- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਆਈਐਮਟੀ ਨੇ ਕਨਵੋਕੇਸ਼ਨ ਸਮਾਰੋਹ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ

ਪੀ 09 : ਪੀਆਈਐਮਟੀ ਵਿਖੇ ਕਨਵੋਕੇਸ਼ਨ ਸਮਾਰੋਹ ਦੌਰਾਨ ਆਏ ਮਹਿਮਾਨ ਡਾ. ਆਰਪੀਐਸ ਬੇਦੀ, ਡਾ. ਨਿਸ਼ੀ ਬਾਲਾ ਤੇ ਹੋਰ।
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਖੰਨਾ ਨੇ ਕਨਵੋਕੇਸ਼ਨ ਸਮਾਰੋਹ-2026 ਦਾ ਆਯੋਜਨ ਸ਼ਾਨਦਾਰ ਤੇ ਮਾਣਮੱਤੇ ਢੰਗ ਨਾਲ ਕੀਤਾ। ਮੁੱਖ ਮਹਿਮਾਨ ਡਾ. ਆਰਪੀਐਸ ਬੇਦੀ, ਡੀਨ, ਕਾਲਜ ਵਿਕਾਸ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਸਨ। ਇਸ ਸਮਾਗਮ ’ਚ ਰਾਜ ਕੁਮਾਰ ਗੋਇਲ ਪ੍ਰਧਾਨ ਜੀਈਐਸ ਡਬਲਯੂਟੀ ਐਮਜੀਜੀ, ਨਰੇਸ਼ ਅਗਰਵਾਲ ਚੇਅਰਮੈਨ, ਪੀਆਈਐੱਮਟੀ, ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ ਜੀਈਐੱਸਡਬਲਯੂਟੀ, ਐੱਮਜੀਜੀ, ਅਤੁਲ ਅਗਰਵਾਲ ਮੈਂਬਰ, ਜੀਈਐੱਸਡਬਲਯੂਟੀ ਐੱਮਜੀਜੀ, ਡਾ. ਨੀਨਾ ਸੇਠ ਪਜਨੀ ਪ੍ਰਿੰਸੀਪਲ, ਜੀਪੀਸੀ, ਡਾ. ਨੀਰੂ ਅਰੋੜਾ ਪ੍ਰਿੰਸੀਪਲ, ਜੀਪੀਐੱਸ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਇਕ ਸ਼ਾਨਦਾਰ ਕਨਵੋਕੇਸ਼ਨ ਜਲੂਸ ਨਾਲ ਹੋਈ, ਜਿਸ ’ਚ ਮੁੱਖ ਮਹਿਮਾਨ, ਟਰੱਸਟ ਸੰਸਥਾ ਦੇ ਡਾਇਰੈਕਟਰ ਵਿਭਾਗਾਂ ਦੇ ਮੁਖੀ ਫੈਕਲਟੀ ਮੈਂਬਰ ਤੇ ਵਿਦਿਆਰਥੀਆਂ ਨੇ ਅਕਾਦਮਿਕ ਪਹਿਰਾਵੇ ’ਚ ਹਿੱਸਾ ਲਿਆ। ਜਲੂਸ ਦੇ ਸਥਾਨ ’ਤੇ ਪਹੁੰਚਣ ਤੋਂ ਬਾਅਦ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨ ਡਾ. ਆਰਪੀਐੱਸ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਹੁਨਰ ਵਿਕਾਸ, ਸਕਾਰਾਤਮਕ ਸੋਚ ਤੇ ਨਿਰੰਤਰ ਸਖ਼ਤ ਮਿਹਨਤ ਸਫਲਤਾ ਦੀ ਨੀਂਹ ਹਨ। ਇਸ ਤੋਂ ਬਾਅਦ ਰਾਜ ਕੁਮਾਰ ਗੋਇਲ, ਚੇਅਰਮੈਨ, ਜੀਈਐੱਸਡਬਲਯੂਟੀ, ਐੱਮਜੀਜੀ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਸਮਾਰੋਹ ਦੀ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ’ਚ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੈ, ਸਗੋਂ ਗਿਆਨ, ਕਦਰਾਂ- ਕੀਮਤਾਂ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਤ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਤੇ ਰਾਸ਼ਟਰ ਦੇ ਵਿਕਾਸ ਲਈ ਆਪਣੇ ਗਿਆਨ ਤੇ ਪ੍ਰਤਿਭਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਸਮਾਰੋਹ ਦੌਰਾਨ, ਵੱਖ-ਵੱਖ ਕੋਰਸਾਂ ’ਚ ਸਫਲ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪੀਆਈਐੱਮਟੀ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਤੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਡਾ. ਨਿਸ਼ੀ ਬਾਲਾ ਨੇ ਮੁੱਖ ਮਹਿਮਾਨ ਡਾ. ਆਰਪੀਐਸ ਬੇਦੀ ਤੇ ਸਾਰੇ ਟਰੱਸਟ ਮੈਂਬਰਾਂ ਦਾ ਸਮਾਰੋਹ ’ਚ ਸ਼ਾਮਲ ਹੋਣ ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਕੀਤਾ।