- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਮੀਤ ਸਿੰਘ ਦੀ ਧੀ ਰਮਨਦੀਪ ਕੌਰ 8 ਸਾਲ ਪਹਿਲਾਂ ਕੈਨੇਡਾ ਦੇ ਵਿਨੀਪੈਗ ਗਈ ਸੀ। ਇੱਥੇ ਪੜ੍ਹਾਈ ਉਪਰੰਤ ਉਸ ਦੀ ਸਖ਼ਤ ਮਿਹਨਤ ਮਗਰੋਂ ਉਸ ਦੀ ਕੈਨੇਡਾ ਪੁਲਿਸ ’ਚ ਚੋਣ ਹੋ ਗਈ।

ਸੰਜੀਵ ਗੁਪਤਾ, ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ/ਚੌਂਕੀਮਾਨ। ਕੈਨੇਡਾ ’ਚ ਪੁਲਿਸ ਅਧਿਕਾਰੀ ਜਗਰਾਓਂ ਦੇ ਪਿੰਡ ਗੁੜੇ ਦੀ ਰਮਨਦੀਪ ਕੌਰ ਦੀ ਉੱਥੇ ਬਰੈਂਪਟਨ ’ਚ ਵਾਪਰੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ।
ਹਰਮੀਤ ਸਿੰਘ ਦੀ ਧੀ ਰਮਨਦੀਪ ਕੌਰ 8 ਸਾਲ ਪਹਿਲਾਂ ਕੈਨੇਡਾ ਦੇ ਵਿਨੀਪੈਗ ਗਈ ਸੀ। ਇੱਥੇ ਪੜ੍ਹਾਈ ਉਪਰੰਤ ਉਸ ਦੀ ਸਖ਼ਤ ਮਿਹਨਤ ਮਗਰੋਂ ਉਸ ਦੀ ਕੈਨੇਡਾ ਪੁਲਿਸ ’ਚ ਚੋਣ ਹੋ ਗਈ।
ਬੀਤੀ ਕੱਲ੍ਹ ਪੁਲਿਸ ਅਫਸਰ ਰਮਨਦੀਪ ਕੌਰ ਆਪਣੇ ਸਾਥੀ ਪੁਲਿਸ ਅਫਸਰਾਂ ਨਾਲ ਪੁਲਿਸ ਵਾਹਨ ’ਤੇ ਇੱਕ ਮਹਿਲਾ ਮੁਜ਼ਰਮ ਨੂੰ ਜੇਲ੍ਹ ਛੱਡਣ ਜਾ ਰਹੇ ਸਨ। ਰਸਤੇ ’ਚ ਸੜਕ ਹਾਦਸਾ ਵਾਪਰ ਗਿਆ। ਇਸ ’ਚ ਰਮਨਦੀਪ ਕੌਰ ਦੀ ਮੌਤ ਹੋ ਗਈ।