ਨਸ਼ਿਆਂ ਦੇ ਮੁੱਦੇ ’ਤੇ ਵਿਰੋਧ ਪੱਤਰ ਦੇਣ ਵਾਲੇ ਵਿਰੋਧੀ ਘੇਰੇ ਨਸ਼ਿਆਂ ਦੇ ਮੁੱਦੇ ’ਤੇ ਲਾਹਨਤੀ ਪੱਤਰ ਦੇਣ ਵਾਲੇ ਵਿਰੋਧੀ ਘੇਰੇ
Publish Date: Mon, 19 Oct 2026 08:47 PM (IST)
Updated Date: Tue, 20 Oct 2026 04:06 AM (IST)
ਡਾ. ਕੰਗ ਨੇ ਵਿਰੋਧੀਆਂ ਨੂੰ ਕੀਤਾ ਚੈਲੰਜ, ਸੱਚੇ ਹੋ ਤਾਂ ਗੁਰੂ ਘਰ ਆ ਕੇ ਸਹੁੰ ਚੁੱਕੋ , ਨਸ਼ਾ ਅਕਾਲੀ ਦਲ ਦੀ ਸਰਕਾਰ ਦੀ ਦੇਣ, ਕਾਂਗਰਸ ਵੀ ਰਹੀ ਫੇਲ੍ਹ ਸਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਦੌਰਾਨ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ. ਕੇ. ਐਨ. ਐਸ. ਕੰਗ. ਨੇ ਅੱਜ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਖੁਦ ਪਿੰਡ ਮੁੱਲਾਂਪੁਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਮੁਸਕਿਆਣਾ ਸਾਹਿਬ ਵਿਖੇ ਆਗੂਆਂ ਤੇ ਵਰਕਰਾਂ ਸਮੇਤ ਪੁੱਜਕੇ ਸਹੁੰ ਖਾਧੀ ਅਤੇ ਬਾਹਰ ਆ ਕੇ ਖੁੱਲਾ ਚੈਲੰਜ ਵੀ ਕਰ ਦਿੱਤਾ, ਕਿ ਜੇਕਰ ਅਕਾਲੀ ਤੇ ਕਾਂਗਰਸੀਆਂ ਨੇ ਸੱਚ ਮੁੱਚ ਨਸ਼ਿਆਂ ਨੂੰ ਖਤਮ ਕਰਨ ਦਾ ਕੋਈ ਯਤਨ ਕੀਤਾ ਹੈ, ਜਾਂ ਫਿਰ ਇਸਦੇ ਸੁਦਾਗਰਾਂ ਦੀ ਮਦਦ ਨਹੀਂ ਕੀਤੀ ਤੇ ਜਾਂ ਫਿਰ ਨਹੀਂ ਕਰਨਗੇ ਤਾਂ ਉਹ ਵੀ ਆ ਕੇ ਮੇਰੇ ਵਾਂਗ ਸਹੁੰ ਚੁੱਕ ਕੇ ਦਿਖਾਉਣ ਪਰ ਕਿਸੇ ਵੀ ਵਿਰੋਧੀ ਪਾਰਟੀ ਨੇ ਉਹਨਾਂ ਦਾ ਇਹ ਚੈਲੰਜ ਕਬੂਲ ਨਹੀਂ ਕੀਤਾ। ਉਨ੍ਹਾਂ ਇਸ ਮੌਕੇ ਖੁੱਲੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਸਰਕਾਰਾਂ ਸਮੇਂ ਨਸ਼ਾ ਤਸਕਰ ਪੈਦਾ ਹੋਏ ਤੇ ਉਨ੍ਹਾ ਖੁਦ ਨਸ਼ਿਆਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਰਾਜਨੀਤਿਕ ਸ਼ਰਨ ਦਿੱਤੀ, ਅੱਜ ਉਹੀ ਵਿਅਕਤੀ ਆ ਕੇ ਆਮ ਆਦਮੀ ਪਾਰਟੀਆਂ ਦੇ ਆਗੂਆਂ ਨੂੰ ਇਸ ਮੁੱਦੇ ’ਤੇ ਵਿਰੋਧ ਪੱਤਰ ਦੇ ਰਹੇ ਹਨ, ਜਿਹੜੀ ਕਿ ਗਰੀਬ ਮਾਨਸਿਕਤਾ ਦੀ ਨਿਸ਼ਾਨੀ ਹੈ। ਡਾ. ਕੰਗ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਰਹੀ ਸਰਕਾਰ ’ਤੇ ਇਹ ਦੋਸ਼ ਲਗਾਇਆ ਕਿ ਉਹ ਇਸ ਜਾਨਲੇਵਾ ਨਸ਼ੇ ਦੇ ਪ੍ਰੋਡਿਊਸਰ ਹਨ। ਉਨ੍ਹਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੱਬੇ ਦੀ ਧਰਤੀ ’ਤੇ ਗੁੱਟਕਾ ਸਾਹਿਬ ਹੱਥ ’ਚ ਫੜ ਕੇ ਸਹੁੰ ਖਾਧੀ ਸੀ ਤੇ ਉਹ ਸਰਕਾਰ ਬਣਾਉਣ ’ਚ ਵੀ ਸਫਲ ਹੋ ਗਏ ਸਨ ਪਰ ਕਾਂਗਰਸ ਦੀ ਕੈਪਟਨ ਸਰਕਾਰ ਵੀ ਇਸ ਚਿੱਟੇ ਨਸ਼ੇ ਨਾਲ ਹੱਥ ਰੰਗਦੀ ਰਹੀ ਤੇ ਇਹ ਖੁੰਭਾ ਵਾਂਗ ਪੈਦਾ ਹੋ ਗਿਆ ਤੇ ਪੰਜਾਬ ਦੇ ਹਰ ਘਰ ਦੇ ਨੌਜਵਾਨ ਨੂੰ ਕਲਾਵੇ ਵਿੱਚ ਲੈ ਲਿਆ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੜ੍ਹਾਂ ਬਹੁਤ ਡੂੰਘੀਆਂ ਹੋਣ ਕਾਰਨ ਭਾਵੇਂ ਨਸ਼ਾ ਮੁਕੰਮਲ ਤੌਰ ’ਤੇ ਤਾਂ ਖਤਮ ਨਹੀਂ ਹੋ ਸਕਿਆ ਪਰ ਕਾਫੀ ਹੱਦ ਤੱਕ ਘਟਿਆ ਜ਼ਰੂਰ ਹੈ ਤੇ 60 ਹਜਾਰ ਦੇ ਕਰੀਬ ਨਸ਼ਾ ਤਸਕਰਾਂ ’ਤੇ ਮੁਕਦਮੇ ਦਰਜ ਕਰਨ ਉਪਰੰਤ ਜੇਲ ਭੇਜਿਆ ਗਿਆ ਹੈ। ਡਾ. ਕੰਗ ਨੇ ਚੋਣਾਂ ਦੌਰਾਨ ਵਿਰੋਧੀ ਪਾਰਟੀ ਦੇ ਲੀਡਰਾਂ ’ਤੇ ਪੈਸੇ ਵੰਡਣ ਦੇ ਦੋਸ਼ ਵੀ ਲਗਾਏ। ਇਸ ਮੌਕੇ ਮਾਰਕੀਟ ਕਮੇਟੀ ਦਾਖਾ ਦੇ ਚੇਅਰਮੈਨ ਵਿਜੇ ਬੈਕਟਰ, ਚੇਅਰਮੈਨ ਪਰਮਿੰਦਰ ਸਿੰਘ ਸਿੱਧਵਾਂ ਬੇਟ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਸਾਬਕਾ ਚੇਅਰਮੈਨ ਬਲੌਰ ਸਿੰਘ, ਬਲਾਕ ਪ੍ਰਧਾਨ ਗੁਰਦੀਪ ਸਿੰਘ, ਸਤਵਿੰਦਰ ਸਿੰਘ, ਚਮਕੌਰ ਸਿੰਘ, ਦਲਜਿੰਦਰ ਸਿੰਘ, ਬਲਵੀਰ ਸਿੰਘ, ਪਰਮਿੰਦਰ ਸਿੰਘ, ਸੁਖਜੀਵਨ ਸਿੰਘ ਮੋਹੀ, ਹਰਜਿੰਦਰ ਸਿੰਘ, ਗੁਰਤੇਜ ਸਿੰਘ, ਸਰਪੰਚ ਜਗਦੀਪ ਸਿੰਘ, ਸਵੱਦੀ ਸਰਪੰਚ ਬਲਜਿੰਦਰ ਸਿੰਘ ਤਲਵਾੜਾ, ਮਾਸਟਰ ਸੁਖਦੇਵ ਸਿੰਘ, ਸਰਪੰਚ ਸ਼ਿੰਗਾਰਾ ਸਿੰਘ ਛੱਜਾਵਾਲ, ਸਰਪੰਚ ਬਲਵਿੰਦਰ ਸਿੰਘ ਹਾਂਸ ਕਲਾਂ, ਜਸਵੀਰ ਸਿੰਘ, ਨਿਰਮਲਜੀਤ ਸਿੰਘ ਪਮਾਲੀ, ਜਸਦੀਪ ਸਿੰਘ ਭਮਾਲ, ਬਲਵੀਰ ਸਿੰਘ, ਅਮਰ ਸਿੰਘ ਜੋਧਾ, ਰਣਜੀਤ ਸਿੰਘ ਗੁੱਜਰਵਾਲ, ਚਮਕੌਰ ਸਿੰਘ ਮੰਡਿਆਣੀ, ਸਰਪੰਚ ਗੁਰਤੇਜ ਸਿੰਘ ਵੜੈਚ, ਹਰਪ੍ਰੀਤ ਸਿੰਘ ਤਲਵੰਡੀ, ਹਰਨੇਕ ਸਿੰਘ ਭੂੰਦੜੀ, ਪ੍ਰਿੰਸ ਕੁਮਾਰ, ਜਸਵੰਤ ਸਿੰਘ, ਸੁਖਦੇਵ ਸਿੰਘ ਪਮਾਲੀ, ਨਵਤੇਜ ਸਿੰਘ ਈਸੇਵਾਲ, ਸੁਦੇਸ਼ ਕੁਮਾਰ, ਸਰਵਨ ਸਿੰਘ ਮੁੱਲਾਂਪੁਰ ਤੇ ਟਹਿਲ ਸਿੰਘ ਜਾਂਗਪੁਰ ਆਦਿ ਹਾਜ਼ਰ ਸਨ।