- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਟ:ਵੱਡੀ ਇਸ਼ਿਤਹਾਰੀ ਪਾਰਟੀ ਹੈ, ਖ਼ਬਰ ਤਸਵੀਰਾਂ ਸਮੇਤ ਲਗਾ ਦੇਣਾ ਜੀ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਦੁੱਗਰੀ ਰੋਡ ਸਥਿਤ ਇਕ ਮੈਰਿਜ ਪੈਲੇਸ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਦੀ ਯਾਦ ਵਿੱਚ ਵਿਸ਼ੇਸ਼ ਮਹਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਬਲੱਡ ਬੈਂਕਾਂ ਤੇ ਹਸਪਤਾਲਾਂ ਦੀਆਂ ਟੀਮਾਂ ਵੱਲੋਂ ਲੋਕ ਸੇਵਾ ਵਿੱਚ ਦਾਨ ਕੀਤਾ ਗਿਆ ਖੂਨ ਇਕੱਠਾ ਕੀਤਾ ਗਿਆ। ਖ਼ੁਨਦਾਨ ਕੈਂਪ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੈਰਿਜ ਪੈਲੇਸ ਦੇ ਬਾਹਰ ਵਾਹਨਾਂ ਦਾ ਜ਼ਾਮ ਲੱਗਿਆ ਰਿਹਾ। ਨੌਜਵਾਨ ਕਾਫ਼ਲੇ ਬੰਨ੍ਹ ਕੇ ਖੂਨਦਾਨ ਕੈਂਪ ਵਿੱਚ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਪੁੱਜੇ।
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਸਾਹਿਲ ਕਪੂਰ ਪੱਪਲ ਨੇ ਦੱਸਿਆ ਕਿ ਇਹ ਕੈਂਪ ਵਿਛੜੇ ਯਾਰਾਂ ਰਵੀ ਖੁਆਜਕੇ, ਕਮਲ ਸਰਪੰਚ, ਕਰਨ ਗੋਗਨਾ ਅਤੇ ਜਸਪ੍ਰੀਤ ਸਿੰਘ ਦੀ ਮਿੱਠੀ ਯਾਦ ਨੂੰ ਹਰ ਸਾਲ ਸਮਰਪਿਤ ਕੀਤਾ ਜਾਂਦਾ ਹੈ। ਸੈਂਕੜਾਂ ਲੋਕਾਂ ਨੇ ਖੂਨਦਾਨ ਕਰਕੇ ਉਹਨਾਂ ਬੇਸ਼ਕੀਮਤੀ ਜਾਨਾਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ, ਜਿਨਾਂ ਨੂੰ ਮੁਸ਼ਕਿਲ ਹਾਲਾਤ ’ਚ ਖੂਨ ਦੀ ਲੋੜ ਹੁੰਦੀ ਹੈ। ਇਸ ਮੌਕੇ ਉਨ੍ਹਾਂ ਸਹਿਯੋਗੀ ਹਸਪਤਾਲਾਂ, ਬਲੱਡ ਬੈਂਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਵੱਲੋਂ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ’ਚ ਵਡਮੁੱਲਾ ਯੋਗਦਾਨ ਦਿੱਤਾ ਹੈ। ਇਸ ਕੈਂਪ ਦੌਰਾਨ ਵੱਖ-ਵੱਖ ਬਲੱਡ ਬੈਂਕਾਂ ਵੱਲੋਂ ਕੁੱਲ 725 ਯੂਨਿਟ ’ਕੱਠੇ ਕੀਤੇ, ਜਿਨ੍ਹਾਂ ਵਿੱਚੋਂ ਦੀਪ ਹਸਪਤਾਲ ਨੇ 89, ਦੀਪਕ ਹਸਪਤਾਲ ਤੇ ਰਣਵਿਜੇ ਹਸਪਤਾਲ ਨੇ 222, ਇੰਡਸ ਹਸਪਤਾਲ ਨੇ 163, ਗੁਰੂ ਨਾਨਕ ਹਸਪਤਾਲ ਨੇ 138, ਕ੍ਰਿਸ਼ਨਾ ਹਸਪਤਾਲ ਨੇ 61 ਤੇ ਡੀਐੱਮਸੀ ਹਸਪਤਾਲ ਨੇ 52 ਯੂਨਿਟ ਹਾਸਲ ਕੀਤੇ। ਖੂਨਦਾਨ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ, ਮਨੀ ਗਰੇਵਾਲ, ਰਜਤ ਗੋਗਨਾ, ਦਿਲਜੀਤ ਸਰਪੰਚ, ਪੰਕਜ ਗੋਗਨਾ, ਗੋਪੀ ਸਾਹਿਬਾਨਾ, ਮਿੱਠੂ ਮਾਂਗਟ, ਸੁਖਦੀਪ ਸੀੜਾ, ਪ੍ਰੀਤੀ ਮਲਕਪੁਰ, ਬੱਬੂ ਨਾਰੰਗ,ਰਾਜੀਵ ਰਾਜਾ, ਹਰਪ੍ਰੀਤ ਸਿੰਘ ਟਿੰਕੂ ਗੁਰਮੇਲ, ਮੋਹਨੀ ਗੁਰਮ, ਕਾਲੂ ਮਾਂਗਟ, ਹਰਦੀਪ ਮੁੰਡੀਆਂ, ਜੋੜਾ ਮੁੰਡੀਆਂ, ਅਸ਼ੋਕ ਪੱਪੀ, ਪਰਉਪਕਾਰ ਘੁੰਮਣ, ਕਮਲਜੀਤ ਕੜਵਲ, ਪ੍ਰਭਜੋਤ ਧਾਲੀਵਾਲ, ਵਿਕਰਮ ਬਾਜਵਾ, ਮਨਪ੍ਰੀਤ ਇਆਲੀ, ਹਰਪ੍ਰੀਤ ਸਿਮਿਕ, ਬਲਜਿੰਦਰ ਬੰਟੀ ਵੀ ਸ਼ਾਮਲ ਰਹੇ।