ਪੰਜਾਬ 'ਚ ਭਖੀ ਸਿਆਸਤ, ਰਵਨੀਤ ਬਿੱਟੂ ਨੇ ਘੇਰੀ ਸਰਕਾਰ ਤਾਂ ਭੱਜੀ ਨੇ ਕੀਤਾ ਪਲਟਵਾਰ; ਕਿਹਾ- ਹੁਣ ਇਹ ਵੀਡੀਓ ਗੰਗਾਨਗਰ ਦੀ ਸਾਬਿਤ ਕਰ ਦੇਣਾ ਲੁਧਿਆਣਾ ਦੇ ਜਗਰਾਓ ਪੁੱਲ ਹੇਠਾਂ 4 ਨੌਜਵਾਨਾਂ ਨੂੰ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਇਕ ਨੌਜਵਾਨ ਦੂਜੇ ਮੁੰਡੇ ਨੂੰ ਨਸ਼ੇ ਦਾ ਟੀਕਾ ਲਾਉਂਦਾ ਦਿਖਾਈ ਦੇ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਤੇ BJP ਨੇਤਾ ਰਵਨੀਤ ਬਿੱਟੂ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
Publish Date: Sun, 23 Aug 2026 03:04 PM (IST)
Updated Date: Sun, 23 Aug 2026 03:11 PM (IST)
ਆਨਲਾਈਨ ਡੈਸਕ, ਜਲੰਧਰ/ਲੁਧਿਆਣਾ - ਲੁਧਿਆਣਾ ਦੇ ਜਗਰਾਓ ਪੁੱਲ ਹੇਠਾਂ 4 ਨੌਜਵਾਨਾਂ ਨੂੰ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਇਕ ਨੌਜਵਾਨ ਦੂਜੇ ਮੁੰਡੇ ਨੂੰ ਨਸ਼ੇ ਦਾ ਟੀਕਾ ਲਾਉਂਦਾ ਦਿਖਾਈ ਦੇ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਤੇ BJP ਨੇਤਾ ਰਵਨੀਤ ਬਿੱਟੂ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਰਵਨੀਤ ਬਿੱਟੂ ਵੀਡੀਓ ਸਾਂਝੀ ਕਰ ਕਿਹਾ- ਸਰਕਾਰ ਪੰਜਾਬ ਦੀ ਬਰਬਾਦ ਹੁੰਦੀ ਜਵਾਨੀ ਲਈ ਜਵਾਬਦੇਹੀ ਤੈਅ ਕਰੇ ਰਵਨੀਤ ਬਿੱਟੂ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ, ''ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੀ ਵੀਡੀਓ ਨੇ ਖੋਲ੍ਹੀ ਭਗਵੰਤ ਮਾਨ ਸਰਕਾਰ ਦੀ ਪੋਲ।
* ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
* ਸ਼ਹਿਰ ਦੇ ਵਿਚਕਾਰ ਚੱਲ ਰਿਹਾ ਇਹ ਖ਼ਤਰਨਾਕ ਕਾਰੋਬਾਰ ਜ਼ਮੀਨੀ ਹਕੀਕਤ ਨੂੰ ਸਾਫ਼ ਬਿਆਨ ਕਰਦਾ ਹੈ।
* ਸਰਕਾਰ ਦੇ 'ਨਸ਼ਾ ਮੁਕਤੀ' ਦੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੇ ਹਨ।
*‘ਬਦਲਾਅ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਇਸ਼ਤਿਹਾਰਾਂ ਤੱਕ ਸੀਮਤ ਭਗਵੰਤ ਮਾਨ ਸਰਕਾਰ ਜਵਾਨੀ ਨੂੰ ਬਚਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।
*ਸਰਕਾਰ ਹੁਣ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੀ ਬਰਬਾਦ ਹੁੰਦੀ ਜਵਾਨੀ ਲਈ ਆਪਣੀ ਜਵਾਬਦੇਹੀ ਤੈਅ ਕਰੇ।
* ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
* ਸ਼ਹਿਰ ਦੇ ਵਿਚਕਾਰ ਚੱਲ ਰਿਹਾ ਇਹ ਖ਼ਤਰਨਾਕ ਕਾਰੋਬਾਰ ਜ਼ਮੀਨੀ ਹਕੀਕਤ ਨੂੰ ਸਾਫ਼ ਬਿਆਨ ਕਰਦਾ ਹੈ।
pic.twitter.com/qhBa2gtZbm
— Ravneet Singh Bittu (@RavneetBittu) August 22, 2026
ਹਰਭਜਨ ਸਿੰਘ ਨੇ ਵੀ ਘੇਰੀ ਸਰਕਾਰ, ਕਿਹਾ- ਹੁਣ ਗੰਗਾਨਗਰ ਦੀ ਸਾਬਿਤ ਕਰ ਦੇਣਾ... ਉਥੇ ਹੀ ਕ੍ਰਿਕਟ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਵੀ ਇਸ ਵੀਡੀਓ 'ਤੇ ਰਿਟਵੀਟ ਕਰਦਿਆਂ ਲਿਖਿਆ ਹੈ, ''ਜਗਰਾਉਂ ਪੁਲ ਵੀ ਰਾਜਸਥਾਨ 'ਚ ਹੈ, ਦੱਸੋ paid trollers ?? ਹੁਣੇ ਏਨਾ paid trollers ਨੇ ਇਸ ਵੀਡੀਓ ਨੂੰ ਵੀ ਗੰਗਾਨਗਰ ਦੀ ਸਾਬਿਤ ਕਰ ਦੇਣਾ।'' ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਲਿਖਿਆ ਹੈ ਅਤੇ ਨਾਲ ਹੀ ਟੁੱਟੇ ਦਿਲ ਵਾਲੇ 2 ਇਮੋਜ਼ੀ ਵੀ ਸਾਂਝੇ ਕੀਤੇ ਹਨ।