ਖੜੀ ਟਰਾਲੀ ’ਚ ਨਾਬਾਲਗਾਂ ਦਾ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਦੀ ਮੌਤ
ਖੜੀ ਟਰਾਲੀ ’ਚ ਨਾਬਾਲਗਾਂ ਦਾ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਦੀ ਮੌਤ
Publish Date: Sun, 01 Nov 2026 06:59 PM (IST)
Updated Date: Mon, 02 Nov 2026 04:02 AM (IST)
-ਦੂਸਰੇ ਦੋਵੇਂ ਨਾਬਾਲਗਾਂ ਦੇ ਵੀ ਲੱਗੀਆਂ ਗੰਭੀਰ ਸੱਟਾਂ ਸੰਜੀਵ ਗੁਪਤਾ, ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਜਗਰਾਓਂ/ਹਠੂਰ : ਨੇੜਲੇ ਪਿੰਡ ਮੱਲ੍ਹਾ ਤੋਂ ਚਕਰ ਨੂੰ ਜਾਂਦੀ ਸੜਕ ’ਤੇ ਤਿੰਨ ਨਾਬਾਲਗਾਂ ਦਾ ਤੇਜ ਰਫ਼ਤਾਰ ਮੋਟਰਸਾਈਕਲ ਸੜਕ ’ਤੇ ਖੜ੍ਹੀ ਟਰਾਲੀ ’ਚ ਜਾ ਟਕਰਾਉਣ ਕਾਰਨ ਇੱਕ ਨਾਬਾਲਿਗ ਦੀ ਦਰਦਨਾਕ ਮੌਤ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚਲਾ ਰਹੇ ਨਾਬਾਲਗ ਦੀ ਗਰਦਨ ਟੁੱਟ ਗਈ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੇ ਦੋ ਨਾਬਾਲਗਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੋਵਾਂ ਨੂੰ ਵੀ ਜਗਰਾਓਂ ਦੇ ਕਲਿਆਣੀ ਹਸਪਤਾਲ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਇੱਕ ਮੋਟਰਸਾਈਕਲ ’ਤੇ ਪਿੰਡ ਡੱਲਾ ਦੇ ਦੋਸਤ 16 ਸਾਲਾਂ ਅਨਮੋਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਗੋਪੀ, 14 ਸਾਲਾਂ ਸੈਲਪ੍ਰੀਤ ਸਿੰਘ ਪੁੱਤਰ ਬਿੱਟੂ ਸਿੰਘ ਤੇ 14 ਸਾਲਾਂ ਅਭਿਸ਼ੇਕ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਡੱਲਾ ਜਾ ਰਹੇ ਸਨ। ਉਨ੍ਹਾਂ ਦਾ ਤੇਜ ਰਫ਼ਤਾਰ ਮੋਟਰਸਾਈਕਲ ਮੱਲ੍ਹਾ-ਚਕਰ ਸੜਕ ’ਤੇ ਖੜ੍ਹੀ ਟਰਾਲੀ ਨਾਲ ਜਾ ਟਕਰਾਇਆ। ਜਿਸ ਕਾਰਨ ਅਨਮੋਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸੈਲਪ੍ਰੀਤ ਅਤੇ ਅਭਿਸ਼ੇਕ ਜਖ਼ਮੀ ਹੋ ਗਏ। ਹਾਦਸੇ ਦੀ ਆਵਾਜ਼ ਸੁਣ ਕੇ ਨੇੜੇ ਰਹਿੰਦੇ ਲੋਕ ਅਤੇ ਰਾਹਗੀਰ ਇਕੱਠੇ ਹੋਏ, ਜਿਨ੍ਹਾਂ ਜਖ਼ਮੀਆਂ ਨੂੰ ਜਗਰਾਓਂ ਦੇ ਕਲਿਆਣੀ ਹਸਪਤਾਲ ਦਾਖ਼ਲ ਕਰਵਾਇਆ।