- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਰਾਂ ’ਤੇ ਦੀਵੇ ਜਗਾਉਣ ਅਤੇ ਪਾਖੰਡੀਆਂ ਤੋਂ ਫੂਕਾਂ ਮਰਵਾਉਣ ਵਾਲਾ ਸਿੱਖ ਨਹੀਂ-ਸੰਤ ਸਮਾਜ

- ਸੰਤ ਸਮਾਜ ਨੇ ਹਰ ਸਿੱਖ ਨੂੰ ਦਸਮ ਪਿਤਾ ਦਾ ਧੀ-ਪੁੱਤ ਬਣਨ ਦੀ ਕੀਤੀ ਅਪੀਲ
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਪਿੰਡ ਮਾਣੂੰਕੇ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਾਰਾਇਣ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਪੰਜ ਰੋਜ਼ਾ ਸਾਲਾਨਾ ਸਮਾਗਮਾਂ ’ਚ ਬੀਤੀ ਰਾਤ ਸੰਤ ਸਮਾਜ ਨੇ ਹਰ ਸਿੱਖ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ’ਤੇ ਪਹਿਰਾ ਦੇਣ ਦਾ ਸੁਨੇਹਾ ਦਿੱਤਾ। ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਸੰਤ ਸਮਾਜ ਵਿਚ ਪੁੱਜੇ ਸੰਤਾਂ-ਮਹਾਪੁਰਸ਼ਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਬਰਾਂ ’ਤੇ ਦੀਵੇ ਜਗਾਉਣ ਅਤੇ ਪਾਖੰਡੀਆਂ ਤੋਂ ਫੂਕਾਂ ਮਰਵਾਉਣ ਵਾਲਾ ਸਿੱਖ ਨਹੀਂ, ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਸਿੱਖ ਧਰਮ ਦੇ ਵਿਸ਼ਾਲ ਅਤੇ ਗੌਰਵਮਈ ਇਤਿਹਾਸ ’ਤੇ ਝਾਤ ਮਾਰਨ ਜਿਸ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਸਭ ਕੁਝ ਨਿਸ਼ਾਵਰ ਕਰ ਕੇ ਸਾਨੂੰ ਧੀਆਂ-ਪੁੱਤ ਬਣਾਇਆ। ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ’ਤੇ ਸਿੱਖ, ਸਿੱਖੀ ਤੋਂ ਦੂਰ ਹੋ ਕੇ ਪਾਖੰਡੀਆਂ ਦੀ ਸ਼ਰਨ ਵਿਚ ਊਚ, ਨੀਚ, ਭੇਦਭਾਵ ਅਤੇ ਟੂਨਿਆਂ ਰਾਹੀਂ ਜੀਵਨ ਸੰਵਾਰਨ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਨਹੀਂ ਹਾਸਲ ਹੋਣਾ। ਸਿੱਖ ਕੇਵਲ ਅਤੇ ਕੇਵਲ ਗੁਰੂ ਕਾ ਸਿੱਖ ਬਣੇ, ਕਿਸੇ ਹੋਰ ਦਾ ਸਿੱਖ ਬਣ ਕੇ ਇਸ ਜੀਵਨ ਨੂੰ ਵਿਅਰਥ ਨਾ ਗਵਾਉਣ। ਇਸ ਸਮਾਗਮ ਵਿਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਆਈਆਂ ਹੋਈਆਂ ਧਾਰਮਿਕ ਸ਼ਖਸੀਅਤਾਂ, ਸੰਤਾਂ-ਮਹਾਪੁਰਸ਼ਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁੱਜੇ ਸੰਪਰਦਾਵਾਂ ਦੇ ਮੁਖੀ ਸੰਤ-ਮਹਾਪੁਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗਹੌਰ, ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਸੰਗਰਾਵਾਂ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸੰਤ ਜੈਲ ਸਿੰਘ ਸ਼ਾਸਤਰੀ, ਬਾਬਾ ਦਲਵਾਰ ਸਿੰਘ ਚੰਨਣਵਾਲ, ਸੰਤ ਬਾਬਾ ਅਰਜਨ ਸਿੰਘ ਆਲਮ ਵਾਲੇ, ਸੰਤ ਬਾਬਾ ਹਰਚਰਨ ਸਿੰਘ ਪਟਿਆਲੇ ਵਾਲੇ, ਸੰਤ ਬਾਬਾ ਦੀਪ ਸਿੰਘ ਦੋਧਰ ਵਾਲੇ, ਸੰਤ ਬਾਬਾ ਅਜੀਤ ਸਿੰਘ ਬਰਨਾਲੇ ਵਾਲੇ, ਸੰਤ ਬਾਬਾ ਸੁਧ ਸਿੰਘ ਟੂਸਿਆਂ ਵਾਲੇ, ਬਾਬਾ ਗੁਰਚਰਨ ਸਿੰਘ ਦਿੱਲੀ, ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਗੁਰਦੀਪ ਸਿੰਘ ਬੁਰਜਹਰੀ ਸਿੰਘ ਵਾਲਾ, ਬਾਬਾ ਸ਼ੇਰ ਸਿੰਘ ਸੁਨਾਮ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲੇ, ਸੰਤ ਬਾਬਾ ਲਖਬੀਰ ਸਿੰਘ ਭੈਣੀ ਬੜੈਚ ਵਾਲੇ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਸਟੇਜ ਸਕੱਤਰ ਭਾਈ ਸਤਨਾਮ ਸਿੰਘ ਆਦਿ ਮੌਜੂਦ ਸਨ।
- ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਮਾਤਾ ਹੋਏ ਨਤਮਸਤਕ
ਪਿੰਡ ਮਾਣੂੰਕੇ ਵਿਖੇ ਸੰਤ ਬਾਬਾ ਨਰਾਇਣ ਸਿੰਘ ਜੀ ਦੇ 104ਵੇਂ ਜਨਮ ਦਿਹਾੜੇ ਸਮਾਗਮਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਮਾਤਾ ਹਰਪਾਲ ਕੌਰ ਨਤਮਸਤਕ ਹੋਣ ਪੁੱਜੇ। ਉਨ੍ਹਾਂ ਸੰਤ ਬਾਬਾ ਨਾਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਾਤਾ ਹਰਪਾਲ ਕੌਰ ਨੂੰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਸਨਮਾਨਿਤ ਕੀਤਾ ਗਿਆ।