ਸਰਕਾਰੀ ਦੁੱਧ ਸੁਸਾਇਟੀ ਜੋਗੀਮਾਜਰਾ ’ਚ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ ਸਰਕਾਰੀ ਦੁੱਧ ਸੁਸਾਇਟੀ ਜੋਗੀਮਾਜਰਾ ਵਿਖੇ ਦੁੱਧ ਉਤਪਾਦਕਾ ਨੂੰ ਮੁਨਾਫਾ ਵੰਡਿਆ ਗਿਆ
Publish Date: Tue, 03 Nov 2026 06:43 PM (IST)
Updated Date: Tue, 03 Nov 2026 06:44 PM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਪਿੰਡ ਜੋਗੀਮਾਜਰਾ ਵਿਖੇ ਸਰਕਾਰੀ ਦੁੱਧ ਸਭਾ ਦਾ ਮੁਨਾਫਾ ਵੰਡ ਸਮਾਰੋਹ ਕਿ੍ਰਸ਼ਨ ਦੇਵ ਜੋਗੀਮਾਜਰਾ ਮੈਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਰੱਖਿਆ ਗਿਆ, ਇਸ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਕਾਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਬਲਾਕ ਕਾਗਰਸ ਮਲੋਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾ, ਕੁਲਵੀਰ ਸਿੰਘ ਸੋਹੀਆ ਸਾਬਕਾ ਚੇਅਰਮੈਨ ਅਤੇ ਕਮਲਜੀਤ ਸਿੰਘ ਸ਼ਿਆੜ ਸਾਬਕਾ ਚੇਅਰਮੈਨ ਦੁੱਧ ਉਤਪਾਦਕਾ ਨੂੰ ਮੁਨਾਫਾ ਵੰਡ ਸਮਾਰੋਹ ਵਿੱਚ ਪੁੱਜੇ। ਇਸ ਮੌਕੇ ਦੁੱਧ ਉਤਪਾਦਕ ਪਹਿਲੇ ਸਥਾਨ ਤੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੂੰ 49000 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਰਣਜੀਤ ਸਿੰਘ ਨੂੰ 23500 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਦਵਿੰਦਰ ਸਿੰਘ ਨੂੰ 22000 ਰੁਪਏ ਦਾ ਮੁਨਾਫਾ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਵੰਡਿਆ ਗਿਆ। ਸਾਬਕਾ ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਇਹ ਧੰਦਾ ਹਰ ਛੋਟੇ ਵੱਡੇ ਕਿਸਾਨ ਜਾਂ ਹੋਰ ਦੁੱਧ ਉਤਪਾਦਕਾਂ ਲਈ ਲਾਹੇਵੰਦ ਧੰਦਾ ਹੈ ਕਿਉਕਿ ਦੁੱਧ ਦੀ ਪੈਂਮੇਟ ਨਾਲ ਘਰ ਦਾ ਖਰਚ ਚੱਲਦਾ ਰਹਿੰਦਾ ਹੈ, ਪਰ ਪੰਜਾਬ ਸਰਕਾਰ ਨੇ ਦੁੱਧ ਉਤਪਾਦਕ ਲਈ ਕਦੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ। ਇਸ ਮੌਕੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਸਟੇਜ ਦੀ ਸੇਵਾ ਨਿਭਾਉਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਦੁੱਧ ਦੇ ਰੇਟ ਵਿੱਚ ਸਹੀ ਵਾਧਾ ਨਹੀ ਕੀਤਾ। ਇਸ ਮੋਕੇ ਦੁੱਧ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਕੌਰ, ਪਰਮਜੀਤ ਕੌਰ ਮੀਤ ਪ੍ਰਧਾਨ, ਰਮਨਜੀਤ ਕੋਰ, ਸੁਖਵਿੰਦਰ ਕੌਰ, ਸੁਰਜੀਤ ਕੌਰ, ਹਰਜੀਤ ਕੌਰ, ਮੁਖਤਿਆਰ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ ਸਾਰੇ ਮੈਬਰਾ ਤੋ ਇਲਾਵਾ ਅਵਤਾਰ ਸਿੰਘ ਤਾਰੀ ਮੈਬਰ ਜਿਲਾ ਪ੍ਰੀਸ਼ਦ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ, ਬਲਵੰਤ ਰਾਮ ਪੱਪੂ ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਗੋਮੀ ਸਿਆੜ ਮੈਂਬਰ ਬਲਾਕ ਸੰਮਤੀ, ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ ਮਲੌਦ,ਅਰਵਿੰਦਰਦੀਪ ਸਿੰਘ ਜੱਸਾ ਰੋੜੀਆ ਕੌਂਸਲਰ, ਜਗਪਾਲ ਸਿੰਘ ਜੱਗੀ ਰਾਮਗੜ ਸਰਦਾਰਾ, ਜੀਤ ਸਿੰਘ ਟਿੰਬਰਵਾਲ ਸਾਬਕਾ ਸਰਪੰਚ, ਮਲਕੀਤ ਸਿੰਘ ਮਾਡਲ ਟਾਊਨ ਸਾਬਕਾ ਸਰਪੰਚ, ਮਨਜੀਤ ਸਿੰਘ ਗੁਪਤਾ, ਅਜਮੇਰ ਸਿੰਘ ਟਿੰਬਰਵਾਲ, ਦੀਪਾ ਰਾਮਗੜ ਸਰਦਾਰਾ ਤੋ ਇਲਾਵਾ ਹੋਰ ਵੀ ਹਾਜ਼ਰ ਸਨ।