ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਮਾਛੀਵਾੜਾ ਵਿਖੇ ਰੋਸ ਪ੍ਰਦਰਸ਼ਨ ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿੱਚ ਮਾਛੀਵਾੜਾ ਵਿਖੇ ਰੋਸ ਪ੍ਰਦਰਸ਼ਨ ,
Publish Date: Mon, 27 Jul 2026 07:31 PM (IST)
Updated Date: Tue, 28 Jul 2026 04:07 AM (IST)
ਡੀਐੱਸਪੀ ਤੇ ਐੱਸਐੱਚਓ ਬਰਨਾਲਾ ਦਾ ਫੂਕਿਆ ਪੁਤਲਾ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ ਲੰਬੇ ਸਮੇਂ ਤੋਂ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਆਪਣੇ ਮੰਗ ਪੱਤਰ ਵੱਖ ਵੱਖ ਸ਼ਹਿਰਾਂ ਅੰਦਰ ਦੇ ਰਹੇ ਸਨ। ਇਸੇ ਲੜੀ ਤਹਿਤ ਬਰਨਾਲਾ ਸ਼ਹਿਰ ਅੰਦਰ ਸਫਾਈ ਸੇਵਕਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਤਹਿਤ ਪੁਲਿਸ ਪ੍ਰਸ਼ਾਸਨ ਦੇ ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਅਤੇ ਐਸ.ਐਚ.ਓ. ਲਖਬੀਰ ਸਿੰਘ ਵੱਲੋਂ ਇਹਨਾਂ ਸਫਾਈ ਸੇਵਕਾਂ ਉੱਪਰ ਲਾਠੀ ਚਾਰਜ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਇਸ ਲਾਠੀ ਚਾਰਜ ਦੇ ਵਿਰੋਧ ਨੂੰ ਲੈ ਕੇ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਅੱਜ ਮਾਛੀਵਾੜਾ ਸਾਹਿਬ ਅੰਦਰ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ । ਡੀ.ਐਸ.ਪੀ. ਬਰਨਾਲਾ ਤੇ ਐਸ.ਐਚ. ਓ.ਬਰਨਾਲਾ ਦਾ ਪੁਤਲਾ ਫੂਕਿਆ ਗਿਆ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਨੀ ਵੈਦ ਅਤੇ ਦੇਵਕੀ ਨੰਦਨ ਨੇ ਕਿਹਾ ਕਿ ਇਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਨਾਲ ਕੁਝ ਨਹੀਂ ਹੋਣਾ ਇਹਨਾਂ ਨੂੰ ਨੌਕਰੀ ਤੋਂ ਫਾਰਗ ਕਰਕੇ ਘਰ ਭੇਜਿਆ ਜਾਵੇ,ਤਾਂ ਕਿ ਇਹੋ ਜਿਹੇ ਅੱਤਿਆਚਾਰੀ ਪੁਲਿਸ ਮੁਲਾਜ਼ਮਾਂ ਦਾ ਅੰਤ ਹੋ ਸਕੇ। ਉਨਾਂ ਨੇ ਰੋਸ਼ ਪ੍ਰਦਰਸ਼ਨ ਦੌਰਾਨ ਸ਼ਹਿਰ ਦੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਾਡੇ ਨਾਲ ਡੱਟ ਕੇ ਖੜਨ ਜੋ ਸਾਡੀਆਂ ਮੰਗਾਂ ਨੂੰ ਸਰਕਾਰ ਪੂਰਾ ਕਰ ਸਕੇ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸਫਾਈ ਸੇਵਕ ਬੀਬੀਆਂ ਨੇ ਇਹਨਾਂ ਦੋਨੇ ਮੁਲਾਜ਼ਮਾਂ ਦਾ ਪਿੱਟ ਸਿਆਪਾ ਵੀ ਕੀਤਾ ਤੇ ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਦੋਨੇ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਨੌਕਰੀ ਤੋਂ ਫਾਰਗ ਕਰਕੇ ਘਰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਸਾਡਾ ਇਹ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸਫਾਈ ਯੂਨੀਅਨ ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਸਨੀ ਵੈਦ, ਉੱਪ ਪ੍ਰਧਾਨ ਸਰਬਜੀਤ ਸਿੰਘ, ਜਰਨਲ ਸਕੱਤਰ ਮਨਦੀਪ ਪਾਮੇ, ਖਜਾਨਚੀ ਰਵੀ ਸ਼ੰਕਰ, ਚੇਅਰਮੈਨ ਸ਼ਮਸ਼ੇਰ ਸਿੰਘ, ਪਵਨ ਕੁਮਾਰ ਵਿਪਨ, ਦੇਵਕੀ ਨੰਦਨ, ਸੱਤਪਾਲ, ਗੌਰਵ ਬਾਲੀ, ਰਵੀ ਵੈਦ, ਪਾਰਸ ਬਾਲੀ, ਮਨਦੀਪ ਦੀਪਾ, ਸੰਮੀ ਵੈਦ, ਰਾਜਕੁਮਾਰ ਵੈਦ, ਰਾਜਕੁਮਾਰ ਰਾਜੂ, ਗਗਨਪ੍ਰੀਤ, ਜੈ ਮਸ, ਸਰਾਜ, ਖੇਮਰਾਜ, ਸ਼ਾਕਾ, ਜਸਵੀਰ, ਬਿੰਦਰ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਕਾਲਾ, ਸਤਪਾਲ ਸਿੰਘ, ਮਾੜੂ, ਕੁਲਦੀਪ, ਰਣਵੀਰ ਭੱਟੀ, ਮਨਦੀਪ, ਲਾਲੀ ਵੈਦ, ਗੀਤਾ ਮਾਸੀ, ਬਾਬੂ, ਸੀਮਾ ਰਾਣੀ, ਮਨਦੀਪ ਕੌਰ, ਪ੍ਰੀਆ, ਕਵਿਤਾ ਰਾਣੀ, ਨੀਲਮ ਨੀਲੂ, ਬੇਵੀ ਰਾਣੀ, ਸ਼ਾਲੂ ਰਾਣੀ, ਨੀਲਮ, ਚਰਨਜੀਤ ਕੌਰ, ਗੀਤਾ ਰਾਣੀ, ਰਾਣੀ, ਨੀਰੂ, ਪਰਮਜੀਤ ਕੌਰ, ਆਸ਼ਾ ਰਾਣੀ ਅਤੇ ਵੱਡੀ ਗਿਣਤੀ ਵਿੱਚ ਹੋਰ ਸਫ਼ਾਈ ਸੇਵਕ ਵੀ ਹਾਜ਼ਰ ਸਨ। ਇਸ ਸਾਰੇ ਘਟਨਾ ਕਰਮ ਦੌਰਾਨ ਜਿੱਥੇ ਪੁਲਿਸ ਨੇ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਈ ਉਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਲ ਦੀ ਸੇਵਾ ਵੀ ਨਿਭਾਈ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨ ਤੋ ਪਹਿਲਾਂ ਯੂਨੀਅਨ ਦੇ ਆਗੂਆਂ ਨੇ ਉਨ੍ਹਾ ਨਾਲ ਵਾਅਦਾ ਕੀਤਾ ਕਿ ਉਹ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ ਜਾਵੇਗੀ। ਉਨ੍ਹਾ ਡਿਊਟੀ ਦੇ ਨਾਲ ਨਾਲ ਭਾਰੀ ਗਰਮੀ ਨੂੰ ਦੇਖਦਿਆ ਇਨਸਾਨੀਅਤ ਦੇ ਨਾਤੇ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਜਲ ਦੀ ਸੇਵਾ ਕਰਵਾਈ।