- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੱਲਾ ’ਚ ਸੁਖਬੀਰ ਬਾਦਲ ਦਾ ਬਾਈਕਾਟ ਕਰਨ ਦਾ ਪੋਸਟਰ ਕੀਤਾ ਜਾਰੀ

ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬੀਆਂ ਤੇ ਸਿੱਖਾਂ ਦਾ ਘਾਣ ਹੋਇਆ ਸਭ ਤੋਂ ਵੱਧ ਬਾਦਲ ਪਰਿਵਾਰ ਵੱਲੋਂ ਕੀਤਾ ਗਿਆ, ਸਿੱਖਾਂ ਨਾਲ ਧੋਖੇ ’ਚ ਇਸ ਬਾਦਲ ਪਰਿਵਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪਰਿਵਾਰ ਵੱਲੋਂ ਆਪਣੇ ਸੁਆਰਥ ਲਈ ਪੰਜਾਬ ਨੂੰ ਬਰਬਾਦ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਅੱਜ ਇਹ ਪੰਥਦਰਦੀ ਬਣਦੇ ਫਿਰਦੇ ਹਨ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਿਰੇ ਤੋਂ ਨਕਾਰਿਆ ਹੋਇਆ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ‘ਆਪ’ ਦੀ ਯੂਥ ਵਿੰਗ ਦੇ ਜ਼ਿਲ੍ਹਾ ਸੈਕਟਰੀ ਗੋਪਾਲ ਸਿੰਘ ਪਾਲੀ ਸਰਪੰਚ ਡੱਲਾ ਵੱਲੋਂ ਅੱਜ ਪਿੰਡ ਡੱਲਾ ਵਿਖੇ ਸੁਖਬੀਰ ਬਾਦਲ ਦਾ ਪੂਰਨ ਤੌਰ ’ਤੇ ਬਾਈਕਾਟ ਕਰਨ ਸਬੰਧੀ ਪੋਸਟਰ ਜਾਰੀ ਕਰ ਸਮੇਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਵੱਲੋਂ ਕੀਤੇ ਹੋਏ ਗੁਨਾਹ ਮੰਨ ਕੇ ਆਇਆ, ਜਿਸ ਨੇ ਸਮੂਹ ਸੰਗਤ ਦੀ ਹਾਜ਼ਰੀ ’ਚ ਮੰਨਿਆ ਕਿ ਉਨ੍ਹਾਂ ਵੱਲੋਂ ਇਨਸਾਫ਼ ਮੰਗਦੇ ਸਿੱਖਾਂ ਤੇ ਗੋਲ਼ੀ ਕਾਂਡ, ਕਾਤਲ ਅਫ਼ਸਰਾਂ ਨੂੰ ਤਰੱਕੀਆਂ, ਗੁਰੂਘਰਾਂ ਦੀਆਂ ਗੋਲਕਾਂ ’ਚੋਂ ਲੱਖਾਂ ਦੇ ਇਸ਼ਤਿਹਾਰ, ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਤੇ ਹੋਰ ਬਹੁਤ ਸਾਰੇ ਗੁਨਾਹ ਜੋ ਸਿੱਖ ਸੰਗਤ ਦੀ ਹਾਜ਼ਰੀ ’ਚ ਮੰਨੇ ਗਏ। ਉਸ ਸਮੇਂ ਦੀ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਅਤੇ ਮੌਜੂਦ ਹਨ ਜੇ ਕਿਸੇ ਨੂੰ ਗਲਤ ਜਾਣਕਾਰੀ ਲੱਗਦੀ ਹੈ ਉਹ ਅੱਖਾਂ ਖੋਲ੍ਹ ਕੇ ਦੇਖ ਸਕਦਾ। ਇੰਨੇ ਗੁਨਾਹ ਕਰਨ ਵਾਲੇ ਨੂੰ ਸੰਗਤ ਕਦੇ ਵੀ ਮੂੰਹ ਨਹੀਂ ਲਗਾਉਣਗੀਆਂ, ਇਸ ਦੇ ਵਿਰੋਧ ਵਿਚ ਅੱਜ ਪਿੰਡ ਡੱਲਾ ਦੀਆਂ ਸਾਂਝੀਆਂ ਥਾਂਵਾਂ ’ਤੇ ਪੋਸਟਰ ਲਗਾਏ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਜਿੰਦਾਬਾਦ ਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਮੁਰਦਾਬਾਦ ਦੇ ਨਾਅਰੇ ਲਾ ਕੇ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ, ਸਰਪੰਚ ਮੇਜਰ ਸਿੰਘ ਨਵਾਂ ਡੱਲਾ, ਸਵਰਨ ਸਿੰਘ, ਨੰਬਰਦਾਰ ਹਾਕਮ ਸਿੰਘ, ਪ੍ਰੀਤਮ ਸਿੰਘ ਖ਼ਾਲਸਾ, ਜੋਰਾ ਸਿੰਘ ਡੱਲਾ, ਜੋਰ ਸਿੰਘ ਸਿੱਧੂ, ਦਰਸ਼ਨ ਸਿੰਘ, ਗੁਰਚਰਨ ਸਿੰਘ, ਪੰਚ ਜਗਸੀਰ ਸਿੰਘ, ਪੰਚ ਲਾਡੀ ਸਿੰਘ, ਸਰਨਾ ਸਰਾਂ, ਅਮਨ ਸਿੱਧੂ, ਹੈਪੀ ਚਾਹਿਲ, ਮਨਿੰਦਰ ਸਿੰਘ ਚਾਹਿਲ, ਬਲਵੀਰ ਸਿੰਘ ਚਾਹਿਲ, ਗੁਰਨਾਮ ਸਿੰਘ ਗਾਮਾ, ਪੰਚ ਕੁਲਵਿੰਦਰ ਸਿੰਘ ਕਾਲਾ, ਜਸਵੰਤ ਸਿੰਘ ਸਿੱਧੂ, ਦਲਜੀਤ ਸਿੰਘ, ਰਾਣਾ ਪ੍ਰਧਾਨ, ਬਲਵੀਰ ਸਿੰਘ, ਹਰਵਿੰਦਰ ਸਿੰਘ ਨੀਲਾ, ਕਰਤਾਰ ਸਿੰਘ ਆਦਿ ਹਾਜ਼ਰ ਸਨ।