ਮਾਈਂਡ ਮੇਕਰ ਰਾਹੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਕੀਤਾ ਹਾਸਲ ਮਾਈਂਡ ਮੇਕਰ ਰਾਹੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਕੀਤਾ ਹਾਸਲ
Publish Date: Sat, 26 Sep 2026 06:48 PM (IST)
Updated Date: Sun, 27 Sep 2026 04:06 AM (IST)
ਬਿਜਨਸ ਪਲੱਸ ਦਾ ਲੋਗੋ ਲਾਓ)------------- ਪੀ 08 : ਮਾਈਂਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਤੇ ਡਾਇਰੈਕਟਰ ਭਰਤ ਕੁਮਾਰ ਵਿਦਿਆਰਥੀ ਅਗਮ ਔਜਲਾ ਤੇ ਉਨ੍ਹਾਂ ਦੇ ਪਿਤਾ ਜਸਵਿੰਦਰ ਸਿੰਘ ਔਜਲਾ (ਜੱਸੀ ਕੇਬਲ ਖੰਨਾ ਨੂੰ ਜਰਮਨੀ ਦਾ ਵੀਜ਼ਾ ਲੱਗਿਆ ਪਾਸਪੋਰਟ ਸੌਂਪਦੇ ਹੋਏ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਸੰਸਥਾ ਵੀਜ਼ਾ ਮਾਈਂਡ ਮੇਕਰ ਰਾਹੀਂ ਹਜ਼ਾਰਾਂ ਹੀ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਰਹੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਜਰਮਨੀ ’ਚ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਦੁਨੀਆ ਭਰ ਦੇ ਵਿਦਿਆਰਥੀ ਵੇਖਦੇ ਹਨ। ਜ਼ਿਕਰਯੋਗ ਹੈ ਕਿ ਜਰਮਨੀ ਵਿਚ ਪਬਲਿਕ ਯੂਨੀਵਰਸਿਟੀਆਂ ਦੀ ਪੜ੍ਹਾਈ ਅਤਿ ਉੱਚ ਦਰਜੇ ਦੀ ਮੁਹੱਈਆ ਕੀਤੀ ਜਾਂਦੀ ਹੈ ਤੇ ਇਸ ਦੀ ਕੋਈ ਟਿਊਸ਼ਨ ਫੀਸ ਵੀ ਨਹੀਂ ਤਾਰਨੀ ਪੈਂਦੀ। ਪਬਲਿਕ ਯੂਨੀਵਰਸਿਟੀ ’ਚ ਦਾਖ਼ਲਾ ਲੈਣ ਲਈ ਸਖ਼ਤ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਮਾਈਂਡ ਮੇਕਰ ਨੇ ਆਪਣੇ ਤਜ਼ਰਬੇ ਨਾਲ ਵਿਦਿਆਰਥੀ ਅਗਮ ਔਜਲਾ ਸਪੁੱਤਰ ਜਸਵਿੰਦਰ ਸਿੰਘ ਔਜਲਾ ਜੱਸੀ ਕੇਬਲ ਖੰਨਾ ਨੂੰ ਇੰਗੋਸਟਾਟ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਜ ਜਰਮਨੀ ’ਚ ਬੀਐੱਸਸੀ ਸਾਇੰਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਵੀਜ਼ਾ ਹਾਸਲ ਕਰਨ ਲਈ ਸੁਯੋਗ ਅਗਵਾਈ ਦਿੱਤੀ। ਵਿਦਿਆਰਥੀ ਦੇ ਪਿਤਾ ਜਸਵਿੰਦਰ ਸਿੰਘ ਔਜਲਾ ਨੇ ਮਾਈਂਡ ਮੇਕਰ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਉਨ੍ਹਾਂ ਦਾ ਬੇਟਾ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚੋਂ ਇਕ ਵਿਚ ਬਿਨਾਂ ਫੀਸ ਤੋਂ ਪੜ੍ਹਾਈ ਕਰਨ ਜਾ ਰਿਹਾ ਹੈ, ਜਿਸ ਕਰਕੇ ਉਹ ਅਤਿਅੰਤ ਪ੍ਰਸੰਨ ਹਨ। ਮਾਈਂਡ ਮੇਕਰ ਦੇ ਡਾਇਰੈਕਟਰ ਆਪ੍ਰੇਸ਼ਨਜ ਭਰਤ ਕੁਮਾਰ ਨੇ ਦੱਸਿਆ ਕੇ ਜੋ ਵੀ ਵਿਦਿਆਰਥੀ ਉਚੇਰੀ ਵਿੱਦਿਆ ਲਈ ਘੱਟ ਫੀਸ ਤੇ ਸਕਾਲਰਸ਼ਿੱਪ ਲੈ ਕੇ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਪੜ੍ਹਨ ਲਈ ਸ਼ੈਨੇਗਨ ਦੇਸ਼ਾਂ ਅਮਰੀਕਾ, ਕੈਨੇਡਾ ਤੇ ਐੱਮਬੀਬੀਐੱਸ ਲਈ ਜਾਰਜ਼ੀਆ ਵਰਗੇ ਦੇਸ਼ਾਂ ’ਚ ਜਾਣਾ ਚਾਹੁੰਦੇ ਹਨ ਉਹ ਤੁਰੰਤ ਹੀ ਮਾਈਂਡ ਮੇਕਰ ਦੇ ਖੰਨਾ ਸਥਿਤ ਦਫਤਰ ’ਚ ਆਪਣੇ ਦਸਤਾਵੇਜ਼ ਲੈ ਕੇ ਸੰਪਰਕ ਸਥਾਪਿਤ ਕਰ ਸਕਦੇ ਹਨ।