ਆਕਸਫੋਰਡ ਸਕੂਲ ਦੇ ਹੋਣਹਾਰਾਂ ਦਾ ਸਹੋਦਿਆ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਆਕਸਫੋਰਡ ਸੀਨੀਅਰ ਸਕੂਲ ਦੇ ਹੋਣਹਾਰਾ ਦਾ ਸਹੋਦਿਆ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Sun, 01 Nov 2026 06:37 PM (IST)
Updated Date: Mon, 02 Nov 2026 04:02 AM (IST)
ਅਮੀਜੋਤ ਸਿੰਘ ਨੇ ਗੋਲਡ ਮੈਡਲ ਜਿੱਤਿਆ ਹੈਪੀ ਜੱਲਾ, ਪੰਜਾਬੀ ਜਾਗਰਣ, ਪਾਇਲ : ਅਪਣੇ ਵਿਦਿਅਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਕੇ ਨਿਰੰਤਰ ਉਨੱਤੀ ਕਰ ਰਹੀ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸੀ.ਬੀ.ਐਸ.ਈ ਸਹੋਦਿਆ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਆਪਣੇ ਨਾਮ ਕੀਤੇ ਤੇ ਅਪਣਾ, ਅਪਣੇ ਮਾਪਿਆ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਿੱਥੇ ਅਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਦੇ ਹੋਣਹਾਰ ਖਿਡਾਰੀ ਅਮੀਜੋਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਸਖ਼ਤ ਮੁਕਾਬਲੇ ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਿਆ ਅਤੇ ਅਪਣੇ ਮਾਪਿਆ, ਕੋਚ ਦਾ ਸਿਰ ਉੱਚਾ ਕੀਤਾ। ਇਸ ਦੌਰਾਨ ਅਮੀਜੋਤ ਸਿੰਘ ਨੇ ਅੰਡਰ 17 ਵਰਗ ਵਿੱਚ ਹਿੱਸਾ ਲਿਆ ਅਤੇ ਸਾਰੇ ਪੰਜਾਬ ਦੇ ਬਿਹਤਰੀਨ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਖਿਤਾਬ ਅਪਣੇ ਨਾਂ ਕੀਤਾ। ਓਥੇ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਸੀ.ਬੀ.ਐੱਸ.ਈ. ਸਹੋਦਿਆ ਐਥਲੈਟਿਕਸ ਅਤੇ ਖੋ-ਖੋ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਗੁੱਡ ਅਰਥ ਸਕੂਲ, ਸਿਆੜ ਵਿਖੇ ਆਯੋਜਿਤ ਸੀ.ਬੀ.ਐੱਸ.ਈ. ਸਹੋਦਯਾ ਖੋ-ਖੋ ਟੂਰਨਾਮੈਂਟ ਵਿੱਚ ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਆਪਣੇ ਪਹਿਲੇ ਹੀ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਟੀਮ ਨੇ ਵੀ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਖੋ-ਖੋ ਟੀਮ ਵਿੱਚ ਜਸਪ੍ਰੀਤ ,ਓਮ ਕੁਮਾਰ, ਹਰਪ੍ਰੀਤ ਸਿੰਘ,ਸਿਮਰਨਪਾਲ ਸਿੰਘ,ਹਰਬਖਸ਼ ਸਿੰਘ, ਗੁਰਜੋਤ ਸਿੰਘ,ਸਮਰਜੋਤ ਸਿੰਘ, ਅਮਨਦੀਪ ਸਿੰਘ ਤੇ ਹੋਰ ਹੋਣਹਾਰ ਖਿਡਾਰੀ ਸ਼ਾਮਿਲ ਸਨ। ਕੁੜੀਆਂ ਦੀ ਟੀਮ ਵਿੱਚ ਹਰਵੀਨ ਕੌਰ, ਅਰਚਨਾ, ਦਵਨੀਤ ਕੌਰ, ਰਾਜਦੀਪ ਕੌਰ, ਸਹਿਜਮਾਨ ਕੌਰ, ਜਪਸੀਰਤ ਕੌਰ, ਗੁਰਸਿਮਰਨ ਕੌਰ, ਇਮਰਤ ਕੌਰ, ਸਹਿਜਦੀਪ ਕੌਰ, ਗੁਰਪ੍ਰੀਤ ਕੌਰ ਤੇ ਮਨਜੋਤ ਕੌਰ ਸ਼ਾਮਿਲ ਸਨ। ਇਸੇ ਤਰ੍ਹਾਂ ਸੀ.ਬੀ.ਐੱਸ.ਈ. ਸਹੋਦਿਆ ਐਥਲੈਟਿਕਸ ਮੁਕਾਬਲਿਆਂ ਵਿੱਚ ਆਕਸਫੋਰਡ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ। ਐਥਲੈਟਿਕਸ ਮੁਕਾਬਲਿਆਂ ਵਿੱਚ ਜਪਲੀਨ ਕੌਰ ਨੇ ਅੰਡਰ-17 ਹਾਈ ਜੰਪ ਵਿੱਚ,ਹੁਸਨਦੀਪ ਕੌਰ ਨੇ 100 ਅਤੇ 200 ਮੀਟਰ ਦੌੜ ਵਿੱਚ ,ਗੁਰਲੀਨ ਕੌਰ ਢਿੱਲੋਂ ਨੇ 800 ਮੀਟਰ ਦੌੜ ਵਿੱਚ,ਹਰਵੀਨ ਕੌਰ ਮਾਂਗਟ ਨੇ 600 ਮੀਟਰ ਦੌੜ ਵਿੱਚ, ਸਹਿਜਮਨ ਕੌਰ ਨੇ 400 ਮੀਟਰ ਦੌੜ ਵਿੱਚ, ਸਹਿਜਮਨ ਸਿੰਘ ਤੂਰ ਨੇ 400 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹੁਤ ਸਾਰੇ ਖਿਤਾਬ ਜਿੱਤੇ ਓਥੇ ਅੰਡਰ 19 ਵਰਗ ਵਿੱਚ ਤਨਵੀਰ ਕੌਰ 200 ਮੀਟਰ ਦੌੜ ਵਿੱਚ ,ਦਲਵੀਰ ਕੌਰ ਨੇ ਲੰਬੀ ਛਾਲ ਵਿੱਚ ਖਿਤਾਬ ਹਾਸਿਲ ਕੀਤੇ। ਏਸੇ ਤਰ੍ਹਾਂ ਅੰਡਰ 17 ਲੜਕੀਆਂ ਦੀ ਟੀਮ ਏਂਜਲ,ਹੁਸਨਦੀਪ ਕੌਰ, ਗੁਰਲੀਨ ਕੌਰ ਢਿੱਲੋਂ ਅਤੇ ਸਿਮਰਨਦੀਪ ਕੌਰ ਦੀ ਚੌਕੜੀ ਨੇ ਸ਼ਾਨਦਾਰ ਤਾਲਮੇਲ, ਤੇਜ਼ ਰਫ਼ਤਾਰ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਰਿਲੇਅ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਸ੍ਰੀ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ, ਮੈਨੇਜਰ ਸੁਰਜੀਤ ਸਿੰਘ ਗਿੱਲ ਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਤੇ ਇਸ ਵੱਡੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖਤ ਮਿਹਨਤ, ਮਾਪਿਆ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਇੰਚਾਰਜ ਰਵਿੰਦਰਪਾਲ ਸਿੰਘ ਅਤੇ ਸੁਮਨਦੀਪ ਕੌਰ ਨੂੰ ਦਿੰਦੇ ਹੋਏ ਅੱਗੇ ਆਉਣ ਵਾਲੇ ਮੁਕਾਬਲਿਆਂ ਲਈ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।