- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਫ਼ਾਈਲ ਨੰਬਰ 14 ਵਿੱਚ ਭੇਜੀ ਗਈ ਖ਼ਬਰ ਰੱਦ ਕਰ ਦੇਣਾ ਜੀ।

-ਉਪ ਕੁਲਪਤੀ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਚੱਲ ਰਹੀਆਂ ਤਿਆਰੀਆਂ ’ਤੇ ਪ੍ਰਗਟਾਈ ਚਿੰਤਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੈਂਪਸ ਵਿਖੇ ਪੀਏਯੂ ਟੀਚਰਜ਼ ਐਸੋਸੀਏਸ਼ਨ, ਨਾਨ ਟੀਚਿੰਗ ਸਟਾਫ ਐਸੋਸੀਏਸ਼ਨ ਅਤੇ ਪੀਏਯੂ ਅਲੂਮਨੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਵਿਦਿਆਰਥੀ, ਅਧਿਆਪਕ ਤੇ ਸਟਾਫ਼ ਜਥੇਬੰਦੀਆਂ ਨੇ ਪੀਏਯੂ ਵਿਖੇ 29 ਅਕਤੂਬਰ ਤੋਂ 5 ਨਵੰਬਰ ਤੱਕ ਪੀਏਯੂ ਦੇ ਗਰਾਉਂਡ ਵਿੱਚ ਲਾਏ ਜਾਣ ਵਾਲੇ ਸਾਰਸ ਮੇਲੇ ਸਾਰਸ ਮੇਲੇ ਦਾ ਵਿਰੋਧ ਕੀਤਾ।
ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਦਿਆਰਥੀਆਂ ਵੱਲੋਂ ਇਸ ਮਾਮਲੇ ਸਬੰਧੀ ਪੀਏਯੂ ਦੇ ਉਪ ਕੁਲਪਤੀ ਨੂੰ ਮੈਮੋਰੈਂਡਮ ਵੀ ਦਿੱਤਾ ਸੀ। ਇਸ ਦੇ ਬਾਵਜੂਦ ਮੇਲੇ ਦੀਆਂ ਤਿਆਰੀਆਂ ਜਾਰੀ ਰਹਿਣ ’ਤੇ ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਚਿੰਤਾ ਪ੍ਰਗਟਾਈ। ਮੀਟਿੰਗ ਦੌਰਾਨ ਪੀਏਯੂ ਸਟੂਡੈਂਟ ਐਸੋਸੀਏਸ਼ਨ ਅਤੇ ਵੱਖ-ਵੱਖ ਜਥੇਬੰਦੀਆਂ ਨੇ ਪੀਏਯੂ ਕੈਂਪਸ ਵਿੱਚ ਸਾਰਸ ਮੇਲਾ ਲਾਉਣ ਦੇ ਫੈਸਲੇ ਦਾ ਵਿਰੋਧ ਕੀਤਾ। ਕੈਂਪਸ ਵਿੱਚ ਇਹ ਮੇਲਾ ਨਹੀਂ ਲੱਗਣ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਹ ਮੇਲਾ ਪੀਏਯੂ ਵਿਖੇ ਨਾ ਲਾਇਆ ਜਾਵੇ। ਜਥੇਬੰਦੀਆਂ ਨੇ ਕਿਹਾ ਕਿ ਪੀਏਯੂ ਇੱਕ ਪ੍ਰਮੁੱਖ ਅਕਾਦਮਿਕ ਸੰਸਥਾ ਹੈ ਅਤੇ ਯੂਨੀਵਰਸਿਟੀ ਕੈਂਪਸ ਦੀ ਪਹਿਲੀ ਤਰਜੀਹ ਵਿਦਿਆਰਥੀਆਂ, ਸਿੱਖਿਆ, ਖੋਜ ਤੇ ਅਕਾਦਮਿਕ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਵਿਅਕਤੀ ਜਾਂ ਸੰਸਥਾ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਪੀਏਯੂ ਕੈਂਪਸ ਵਿੱਚ ਸਾਰਸ ਮੇਲਾ ਲਗਾਉਣ ਦੇ ਫੈਸਲੇ ਦੇ ਵਿਰੁੱਧ ਹੈ। ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੀ ਮੰਗ ਨੂੰ ਸਮਰਥਨ ਦਿੱਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਇਸ ਮੁੱਦੇ ’ਤੇ ਵਿਦਿਆਰਥੀ, ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੇ। ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪਹਿਚਾਣ ਸਿੱਖਿਆ ਅਤੇ ਖੋਜ ਨਾਲ ਜੁੜੀ ਹੋਈ ਹੈ ਅਤੇ ਇਸ ਅਕਾਦਮਿਕ ਪਹਿਚਾਣ ਦੀ ਰੱਖਿਆ ਲਈ ਸਾਰੀਆਂ ਜਥੇਬੰਦੀਆਂ ਇਕਜੁੱਟ ਹਨ।
-ਬਾਕਸ-
-ਵਿਰੋਧ ਕਰਨਾ ਸਾਡਾ ਹੱਕ, ਭਵਿੱਖ ’ਚ ਵੀ ਕਰਦੇ ਰਹਾਂਗੇ : ਵਾਲੀਆ
ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਵਿਰੋਧ ਕਰਨਾ ਸਾਡਾ ਹੱਕ ਹੈ ਅਤੇ ਭਵਿੱਖ ਵਿੱਚ ਵੀ ਵਿਰੋਧ ਕਰਦੇ ਰਹਾਂਗੇ। ਪੀਏਯੂ ਵਿਦਿਅਕ ਸੰਸਥਾ ਹੈ, ਇੱਥੇ ਅਜਿਹੇ ਸਮਾਗਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਅਸੀਂ ਚੁਣੇ ਹੋਏ ਨੁਮਾਇੰਦੇ ਹਾਂ, ਇਸ ਲਈ ਸਾਡੀ ਵੀ ਜਵਾਬਦੇਹੀ ਹੈ।