LADC ਪ੍ਰਣਾਲੀ ਦੇ ਵਿਰੋਧ 'ਚ ਗਰਮਾਇਆ ਮਾਹੌਲ, ਪਾਇਲ ਦੇ ਵਕੀਲ ਭਾਈਚਾਰੇ ਨੇ ਅਦਾਲਤੀ ਕੰਮਕਾਜ ਛੱਡ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਜੌੜੇਪੁਲ ਜਰਗ, ਪਾਇਲ-ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਸੰਘਰਸ਼ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਹੈ, ਨੂੰ ਹੋਰ ਤਿੱਖਾ ਕਰਨ ਲਈ ਬਾਰ ਐਸੋਸੀਏਸ਼ਨ ਪਾਇਲ ਦੇ ਮੈਂਬਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ ਨੇ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦਾ ਫ਼ੈਸਲਾ ਵਾਪਿਸ ਨਹੀ ਲਿਆ ਜਾਂਦਾ ਸਾਡੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੀਗਲ ਏਡ ਸਿਸਟਮ ਵਕੀਲ ਭਾਈਚਾਰੇ ਅਤੇ ਸਮਾਜ ਲਈ ਘਾਤਿਕ ਤੇ ਲੋਕ ਮਾਰੂ ਸਿੱਧ ਹੋ ਰਿਹਾ ਹੈ।
Publish Date: Wed, 22 Jul 2026 03:53 PM (IST)
Updated Date: Wed, 22 Jul 2026 03:55 PM (IST)
ਹਰਪ੍ਰੀਤ ਸਿੰਘ ਮਾਂਹਪੁਰ, ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਖੰਨਾ - ਜੌੜੇਪੁਲ ਜਰਗ, ਪਾਇਲ-ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਸੰਘਰਸ਼ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਹੈ, ਨੂੰ ਹੋਰ ਤਿੱਖਾ ਕਰਨ ਲਈ ਬਾਰ ਐਸੋਸੀਏਸ਼ਨ ਪਾਇਲ ਦੇ ਮੈਂਬਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ ਨੇ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦਾ ਫ਼ੈਸਲਾ ਵਾਪਿਸ ਨਹੀ ਲਿਆ ਜਾਂਦਾ ਸਾਡੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੀਗਲ ਏਡ ਸਿਸਟਮ ਵਕੀਲ ਭਾਈਚਾਰੇ ਅਤੇ ਸਮਾਜ ਲਈ ਘਾਤਿਕ ਤੇ ਲੋਕ ਮਾਰੂ ਸਿੱਧ ਹੋ ਰਿਹਾ ਹੈ।
ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਇਸ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾ ਵਾਲੀ ਪ੍ਰਾਈਵੇਟ ਵਕੀਲਾਂ ਦੇ ਪੈਨਲ ਰਾਹੀ ਗਰੀਬ ਅਤੇ ਸਿਰਫ਼ ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਦੇਣ ਵਾਲੀ ਨੀਤੀ ਨੂੰ ਬਹਾਲ ਰੱਖਿਆ ਜਾਵੇ। ਇਸ ਮੌਕੇ ਭੁੱਖ ਹੜਤਾਲ ਕਰਨ ਵਾਲਿਆਂ ਵਿੱਚ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ, ਮੀਤ ਪ੍ਰਧਾਨ ਜੈ ਕਰਨ ਸ਼ਰਮਾ, ਹਰਜੋਤ ਸਿੰਘ ਸੈਕਟਰੀ, ਜਗਜੀਤ ਸਿੰਘ ਕੰਗ ਜੁਆਇੰਟ ਸੈਕਟਰੀ, ਬਲਵਿੰਦਰ ਸਿੰਘ ਸਰਾਓ ਫਾਇਨਾਸ ਸੈਕਟਰੀ, ਉੱਘੇ ਐਡਵੋਕੇਟ ਸ਼ਮਸ਼ੇਰ ਸਿੰਘ ਗਿੱਲ, ਸਰਬਜੀਤ ਸਿੰਘ ਗਿੱਲ, ਅਮਿਤਾਲ ਸਿੰਘ ਗਿੱਲ, ਯਾਦਵਿੰਦਰ ਸਿੰਘ ਸਿੱਧੂ, ਰਵਿੰਦਰ ਸਿੰਘ ਵਕੀਲ ਸਾਹਿਬਾਨ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਰਹੇ।