- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਜੀਤ ਢਿੱਲੋਂ ਨੇ ਸ਼੍ਰੋਅਦ ਦੇ ਇਸਤਰੀ ਵਿੰਗ ਦਾ ਜਥੇਬੰਦਕ ਢਾਂਚਾ ਕੀਤਾ ਹੋਰ ਮਜਬੂਤ

ਸਰਵਣ ਸਿੰਘ ਭੰਗਲਾ ਪੰਜਾਬੀ ਜਾਗਰਣ
ਸਮਰਾਲਾ : ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪੁਲਿਸ ਜ਼ਿਲ੍ਹਾ ਖੰਨਾ ਤੋਂ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਢਿੱਲੋ ਨੇ ਪਾਰਟੀ ਦੀ ਮਜ਼ਬੂਤੀ ਲਈ ਅੱਜ ਸਮਰਾਲਾ ਵਿਖੇ ਇਸਤਰੀ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੇ ਮੰਤਵ ਤਹਿਤ ਬੀਬੀ ਪਰਮਜੀਤ ਕੌਰ ਕੰਗ ਨੂੰ ਇਸਤਰੀ ਵਿੰਗ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ। ਇਸ ਤੋਂ ਇਲਾਵਾ ਕੀਤੀਆਂ ਗਈਆਂ ਹੋਰ ਨਿਯੁਕਤੀਆਂ ਚ ਬੀਬੀ ਪਰਮਿੰਦਰ ਕੌਰ ਨੂੰ ਇਸਤਰੀ ਵਿੰਗ ਦਾ ਵਾਈਸ ਪ੍ਰਧਾਨ ਅਤੇ ਬੀਬੀ ਪ੍ਰਕਾਸ਼ ਕੌਰ ਕੰਗ ਸਾਬਕਾ ਕੌਂਸਲਰ ਨੂੰ ਸਮਰਾਲਾ ਹਲਕੇ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ। ਆਪਣੇ ਸੰਬੋਧਨ ਵਿੱਚ ਪਰਮਜੀਤ ਢਿੱਲੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜਿਸ ਨੇ ਮੁੱਢ ਤੋਂ ਹੀ ਸੂਬੇ ਦੀ ਤਰੱਕੀ ਲਈ ਵੱਡੇ ਹੰਭਲੇ ਮਾਰੇ ਅਤੇ ਆਪਣੇ ਕਾਰਜਕਾਲ ਦੌਰਾਨ ਸਮਾਜ ਦੇ ਹਰੇਕ ਵਰਗ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਉਹਨਾਂ ਕਿਹਾ ਕਿ ਹਲਕੇ ਵਿਚ ਇਸਤਰੀ ਅਕਾਲੀ ਦਲ ਦਾ ਵਿਸਥਾਰ ਕਰਨ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਮਰਾਲੇ ਦਾ ਇਸਤਰੀ ਅਕਾਲੀ ਦਲ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਏਗਾ। ਬਲਾਕ ਪ੍ਰਧਾਨ ਨਿਯੁਕਤ ਵਜੋਂ ਨਿਯੁਕਤ ਬੀਬੀ ਪਰਮਜੀਤ ਕੌਰ ਕੰਗ ਨੇ ਕਿਹਾ ਤੇ ਪੰਜਾਬ ਵਿਚ ਰਾਜ ਕਰ ਰਹੀ ਆਪ ਸਰਕਾਰ ਨੇ ਸੂਬੇ ਦੀਆਂ ਇਸਤਰੀਆਂ ਨੂੰ ਆਉਣ ਵਾਲੀਆਂ ਵੋਟਾਂ ਵਿਚ ਭਰਮਾਉਣ ਲਈ 1000 ਰੁਪਏ ਮਹੀਨਾ ਦੇਣ ਦਾ ਐਲਾਨ ਉਦੋਂ ਕੀਤਾ ਹੈ ਜਦੋਂ ਵੋਟਾਂ ਵਿਚ ਸਿਰਫ 6 ਮਹੀਨੇ ਬਾਕੀ ਰਹਿੰਦੇ ਹਨ ਜੇਕਰ ਇਹਨਾਂ ਨੂੰ ਪੁੱਛਿਆ ਜਾਵੇ ਤੇ ਪਿਛਲੇ ਸਾਢੇ ਚਾਰ ਸਾਲ ਦਾ ਬਕਾਇਆ ਔਰਤਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਪਰ ਜਦੋਂ ਵੋਟਾਂ ਵਿਚ ਮੈਂ ਪੰਜ ਛੇ ਮਹੀਨੇ ਬਾਕੀ ਨੇ ਤਾਂ ਉਦੋਂ ਇਹ ਐਲਾਨ ਕਿਉਂ ਕੀਤੇ ਜਾ ਰਹੇ ਨੇ? ਬੀਬੀ ਕੰਗ ਨੇ ਕਿਹਾ ਕੇ ਜੇਕਰ ਮੁੱਖ ਮੰਤਰੀ ਦੀ ਪਤਨੀ ਸੱਚੇ ਦਿਲੋਂ ਔਰਤਾਂ ਦੀ ਹਮਦਰਦ ਹੈ ਤਾਂ ਪਿਛਲੇ ਚਾਰ ਸਾਲਾਂ ਦਾ ਬਕਾਇਆ ਵੀ 48-48 ਹਜ਼ਾਰ ਹਰੇਕ ਔਰਤ ਦੇ ਖਾਤੇ ਵਿਚ ਪਾਵੇ ਨਾ ਮਹਿਲਾਵਾਂ ਨੂੰ ਭਰਮਾਉਣ ਲਈ ਸਿਰਫ ਫੋਕੀ ਬਿਆਨਬਾਜੀ ਕਰੇ, ਜਿਸਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਬਲਾਕ ਪ੍ਰਧਾਨ ਬੀਬੀ ਕੰਗ ਨੇ ਇਹਨਾਂ ਨਿਯੁਕਤੀਆਂ ਲਈ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਕੇ ਉਹ ਸਮੁੱਚੇ ਇਲਾਕੇ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦਾ ਘਰੋ ਘਰੀ ਪ੍ਰਚਾਰ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਆਧਾਰ ਪਹਿਲਾ ਨਾਲੋਂ ਵੀ ਜ਼ਿਆਦਾ ਮਜ਼ਬੂਤ ਕੀਤਾ ਜਾਵੇਗਾ। ਉਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਕੌਮੀ ਜਨਰਲ ਸਕੱਤਰ ਡਾ. ਪਰਵਿੰਦਰ ਸਿੰਘ ਬੱਲੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।