ਰੋਟੀ ਮੇਕਰ ’ਚੋਂ ਬਰਾਮਦ ਹੋਈ ਇੱਕ ਕਿਲੋ ਤੋਂ ਵੱਧ ਅਫੀਮ, ਨਵੇਂ ਤਰੀਕੇ ਦਾ ਪਰਦਾਫਾਸ਼; ਤਸਕਰ ਕਾਬੂ ਨਸ਼ਾ ਤਸਕਰੀ ਲਈ ਤਸਕਰ ਹੁਣ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਅਲੱਗ-ਅਲੱਗ ਤਰੀਕੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਰੋਟੀ ਮੇਕਰ ਦੇ ਅੰਦਰ ਅਫੀਮ ਲੁਕਾ ਕੇ ਪਾਰਸਲ ਦੇ ਜਰੀਏ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਪੁਲਿਸ ਨੇ ਇਲੈਕਟ੍ਰਾਨਿਕ ਰੋਟੀ ਮੇਕਰ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਅੰਦਰ ਲੁਕਾਏ ਦੋ ਕਾਲੇ ਰੰਗ ਦੇ ਮੋਮੀ ਲਿਫ਼ਾਫ਼ਿਆਂ ਵਿੱਚੋਂ 1 ਕਿਲੋ 138 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਾਮਜਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਢੰਡਾਰੀ ਖੁਰਦ ਦੇ ਵਾਸੀ ਦੀਪਕ ਭਾਟੀਆ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਾਹਨੇਵਾਲ ਵਿ
Publish Date: Wed, 12 Aug 2026 11:42 AM (IST)
Updated Date: Wed, 12 Aug 2026 11:43 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਨਸ਼ਾ ਤਸਕਰੀ ਲਈ ਤਸਕਰ ਹੁਣ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਅਲੱਗ-ਅਲੱਗ ਤਰੀਕੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਰੋਟੀ ਮੇਕਰ ਦੇ ਅੰਦਰ ਅਫੀਮ ਲੁਕਾ ਕੇ ਪਾਰਸਲ ਦੇ ਜਰੀਏ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਪੁਲਿਸ ਨੇ ਇਲੈਕਟ੍ਰਾਨਿਕ ਰੋਟੀ ਮੇਕਰ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਅੰਦਰ ਲੁਕਾਏ ਦੋ ਕਾਲੇ ਰੰਗ ਦੇ ਮੋਮੀ ਲਿਫ਼ਾਫ਼ਿਆਂ ਵਿੱਚੋਂ 1 ਕਿਲੋ 138 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਾਮਜਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਢੰਡਾਰੀ ਖੁਰਦ ਦੇ ਵਾਸੀ ਦੀਪਕ ਭਾਟੀਆ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਾਹਨੇਵਾਲ ਵਿੱਚ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 18-61-85 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਐਸਆਈ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਮਿੱਤਲ ਕੰਡਾ ਦੇ ਨੇੜੇ ਮੌਜੂਦ ਸੀ। ਇਸ ਦੌਰਾਨ ਇੰਸਪੈਕਟਰ ਅਜੇ ਕੁਮਾਰ ਵੱਲੋਂ ਨਾਰਕੋਟਿਕਸ ਕੰਟਰੋਲ ਰੂਮ, ਬਿਊਰੋ ਸੈਕਟਰ-66, ਮੋਹਾਲੀ ਤੋਂ ਪ੍ਰਾਪਤ ਇੱਕ ਟਾਈਪ ਕੀਤੀ ਦਰਖ਼ਾਸਤ ਦੀ ਫੋਟੋ ਕਾਪੀ ਪੁਲਿਸ ਪਾਰਟੀ ਨੂੰ ਮਿਲੀ।
ਪੁਲਿਸ ਨੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਡੀਐਚਐਲ ਢੰਡਾਰੀ ਖੁਰਦ, ਜੀਟੀ ਰੋਡ ਲੁਧਿਆਣਾ ਪਹੁੰਚ ਕੇ ਦੀਪਕ ਭਾਟੀਆ ਦੇ ਇੱਕ ਪਾਰਸਲ ਦੀ ਈ-ਸਕੈਨ ਰਾਹੀਂ ਵੀਡੀਓਗ੍ਰਾਫੀ ਕਰਵਾਉਂਦੇ ਹੋਏ ਜਾਂਚ ਕੀਤੀ। ਜਾਂਚ ਦੌਰਾਨ ਪਾਰਸਲ ਵਿੱਚੋਂ ਦੋ ਲੇਅਰ ਰੰਗ ਕਾਲਾ ਤੇ ਗ੍ਰੇ, ਦੋ ਪੱਗਾਂ, ਤਿੰਨ ਟੀ-ਸ਼ਰਟਾਂ, ਦੋ ਛੋਟੇ ਦੁਪੱਟੇ, ਵੱਖ-ਵੱਖ ਰੰਗਾਂ ਦੀਆਂ ਛੇ ਜੋੜੀਆਂ ਜੁਰਾਬਾਂ ਅਤੇ ਇੱਕ ਇਲੈਕਟ੍ਰਾਨਿਕ ਰੋਟੀ ਮੇਕਰ ਬਰਾਮਦ ਹੋਇਆ।
ਪੁਲਿਸ ਨੇ ਰੋਟੀ ਮੇਕਰ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਇਸ ਦੇ ਉੱਪਰਲੇ ਅਤੇ ਹੇਠਲੇ ਹਿੱਸੇ ਵਿੱਚ ਦੋ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਲੁਕਾਏ ਹੋਏ ਮਿਲੇ। ਇਨ੍ਹਾਂ ਲਿਫ਼ਾਫ਼ਿਆਂ ਵਿੱਚੋਂ ਕੁੱਲ 1 ਕਿਲੋ 138 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਨਸ਼ਾ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਤਲਾਕ ਸ਼ੁਰੂ ਕਰ ਦਿੱਤੀ ਹੈ।