ਰਮਨਜੀਤ ਸਿੰਘ ਸੰਧੂ, ਬਲਵੀਰ ਸਿੰਘ ਬਾਸੀਆਂ ਤੇ ਚਰਨਜੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਰੀਕਾਸਟ ਸੂਚੀਆਂ ਰਾਹੀਂ ਟਰਮੀਨੇਟ ਕੀਤੇ ਗਏ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਬਹਾਲ ਕਰਨੀਆਂ ਚਾਹੀਦੀਆਂ ਹਨ। ਜੇਕਰ ਇਹ ਸੇਵਾਵਾਂ ਬਹਾਲ ਨਾਂ ਕੀਤੀਆਂ ਤਾਂ ਪੂਰੇ ਪੰਜਾਬ ਭਰ ’ਚ ਜ਼ਬਰਦਸਤ ਸੰਘਰਸ਼ ਛੇੜਿਆ ਜਾਵੇਗਾ।
ਇਸ ਮੌਕੇ ਜਸਪਾਲ ਸਿੰਘ ਸੈਂਟਰ ਹੈੱਡ ਟੀਚਰ, ਰਛਪਾਲ ਸਿੰਘ ਸੈਂਟਰ ਹੈੱਡ ਟੀਚਰ, ਅੰਮ੍ਰਿਤਪਾਲ ਕੌਰ ਸੈਂਟਰ ਹੈੱਡ ਟੀਚਰ, ਗੁਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਸੁਖਦੀਪ ਕੌਰ ਸੈਂਟਰ ਹੈੱਡ ਟੀਚਰ, ਹਰਪ੍ਰੀਤ ਸਿੰਘ ਪਮਾਲੀ, ਗੁਰਦੀਪ ਸਿੰਘ ਕਲੱਰਕ, ਦੇਵਿੰਦਰ ਸਿੰਘ ਮਾਣੀਏਵਾਲ, ਰਮਨਦੀਪ ਸਿੰਘ, ਕੁਲਦੀਪ ਸਿੰਘ ਗੁੜੇ, ਜਸਵੀਰ ਕੌਰ ਹੈੱਡ ਟੀਚਰ, ਕਿਰਨਦੀਪ ਕੌਰ ਬਾਸੀਆਂ, ਬਲਵਿੰਦਰ ਸਿੰਘ ਬਾਸੀਆਂ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਮਹਿੰਦਰ ਪਾਲ, ਮਨਿੰਦਰ ਕੌਰ ਸਿੱਧਵਾਂ, ਗੁਰਸ਼ਰਨਦੀਪ ਕੌਰ ਸਮੇਤ ਕਾਫੀ ਅਧਿਆਪਕ ਹਾਜਰ ਸਨ।