ਸਿੱਧਵਾਂ ਕਾਲਜ ਵਿਖੇ ਐੱਨਐੱਸਐੱਸ ਦਿਵਸ ਮਨਾਇਆ ਸਿੱਧਵਾਂ ਕਾਲਜ ਵਿਖੇ ਐੱਨਐੱਸਐੱਸ ਦਿਵਸ ਮਨਾਇਆ
Publish Date: Tue, 29 Sep 2026 07:30 PM (IST)
Updated Date: Wed, 30 Sep 2026 04:07 AM (IST)
ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਚੌਂਕੀਮਾਨ : ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ਰੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਅਧੀਨ ਕਾਲਜ ਦੇ ਐੱਨਐੱਸਐੱਸ ਯੂਨਿਟਾਂ ਵੱਲੋਂ ਐੱਨਐੱਸਐੱਸ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਵਲੰਟੀਅਰਾਂ ਦੁਆਰਾ ਸਮਾਜ-ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਹਿੱਤ ਸਹੁੰ ਚੁੱਕੀ।ਵਲੰਟੀਅਰ ਅਸ਼ਨੂਰ ਕੰਬੋਜ ਨੇ ਐੱਨਐੱਸਐੱਸ ਦੀ ਮਹੱਤਤਾ ਅਤੇ ਸਮਾਜ ਸੇਵਾ ਪ੍ਰਤੀ ਵਿਚਾਰ ਸਾਂਝੇ ਕੀਤੇ।ਵਲੰਟੀਅਰ ਜਸ਼ਨਪ੍ਰੀਤ ਕੌਰ ਨੇ ਐੱਨਐੱਸਐੱਸ ਦੀ ਸਮਾਜ ਸੁਧਾਰਕ ਭੂਮਿਕਾ ਪ੍ਰਤੀ ਇੱਕ ਉਤਸ਼ਾਹ ਵਧਾਊ ਕਵਿਤਾ ਪੇਸ਼ ਕੀਤੀ। ਵਲੰਟੀਅਰ ਏਕਸਪ੍ਰੀਤ ਕੌਰ ਨੇ ਪੀਪੀਟੀ ਰਾਹੀਂ ਐੱਨਐੱਸਐੱਸ ਕੈਂਪ ਦੀਆਂ ਝਲਕਾਂ ਨੂੰ ਪੇਸ਼ ਕਰਦਿਆਂ ਆਪਣੇ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ।ਪਿ੍ਰੰਸੀਪਲ ਡਾ.ਸਤਿੰਦਰ ਕੌਰ ਨੇ ਵਲੰਟੀਅਰਾਂ ਦੁਆਰਾ ਉਤਸ਼ਾਹਪੂਰਵਕ ਨਿਭਾਈਆਂ ਸਮਾਜ-ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ।ਉਹਨਾਂ ਵਲੰਟੀਅਰਾਂ ਨੂੰ ਤਨਦੇਹੀ ਨਾਲ ਸਮਾਜਕ ਗਤੀਵਿਧੀਆਂ ਵਿੱਚ ਆਪਣਾ ਉਚੇਚਾ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਐੱਨਐੱਸਐੱਸ ਅਫ਼ਸਰ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਨੇ ਐੱਨਐੱਸਐੱਸ ਦੇ ਨਾਅਰੇ “ਨਾਟ ਮੀ ਵਟ ਯੂ” ਤਹਿਤ ਆਪਣੀ ਭਾਗੀਦਾਰੀ ਰਾਹੀਂ ਆਪਣੀ ਸਮਾਜਿਕ ਭਲਾਈ ਲਈ ਅਗਾਂਹ-ਵਧੂ ਹੋਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦਾ ਉਦੇਸ਼ ਵਲੰਟੀਅਰਾਂ ਦੀਆਂ ਸਮਾਜ-ਸੁਧਾਰਕ ਗਤੀਵਿਧੀਆਂ ਰਾਹੀਂ ਬਾਕੀ ਵਿਦਿਆਰਥਣਾਂ ਵਿੱਚ ਸਮਾਜ ਪ੍ਰਤੀ ਜਾਗਰੂਕਤਾ ਤੇ ਨਿੱਜੀ ਪੱਧਰ ਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ।