- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਬਰ ਲੁਧਿਆਣਾ, ਖੰਨਾ ਤੇ ਜਗਰਾਉ ਅਡੀਸ਼ਨ ਵਿੱਚ ਲਗਾ ਦੇਣਾ ਜੀ।

-ਕੁੱਲ 23,44,070 ਵੋਟਰ ਦਰਜ, 3,39,929 ਵੋਟਰਾਂ ਦੇ ਨਾਮ ਕੱਟੇ
-ਸੂਚੀ ’ਚ 12,16,462 ਪੁਰਸ਼, 11,27,537 ਔਰਤ, 71 ਟਰਾਂਸਜੈਂਡਰ ਤੇ 471 ਐੱਨਆਰਆਈ ਵੋਟਰ ਸ਼ਾਮਲ
24)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਅੱਜ ਦਫ਼ਤਰ ਵਿੱਚ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ)-2026 ਸਬੰਧੀ ਜਾਰੀ ਸ਼ਡਿਊਲ ਅਨੁਸਾਰ ਯੋਗਤਾ ਮਿਤੀ 1 ਅਕਤੂਬਰ 2026 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਅੱਜ 12 ਅਕਤੂਬਰ ਨੂੰ ਕਰ ਦਿੱਤੀ ਹੈ।
ਮੀਟਿੰਗ ਦੌਰਾਨ ਜੈਨ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਉਪਰੰਤ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ 23,44,070 ਹੋ ਗਈ ਹੈ। ਇਨ੍ਹਾਂ ਵਿੱਚ 12,16,462 ਪੁਰਸ਼, 11,27,537 ਔਰਤਾਂ, 71 ਟਰਾਂਸਜੈਂਡਰ ਅਤੇ 471 ਐਨਆਰਆਈ ਵੋਟਰ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕੁੱਲ 3,031 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚ 1,528 ਸ਼ਹਿਰੀ ਤੇ 1,503 ਪੇਂਡੂ ਪੋਲਿੰਗ ਬੂਥ ਹਨ। ਡਰਾਫਟ ਵੋਟਰ ਸੂਚੀ ਵਿੱਚ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ 26, 83,999 ਵੋਟਰ ਸਨ, ਪਰ ਅੰਤਿਮ ਸੂਚੀ ਵਿੱਚੋਂ 3,39,929 ਵੋਟਰਾਂ ਦੇ ਨਾਮ ਕੱਟਣ ਨਾਲ 23,44,070 ਵੋਟਰ ਰਹਿ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ-2026 (ਬਿਨਾਂ ਫੋਟੋ) ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ www.ludhiana.nic.in ’ਤੇ ਅਪਲੋਡ ਕਰ ਦਿੱਤੀ ਗਈ ਹੈ। ਵੋਟਰ ਇਸ ਵੈੱਬਸਾਈਟ ਰਾਹੀਂ ਆਪਣਾ ਨਾਮ ਅਤੇ ਵੋਟ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਜਾ ਕੇ ਵੀ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ, ਜਿਸ ਦੀ ਉਮਰ 1 ਅਕਤੂਬਰ, 2026 ਨੂੰ 18 ਸਾਲ ਪੂਰੀ ਹੋ ਗਈ ਹੈ ਅਤੇ ਜਿਸ ਦਾ ਨਾਮ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਉਹ ਲਗਾਤਾਰ ਸੁਧਾਈ ਦੌਰਾਨ ਫਾਰਮ ਨੰਬਰ 6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ। ਵਿਦੇਸ਼ਾਂ ਵਿੱਚ ਰਹਿ ਰਹੇ ਯੋਗ ਭਾਰਤੀ ਨਾਗਰਿਕ ਫਾਰਮ ਨੰਬਰ 6 ਏ ਰਾਹੀਂ ਆਪਣੀ ਵੋਟ ਬਣਵਾਉਣ ਲਈ ਅਰਜ਼ੀ ਦੇ ਸਕਦੇ ਹਨ। ਇਸੇ ਤਰ੍ਹਾਂ ਕਿਸੇ ਵੋਟਰ ਦੀ ਮੌਤ ਹੋਣ ’ਤੇ ਉਸ ਦਾ ਨਾਮ ਵੋਟਰ ਸੂਚੀ ਵਿੱਚੋਂ ਕਟਵਾਉਣ ਲਈ ਫਾਰਮ ਨੰਬਰ 7 ਭਰਿਆ ਜਾ ਸਕਦਾ ਹੈ। ਵੋਟਰ ਸੂਚੀ ਜਾਂ ਵੋਟਰ ਸ਼ਨਾਖਤੀ ਕਾਰਡ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ, ਰਿਹਾਇਸ਼ ਦੀ ਤਬਦੀਲੀ ਜਾਂ ਡੁਪਲੀਕੇਟ ਵੋਟਰ ਸ਼ਨਾਖਤੀ ਕਾਰਡ ਬਣਵਾਉਣ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ।
-ਬਾਕਸ-
-ਗਿੱਲ ’ਚ ਸਭ ਤੋਂ ਵੱਧ ਤੇ ਲੁਧਿਆਣਾ ਕੇਂਦਰੀ ’ਚ ਸਭ ਤੋਂ ਘੱਟ ਵੋਟਰ
ਅੰਤਿਮ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚੋਂ ਹਲਕਾ ਗਿੱਲ ਵਿੱਚ ਸਭ ਤੋਂ ਵੱਧ 2 ਲੱਖ 57 ਹਜ਼ਾਰ 520 ਵੋਟਰ ਤੇ ਹਲਕਾ ਲੁਧਿਆਣਾ ਕੇਂਦਰੀ ਵਿੱਚ ਸਭ ਤੋਂ ਘੱਟ 1 ਲੱਖ 13 ਹਜ਼ਾਰ 241 ਵੋਟਰ ਹਨ। ਜਦਕਿ ਹਲਕਾ ਗਿੱਲ ਦੀ ਡਰਾਫਟ ਵੋਟਰ ਸੂਚੀ ਵਿੱਚ 2,84,275 ਅਤੇ ਹਲਕਾ ਲੁਧਿਆਣਾ ਕੇਂਦਰੀ ਦੀ ਵੋਟਰ ਸੂਚੀ ਵਿੱਚ 1,49,655 ਵੋਟਰ ਸਨ।
-ਬਾਕਸ-
-ਕਿਹੜੇ ਹਲਕੇ ’ਚ ਕਿੰਨੇ ਵੋਟਰਾਂ ਦੇ ਨਾਮ ਸੂਚੀ ਵਿੱਚੋਂ ਕੱਟੇ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਸਭ ਤੋਂ ਵੱਧ 48, 830 ਅਤੇ ਸਭ ਤੋਂ ਘੱਟ ਹਲਕਾ ਰਾਏਕੋਟ ਵਿੱਚ 2007 ਵੋਟਰਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਕੱਟਿਆ ਗਿਆ ਹੈ। ਹਲਕਾ ਖੰਨਾ ਵਿੱਚ 12933, ਹਲਕਾ ਸਮਰਾਲਾ ਵਿੱਚ 10954, ਹਲਕਾ ਸਾਹਨੇਵਾਲ ਵਿੱਚ 39334, ਹਲਕਾ ਦੱਖਣੀ ਵਿੱਚ 44089, ਹਲਕਾ ਆਤਮ ਨਗਰ ਵਿੱਚ 29772, ਲੁਧਿਆਣਾ ਕੇਂਦਰੀ ਵਿੱਚ 36414, ਲੁਧਿਆਣਾ ਪੱਛਮੀ ਵਿੱਚ 24017, ਲੁਧਿਆਣਾ ਉੱਤਰੀ ਵਿੱਚ 45384, ਹਲਕਾ ਗਿੱਲ ਵਿੱਚ 26755, ਹਲਕਾ ਪਾਇਲ ਵਿੱਚ 6476, ਹਲਕਾ ਦਾਖਾ ਵਿੱਚ 6396 ਅਤੇ ਹਲਕਾ ਜਗਰਾਉਂ ਵਿੱਚ 6577 ਵੋਟਰਾਂ ਦੇ ਨਾਮ ਸੂਚੀ ਵਿੱਚੋਂ ਕੱਟੇ ਗਏ ਹਨ।
-ਬਾਕਸ-
-ਹਲਕਾਵਾਰ ਵੋਟਰਜ਼
ਚੋਣ ਹਲਕਾ ਡਰਾਫ਼ਟ ਸੂਚੀ ਅੰਤਿਮ ਸੂਚੀ
ਖੰਨਾ 1,74,280 1,61,347
ਸਮਰਾਲਾ 176,834 1,65,889
ਸਾਹਨੇਵਾਲ 2,73,791 2,34,457
ਲੁਧਿਆਣਾ ਪੂਰਬੀ 2,27,442 1,78,612
ਲੁਧਿਆਣਾ ਦੱਖਣੀ 1,83,298 1,39,209
ਆਤਮ ਨਗਰ 1,60,530 1,30,758
ਲੁਧਿਆਣਾ ਕੇਂਦਰੀ 1,49,655 1,13,241
ਲੁਧਿਆਣਾ ਪੱਛਮੀ 1,69,627 1,45,610
ਲੁਧਿਆਣਾ ਉੱਤਰੀ 2,03,054 1,57,670
ਗਿੱਲ 2,84,275 2,57,520
ਪਾਇਲ 1,66,512 1,60,036
ਦਾਖਾ 1,84,136 1,77,740
ਰਾਏਕੋਟ 1,47,876 1,45,869
ਜਗਰਾਓਂ 1,82,689 1,76,112
ਕੁੱਲ 26,83,999 23,44,070।