ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਜਥੇਬੰਦੀਆਂ ਨੇ ਕੱਢਿਆ ਮਾਰਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਜੱਥੇਬੰਦੀਆਂ ਨੇ ਕੱਢਿਆ ਮਾਰਚ
Publish Date: Tue, 29 Sep 2026 07:55 PM (IST)
Updated Date: Wed, 30 Sep 2026 04:09 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਜਮਹੂਰੀ ਜੱਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਮਾਰਚ ਕੱਢਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਜੱਥੇਬੰਦੀਆਂ ਦੇ ਇਕੱਠ ਨੇ ਸ਼ਹੀਦ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸੜਕਾਂ ’ਤੇ ਉਤਰਣ ਦਾ ਐਲਾਨ ਕੀਤਾ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ, ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਰੋਡਵੇਜ਼ ਪੈਨਸ਼ਨਰਜ ਆਗੂ ਅਵਤਾਰ ਸਿੰਘ ਗਗੜਾ, ਮਜ਼ਦੂਰ ਆਗੂ ਅਵਤਾਰ ਸਿੰਘ ਬਿੱਲਾ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਦੇਵ ਰਾਜ, ਤਰਕਸ਼ੀਲ ਸੁਸਾਇਟੀ ਆਗੂ ਕਰਤਾਰ ਸਿੰਘ ਵੀਰਾਨ, ਸੁਰਜੀਤ ਦੌਧਰ, ਸਾਹਿਤ ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ, ਹਰਬੰਸ ਸਿੰਘ ਅਖਾੜਾ, ਨਗਰ ਸੁਧਾਰ ਸਭਾ ਦੇ ਮਾਸਟਰ ਅਵਤਾਰ ਸਿੰਘ, ਸਮਾਜ ਸੇਵੀ ਸੁੱਖ ਜਗਰਾਓਂ, ਗੁਰਪ੍ਰੀਤ ਸਿੰਘ ਆਦਿ ਨੇ ਨਾਅਰਿਆਂ ਦੀ ਗੂੰਜ ’ਚ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ। ਇਸ ਸਮੇਂ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ 120ਵੇਂ ਜਨਮ ਦਿਨ ਦੀ ਮੁਬਾਰਕਬਾਦ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਸ਼ਹੀਦ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਲੜਦਿਆਂ ਫਾਂਸੀ ਦਾ ਰੱਸਾ ਚੁੰਮ ਗਏ ਸਨ ਪਰ ਉਸ ਸਾਮਰਾਜ ਦਾ ਅੱਜ ਵੀ ਸਾਡੇ ਮੁਲਕ ਤੇ ਦਾਬਾ ਹੈ ਤੇ ਹੁਣ ਅਮਰੀਕਨ ਸਾਮਰਾਜ ਤੇ ਉਸ ਦਾ ਗੁੱਟ ਦੁਨੀਆਂ ਦੀ ਮੰਡੀ ਤੇ ਕਬਜ਼ਾ ਕਰਨ ਲਈ ਟੈਰਿਫ ਨੀਤੀ ਲਾਗੂ ਕਰਕੇ ਵਿਕਾਸਸ਼ੀਲ ਅਤੇ ਪਛੜੇ ਦੇਸ਼ਾਂ ਦੀਆਂ ਮੰਡੀਆਂ ਤੇ ਕਬਜ਼ਾ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਕਥਨ ਸੀ ਇਕ ਜੰਗ ਜਾਰੀ ਹੈ ਇਹ ਉਦੋਂ ਤੱਕ ਜਾਰੀ ਹੈ ਜਦੋਂ ਤਕ ਇਸ ਧਰਤੀ ਤੇ ਬੰਦੇ ਹੱਥੋਂ ਬੰਦੇ ਦੀ ਲੁੱਟ ਜਾਰੀ ਹੈ। ਇਸ ਉਪਰੰਤ ਸੈਂਕੜੇ ਵਰਕਰਾਂ ਨੇ ਸਹਿਰ ਦੀਆਂ ਸੜਕਾਂ ਤੇ ਮਾਰਚ ਕਰਦਿਆਂ ਸ਼ਹੀਦ ਦੀ ਲੋਕਾਂ ਨਾਲ ਸਾਂਝ ਪੁਆਈ। ਇਸ ਮੌਕੇ ਕਰਮਜੀਤ ਸਿੰਘ ਕਾਉਂਕੇ, ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਸਨੀ, ਜਗਜੀਤ ਸਿੰਘ ਕਲੇਰ, ਗੁਰਮੇਲ ਸਿੰਘ ਰੂਮੀ, ਡਾ. ਦਿਲਬਾਗ ਸਿੰਘ, ਜਗਦੀਸ਼ ਸਿੰਘ ਕਾਉਂਕੇ, ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਜਸਵੰਤ ਸਿੰਘ ਕਲੇਰ ਆਦਿ ਹਾਜ਼ਰ ਸਨ।