- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਤੋਂ ਵਤਨ ਪਰਤੇ ਪਰਮਜੀਤ ਢਿੱਲੋਂ ਦਾ ਵਰਕਰਾਂ ਵੱਲੋਂ ਭਰਵਾਂ ਸਵਾਗਤ

ਕਿਹਾ, ਪਰਵਾਸੀ ਪੰਜਾਬੀਆਂ ਨੇ ਅਕਾਲੀ ਦਲ ਲਈ ਭਵਿੱਖੀ ਵਿਧਾਨ ਸਭਾ ਚੋਣਾਂ ਲਈ ਜਿੱਤ ਦੇ ਖੋਲ੍ਹੇ ਬੂਹੇ
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਨ ਲਈ ਭੇਜੇ ਵਫਦ ਵਿੱਚ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਤੇ ਇੰਚਾਰਜ ਹਲਕਾ ਸਮਰਾਲਾ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਨੇ ਕੈਨੇਡਾ ਵਿੱਚ ਵੈਨਕੂਵਰ ਤੋਂ ਲੈ ਕੇ ਟਰਾਟੋਂ ਤੱਕ ਵੱਖ ਵੱਖ ਸਟੇਟਾਂ ਵਿੱਚ ਜਾ ਕੇ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਕੇ, ਸ਼ੋਮਣੀ ਅਕਾਲੀ ਦਲ ਪ੍ਰਤੀ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਜਾਣਿਆ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੂੰ ਕੈਨੇਡਾ ਵਸਦੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਭਰਵਾਂ ਸਮੱਰਥਨ ਮਿਲਿਆ। ਇਸ ਦੌਰੇ ਨੂੰ ਸਫਲਤਾ ਪੂਰਨ ਸਮਾਪਤ ਕਰਕੇ ਪਰਮਜੀਤ ਸਿੰਘ ਢਿੱਲੋਂ ਅੱਜ ਕੈਨੇਡਾ ਫੇਰੀ ਤੋਂ ਬਾਅਦ ਵਾਪਸ ਆਪਣੇ ਸ਼ਹਿਰ ਸਮਰਾਲਾ ਪਰਤ ਆਏ ਹਨ, ਜਿਨ੍ਹਾਂ ਦਾ ਸਮਰਾਲਾ ਪੁੱਜਣ ’ਤੇ ਸਰਕਲ ਜਥੇਦਾਰਾਂ, ਯੂਥ ਅਕਾਲੀ ਦਲ, ਇਸਤਰੀ ਵਿੰਗ ਅਕਾਲੀ ਦਲ, ਬੀ. ਸੀ. ਵਿੰਗ, ਐਸ. ਸੀ. ਵਿੰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰਜ, ਬਲਾਕ ਸੰਮਤੀ ਮੈਂਬਰਜ਼, ਕੌਂਸਲਰਜ਼ ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਰਕਰਾਂ ਵੱਲੋਂ ਗੁਲਦਸਤਾ ਭੇਂਟ ਕਰਕੇ ਅਤੇ ਸਿਰਪਾਓ ਪਾ ਕੇ ਸਵਾਗਤ ਕੀਤਾ। ਇਸ ਉਪਰੰਤ ਪਰਮਜੀਤ ਸਿੰਘ ਢਿੱਲੋਂ ਨੇ ਆਪਣੀ ਕੈਨੇਡਾ ਫੇਰੀ ਦੇ ਅਨੁਭਵ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਏ ਵਫ਼ਦ ਨੂੰ ਪੰਜਾਬੀਆਂ ਨੇ ਏਨਾ ਜਿਆਦਾ ਪਿਆਰ ਦਿੱਤਾ ਕਿ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਕੈਨੇਡਾ ਵਸਦੇ ਸਮੂਹ ਪੰਜਾਬੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਤਪਰ ਹਨ, ਇਧਰ ਪੰਜਾਬ ਵਸਦੇ ਆਪਣੇ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਫੇਰੀ ਦੌਰਾਨ ਵੈਨਕੂਵਰ ਤੋਂ ਟਰਾਟੋਂ ਤੱਕ ਵਸਦੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਤਿਕਾਰ ਦਿਖਾਉਂਦੇ ਹੋਏ ਪੂਰਨ ਭਰੋਸਾ ਦਿਵਾਇਆ ਕਿ ਉਹ ਵਿਦੇਸ਼ ਵਿੱਚ ਵਸਦੇ ਹੋਏ ਵੀ ਪੰਜਾਬ ਦੇ ਭਲੇ ਲਈ ਸ਼ੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਅੱਗੇ ਕਿਹਾ ਇਹ ਕੈਨੇਡਾ ਫੇਰੀ ਉਨ੍ਹਾਂ ਦੀ ਜ਼ਿੰਦਗੀ ਦੀ ਅਭੁੱਲ ਯਾਤਰਾ ਰਹੀ ਹੈ, ਜੋ ਸਤਿਕਾਰ ਅਤੇ ਪਿਆਰ ਉੱਥੇ ਵਸਦੇ ਪੰਜਾਬੀਆਂ ਨੇ ਉਨ੍ਹਾਂ ਨੂੰ ਦਿੱਤਾ ਹੈ, ਉਸ ਦਿੱਤੇ ਪਿਆਰ ਤੋਂ ਇਹੀ ਇਸ਼ਾਰਾ ਮਿਲ ਰਿਹਾ ਹੈ ਕਿ ਸਾਲ 2027 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਮੁੜ ਤਰੱਕੀਆਂ ਦੀਆਂ ਰਾਹਾਂ ਵੱਲ ਤੋਰੇਗੀ।