- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਸਫੋਰਡ ਪਾਇਲ ਨੇ ਇੰਟਰ ਸਕੂਲ ਪ੍ਰਤੀਯੋਗਤਾ ਮੁਕਾਬਲੇ ਚ ਓਵਰਓਲ ਟਰਾਫੀ 'ਤੇ ਕੀਤਾ ਕਬਜ਼ਾ

ਹੈਪੀ ਜੱਲਾ, ਪੰਜਾਬੀ ਜਾਗਰਣ
ਪਾਇਲ : ਆਕਸਫੋਰਡ ਸੀਨੀਅਰ ਸਕੂਲ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿੱਚ ਕਰਵਾਏ ਇੰਟਰ ਸਕੂਲ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੁਕਾਬਲੇ ਵਿੱਚ 18 ਸਕੂਲਾਂ ਦੇ ਲਗਭਗ 400 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਸੱਭਿਆਚਾਰਕ, ਸਾਹਿਤਕ ਸਾਹਿਤ ਅਤੇ ਕਲਾ ਨਾਲ ਸੰਬੰਧਤ ਵੱਖ ਵੱਖ ਗਤੀਵਿਧੀਆਂ ਹੋਈਆਂ। ਆਕਸਫੋਰਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲੇਬਾਜ਼ੀਆਂ ਵਿੱਚ ਕੁੱਲ 19 ਮੁਕਾਬਲੇਬਾਜ਼ਾਂ ਵਿੱਚ ਜਿੱਤ ਪ੍ਰਾਪਤ ਕਰ ਕੇ ਸਕੂਲ ਦੀ ਉਪਲਬਧੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਨਾਚ ਅਤੇ ਸੰਗੀਤ ਕਲਾ ਵਿੱਚ ਜਿੱਥੇ ਸਕੂਲ ਨੇ ਕੋਰੀਓਗ੍ਰਾਫੀ ਵਿੱਚ ਪਹਿਲਾ ਤੇ ਸਮੂਹ ਗਾਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਉੱਥੇ ਹੀ ਸ਼ਬਦ ਗਾਇਨ ਅਤੇ ਸਮੂਹ ਡਾਂਸ ਵਿੱਚ ਉੱਚ ਸਥਾਨ ਪ੍ਰਾਪਤ ਕੀਤਾ। ਡਾਂਸ ਅਤੇ ਸੰਗੀਤ ਮੁਕਾਬਲਿਆਂ ਵਿੱਚ ਯੂਵਰਾਜ ਨੇ ਕਥਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦਲਵੀਰ ਅਤੇ ਯੁਵਰਾਜ ਦੀ ਜੋੜੀ ਨੇ ਜੁਗਲ ਡਾਂਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਮਿਰ ਨੇ ਵੀ ਡਾਂਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰਨਿਸਟ ਨੇ ਗੀਤ ਗਾਇਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇਬਰਾਹਿਮ ਨੇ ਲੋਕਗੀਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ।
ਇਸ ਇੰਟਰ ਸਕੂਲ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਅਤੇ ਸਾਹਿਤਕਾਰਾਂ ਦੀਆਂ ਉਪਲਬਧੀਆਂ ਵਿੱਚ ਅਰਮੀਤ ਕੌਰ ਨੇ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ, ਬਾਰ੍ਹਵੀ (ਸਾਇੰਸ) ਦੇ ਹਰਦੀਪ ਸਿੰਘ ਨੇ ਤੀਜਾ, ਬਾਰ੍ਹਵੀਂ ਆਰਟਸ ਦੀ ਮਨਜੋਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਦੀ ਲੜੀ ਵਿੱਚ ਸ਼ਾਮਲ ਇਕ ਹੋਰ ਨਾਮ ਵਾਣੀ ਸੱਚਦੇਵਾ ਜਿਸ ਨੇ ਹਿੰਦੀ ਸੁਲੇਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਕਲਾ ਅਤੇ ਸ਼ਿਲਪ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਰ੍ਹਵੀਂ ਸਾਇੰਸ ਦੀ ਵੰਸ਼ਕਾ ਨੇ ਲੈਂਡਸਕੇਪ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟਾਈਲ ਲਾਈਫ ਪੇਂਟਿੰਗ ਮੁਕਾਬਲਿਆਂ ਵਿੱਚ ਗਿਆਰਵੀਂ (ਸਾਇੰਸ) ਦੀ ਬਨਪ੍ਰੀਤ ਕੌਰ ਨੇ ਪਹਿਲਾ ਅਤੇ ਬਾਰ੍ਹਵੀਂ (ਸਾਇੰਸ) ਦੀ ਰਾਧਿਕਾ ਨੇ ਦੂਜਾ ਸਥਾਨ ਹਾਸਲ ਕੀਤਾ। ਕੋਲਾਜ ਮੇਕਿੰਗ ਵਿੱਚ ਬਾਰ੍ਹਵੀਂ (ਸਾਇੰਸ) ਦੀ ਰਿਦਮ ਨੇ ਪਹਿਲਾ ਅਤੇ ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਸਕੂਲ ਨੇ ਵਿਗਿਆਨ ਪ੍ਰੋਜੈਕਟ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਸਰਵਸ੍ਰੇਸ਼ਠ ਜੇਤੂ ਵਿਦਿਆਰਥੀਆਂ ਦਾ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਅਤੇ ਉਨ੍ਹਾਂ ਦੇ ਨਿਰਦੇਸ਼ਕ ਅਧਿਆਪਕਾਂ ਨੂੰ ਇਸ ਸ਼ਾਨਦਾਰ ਉਪਲਬੱਧਤਾ ਲਈ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਸ਼੍ਰੀ ਵਿਜੇ ਕਪੂਰ, ਅਤੇ ਅਕੈਡਮਿਕ ਮੁੱਖੀ ਸ਼੍ਰੀ ਅਸ਼ੋਕ ਗੁਪਤਾ ਨੇ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਲਗਨ ਸਦਕਾ ਸਕੂਲ ਨੇ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।