ਨਸ਼ਾ ਤਸੱਕਰੀ ਦੇ ਕਈ ਮਾਮਲਿਆਂ ’ਚ ਸ਼ਾਮਲ ‘ਬਾਬੇ’ ਦੀ ਪ੍ਰਾਪਰਟੀ ਫਰੀਜ਼
ਨਸ਼ਾ ਤਸੱਕਰੀ ਦੇ ਕਈ ਮਾਮਲਿਆਂ ’ਚ ਸ਼ਾਮਲ ‘ਬਾਬੇ’ ਦੀ ਪ੍ਰਾਪਰਟੀ ਫਰੀਜ਼
Publish Date: Tue, 27 Oct 2026 07:39 PM (IST)
Updated Date: Tue, 27 Oct 2026 07:40 PM (IST)
ਸੰਜੀਵ ਗੁਪਤਾ, ਜਰਨੈਲ ਸਿੱਧੂ, ਪੰਜਾਬੀ ਜਾਗਰਣ, ਜਗਰਾਓਂ/ਸਿੱਧਵਾਂ ਬੇਟ : ਨਸ਼ਾ ਤਸੱਕਰੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਪ੍ਰੀਤਮ ਸਿੰਘ ਉਰਫ ਬਾਬਾ ਪੁੱਤਰ ਭਗਵਾਨ ਸਿੰਘ ਵਾਸੀ ਸਲੇਮਪੁਰਾ ਟਿੱਬਾ ਦੀ 22 ਲੱਖੀ ਕੋਠੀ ਨੂੰ ਫਰੀਜ਼ ਕਰ ਦਿੱਤਾ ਗਿਆ। ਇਸ ਸਬੰਧ ’ਚ ਪੁਲਿਸ ਨੇ ਉਸ ਦੇ ਪਿੰਡ ਪਹੁੰਚ ਕੇ ਘਰ ਦੇ ਬਾਹਰ ਨੋਟਿਸ ਚਿਪਕਾਇਆ। ਇਹ ਨੋਟਿਸ ਚਿਪਕਾਉਂਦਿਆਂ ਜਗਰਾਓਂ ਸਬਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਅਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਉਰਫ ਬਾਬਾ ਜੋ ਕਿ ਨਸ਼ਾ ਤਸੱਕਰੀ ਦੇ ਕਈ ਮਾਮਲੇ ਦਰਜ ਹਨ। ਬੀਤੀ 10 ਜੁਲਾਈ ਨੂੰ ਉਸ ਨੂੰ ਸਕਾਰਪੀਓ ਵਿਚੋਂ ਗ੍ਰਿਫ਼ਤਾਰ ਕਰਦਿਆਂ 62 ਕਿਲੋ ਭੁੱਕੀ ਅਤੇ ਡੇਢ ਕਿਲੋ ਅਫੀਮ ਬਰਾਮਦ ਹੋਈ ਸੀ। ਇਸੇ ਤਰ੍ਹਾਂ ਉਸ ਦੇ ਖ਼ਿਲਾਫ਼ ਥਾਣਾ ਮਹਿਤਪੁਰ ਜਲੰਧਰ ਅਤੇ ਸਿੱਧਵਾਂ ਬੇਟ ਵਿਚ ਨਸ਼ਾ ਤਸੱਕਰੀ ਦੇ 5 ਮੁਕੱਦਮੇ ਦਰਜ ਹਨ। ਜਿਸ ’ਤੇ ਉਕਤ ਦੀ ਪ੍ਰਾਪਰਟੀ ਤਸਦੀਕ ਕਰਕੇ ਕੇਸ ਤਿਆਰ ਕੀਤਾ ਗਿਆ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਗਿਆ ਸੀ। ਜਿਸ ਦੀ ਮੰਨਜੂਰੀ ਮਿਲਣ ’ਤੇ ਉਸਦੀ ਪ੍ਰਾਪਰਟੀ ਫਰੀਜ਼ ਕਰਨ ਦਾ ਨੋਟਿਸ ਚਿਪਕਾਇਆ ਗਿਆ।