ਲੁਧਿਆਣਾ ਦੇ ਸਰਾਫ਼ਾ ਬਾਜ਼ਾਰ 'ਚ ਜ਼ੋਰਦਾਰ ਧਮਾਕਾ, ਘਰਾਂ ਨੂੰ ਆਈਆਂ ਤਰੇੜਾਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ ਮਹਾਨਗਰ ਦੇ ਸਰਾਫਾ ਬਾਜ਼ਾਰ ਸਥਿਤ ਨਲ਼ਕੇ ਵਾਲੀ ਗਲ਼ੀ ’ਚ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਬੰਬਨੁਮਾ ਚੀਜ਼ ’ਚ ਅੱਗ ਲਾਉਣ ਮਗਰੋਂ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਗਲੀ 'ਚ ਪਹੁੰਚੇ ਤਾਂ ਉੱਥੇ ਧੂੰਆਂ ਉੱਠਦਾ ਦਿਖਾਈ ਦਿੱਤਾ। ਧਮਾਕੇ ਕਾਰਨ ਕਈ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਆਉਣ ਦੀ ਵੀ ਜਾਣਕਾਰੀ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
Publish Date: Tue, 13 Oct 2026 09:44 AM (IST)
Updated Date: Tue, 13 Oct 2026 09:45 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਸਰਾਫਾ ਬਾਜ਼ਾਰ ਸਥਿਤ ਨਲ਼ਕੇ ਵਾਲੀ ਗਲ਼ੀ ’ਚ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਬੰਬਨੁਮਾ ਚੀਜ਼ ’ਚ ਅੱਗ ਲਾਉਣ ਮਗਰੋਂ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਗਲੀ 'ਚ ਪਹੁੰਚੇ ਤਾਂ ਉੱਥੇ ਧੂੰਆਂ ਉੱਠਦਾ ਦਿਖਾਈ ਦਿੱਤਾ। ਧਮਾਕੇ ਕਾਰਨ ਕਈ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਆਉਣ ਦੀ ਵੀ ਜਾਣਕਾਰੀ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਹਰਪਾਲ ਸਿੰਘ ਮੁਤਾਬਕ, ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਪੁਲਿਸ ਨੂੰ ਮਿਲੀ ਹੈ। ਇਸ 'ਚ ਇਕ ਨੌਜਵਾਨ ਫੋਨ 'ਤੇ ਗੱਲ ਕਰਦਾ ਹੋਇਆ ਗਲੀ 'ਚ ਆਉਂਦਾ ਦਿਖਾਈ ਦੇ ਰਿਹਾ ਹੈ। ਉਹ ਕੰਧ ਦੇ ਕੋਲ ਬੰਬਨੁਮਾ ਚੀਜ਼ ਰੱਖ ਕੇ ਉਸ ਨੂੰ ਅੱਗ ਲਾਉਂਦਾ ਹੈ ਅਤੇ ਉੱਥੋਂ ਫ਼ਰਾਰ ਹੋ ਜਾਂਦਾ ਹੈ। ਉਸ ਦੇ ਜਾਣ ਤੋਂ ਤੁਰੰਤ ਬਾਅਦ ਧਮਾਕਾ ਹੋ ਜਾਂਦਾ ਹੈ।
ਪੁਲਿਸ ਵੱਲੋਂ ਨੌਜਵਾਨ ਦੀ ਪਛਾਣ ਕਰਨ ਅਤੇ ਉਸ ਦੇ ਆਉਣ ਤੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਾਉਣ ਲਈ ਆਲੇ-ਦੁਆਲੇ ਦੀਆਂ ਗਲੀਆਂ 'ਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਜਾਂਚ ਅਧਿਕਾਰੀ ਮੁਲਜ਼ਮ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਇਹ ਪਤਾ ਲਾਉਣ 'ਚ ਜੁਟੀ ਹੋਈ ਹੈ ਕਿ ਧਮਾਕੇ ਲਈ ਵਰਤੀ ਗਈ ਵਸਤੂ ਕਿਸ ਕਿਸਮ ਦੀ ਸੀ ਅਤੇ ਇਸ ਘਟਨਾ ਪਿੱਛੇ ਕੀ ਕਾਰਨ ਸਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣਗੇ।