- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮਾਨੰਦ ਰਾਮਵਤੀ ਸ਼ਿਵ ਮੰਦਰ ਦੇ ਸਥਾਪਨਾ ਦਿਵਸ ਸਮਾਗਮ ਦੀ ਪ੍ਰਚਾਰ ਸਮੱਗਰੀ ਜਾਰੀ

2
ਸਟਾਫ਼ ਪ੍ਰਤੀਨਿੱਧ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀ ਰਾਮਾਨੰਦ ਰਾਮਵਤੀ ਸ਼ਿਵ ਮੰਦਰ ਨੇੜੇ ਵੱਲਭ ਨਗਰ ਸ਼ਿਵਪੁਰੀ ਰੋਡ ਵਿਖੇ 12 ਅਗਸਤ ਦਿਨ ਬੁੱਧਵਾਰ ਨੂੰ 18ਵਾਂ ਮੂਰਤੀ ਸਥਾਪਨਾ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮਾਤਾ ਰਾਣੀ ਦੀ ਵਿਸ਼ਾਲ ਚੌਂਕੀ ਵੀ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਸਨਾਤਨ ਧਰਮਗੁਰੂ ਪੰਡਿਤ ਅਜੈ ਵਸ਼ਿਸ਼ਠ ਨੇ ਅਖਿਲ ਭਾਰਤੀ ਕਸ਼ਤਰੀ ਮਹਾਸਭਾ ਦੇ ਪ੍ਰਧਾਨ ਡਿੰਪਲ ਰਾਣਾ ਦੇ ਦਫ਼ਤਰ ਵਿਖੇ 18ਵੇਂ ਸਥਾਪਨਾ ਦਿਵਸ ਸਮਾਗਮ ਦੀ ਪ੍ਰਚਾਰ ਸਮੱਗਰੀ ਜਾਰੀ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲੋਕਵਾਸੀ ਸੋਮਨਾਥ ਵਸ਼ਿਸ਼ਠ ਦੇ ਆਸ਼ੀਰਵਾਦ ਸਦਕਾ 12 ਅਗਸਤ ਨੂੰ ਸਵੇਰੇ 8 ਤੋਂ 10 ਵਜੇ ਤੱਕ ਦੇਵ ਪੂਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਯਜਮਾਨ ਪਰਿਵਾਰਾਂ ਵੱਲੋਂ ਹਵਨ ਯੱਗ ਕਰਕੇ ਆਹੁਤੀਆਂ ਭੇਟ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਮਾਤਾ ਰਾਣੀ ਦੀ ਵਿਸ਼ਾਲ ਚੌਂਕੀ ਸਜਾਈ ਜਾਵੇਗੀ, ਜਿਸ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕ ਵਰੁਣ ਮਦਾਨ ਸ਼ਾਮ 7 ਵਜੇ ਤੋਂ ਮਾਤਾ ਰਾਣੀ ਦੀ ਇੱਛਾ ਤੱਕ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਰਾਤ 9 ਵਜੇ ਤੋਂ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਧਾਰਮਿਕ ਸਮਾਗਮ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਕੌਂਸਲਰ ਅਮਨ ਬੱਗਾ ਨੇ ਮੰਦਰ ਦੇ ਸੰਚਾਲਕ ਸਨਾਤਨ ਧਰਮਗੁਰੂ ਪੰਡਿਤ ਅਜੈ ਵਸ਼ਿਸ਼ਠ ਦੀ ਅਗਵਾਈ ਹੇਠ ਹੋ ਰਹੇ 18ਵੇਂ ਸਥਾਪਨਾ ਦਿਵਸ ਸਮਾਗਮ ਲਈ ਵਧਾਈ ਦਿੱਤੀ।
ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਦੇ ਹਨ। ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਲੀਨਾ ਟਪਾਰੀਆ ਨੇ ਸਨਾਤਨ ਧਰਮਗੁਰੂ ਪੰਡਿਤ ਅਜੈ ਵਸ਼ਿਸ਼ਠ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸੰਸਕਾਰਾਂ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮ ਸਮੇਂ ਦੀ ਲੋੜ ਹਨ। ਅਖਿਲ ਭਾਰਤੀ ਕਸ਼ਤਰੀ ਮਹਾਸਭਾ ਦੇ ਪ੍ਰਧਾਨ ਡਿੰਪਲ ਰਾਣਾ ਨੇ ਕਿਹਾ ਕਿ ਮਾਤਾ ਰਾਣੀ ਆਪਣੇ ਹਰ ਭਗਤ ਦੀ ਮਨੋਕਾਮਨਾ ਪੂਰੀ ਕਰਦੀ ਹੈ। ਸਮਾਗਮ ਦੇ ਅੰਤ ਵਿੱਚ ਉਨ੍ਹਾਂ ਹਾਜ਼ਰ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਅਮਨ ਬੱਗਾ, ਅਖਿਲ ਭਾਰਤੀ ਕਸ਼ਤਰੀ ਮਹਾਸਭਾ ਦੇ ਪ੍ਰਧਾਨ ਡਿੰਪਲ ਰਾਣਾ, ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਲੀਨਾ ਟਪਾਰੀਆ, ਰਾਸ਼ੀ ਅਗਰਵਾਲ, ਸਮਾਜ ਸੇਵਿਕਾ ਬਿੰਦੀਆ ਮਦਾਨ, ਸੰਦੀਪ ਬਜਾਜ ਨਿਟੀ, ਜੌਨੀ ਮਹਿੰਦਰੂ, ਕੇਕੇ. ਸੂਰੀ, ਜੇਕੇ. ਡਾਬਰ, ਅਰੂਣਾ ਟਪਾਰੀਆ, ਹਰੀਸ਼ ਦੂਆ, ਕੁਲਦੀਪ ਸ਼ਰਮਾ, ਤੇਜਿੰਦਰ ਚਹਿਲ, ਅਜੈ ਸਚਦੇਵਾ, ਆਸ਼ੂ ਰਾਣਾ, ਸੋਨੂ ਭਾਰਦਵਾਜ, ਪ੍ਰਦੀਪ ਗੁੰਬਰ, ਅਮਿਤ ਡਡੀਚ, ਸਮੀਰ ਸ਼ਰਮਾ, ਵਰੁਣ ਸ਼ਰਮਾ, ਰਜਨੀਸ਼ ਸੂਦ, ਵਿਕੀ ਗਾਬਾ, ਮਿੰਟੂ ਰਾਣਾ, ਪੰਕਜ ਚੌਧਰੀ, ਵਿਕਾਸ, ਵਿਨੈ ਮਲਹੋਤਰਾ, ਅਣੂ ਸ਼ਰਮਾ, ਰਜਨੀ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।