- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਟ-ਇਹ ਖ਼ਬਰ ਵਧੀਆ ਤਰੀਕੇ ਨਾਲ ਤਸਵੀਰਾਂ ਸਮੇਤ ਲਗਾ ਦੇਣਾ ਜੀ।

-ਕਰੀਬ 100 ਮਰੀਜ਼ਾਂ ਦੀਆਂ ਅੱਖਾਂ ਦਾ ਹੋਵੇਗਾ ਮੁਫ਼ਤ ਆਪ੍ਰੇਸ਼ਨ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਖਾਸੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਸ਼ੰਕਰਾ ਆਈ ਕੇਅਰ ਹਸਪਤਾਲ ਦੀ ਟੀਮ ਵੱਲੋਂ ਅੱਖਾਂ ਦੇ ਮਹਾਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਵਿੱਚ 1 ਹਾਜ਼ਰ ਤੋਂ ਵੱਧ ਮਰੀਜਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ, ਜਿਸ ਵਿੱਚ ਕੁੱਝ ਮਰੀਜ਼ਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ। ਜਦਕਿ 100 ਤੋਂ ਵੱਧ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ। ਇਸ ਕੈਂਪ ਵਿੱਚ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਡਾ. ਸ਼ਵੀਤਾ, ਡਾਕਟਰ ਕ੍ਰਿਸ਼ਨਾ, ਡਾ. ਸੰਦੀਪ ਸਿੰਘ, ਜੀਐੱਨਐੱਮ ਜਸਲੀਨ ਕੌਰ, ਅਵਤਾਰ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਸੇਵਾ ਕਰਕੇ ਹੀ ਗਰੇਵਾਲ ਪਰਿਵਾਰ ਦੀ ਹਲਕਾ ਸਾਹਨੇਵਾਲ ਅੰਦਰ ਵੱਖਰੀ ਪਛਾਣ ਹੈ। ਗਰੇਵਾਲ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਅਜਿਹੀ ਸੇਵਾ ਅੱਗੇ ਤੋਂ ਵੀ ਜਾਰੀ ਰਹੇਗੀ। ਹਲਕਾ ਸਾਹਨੇਵਾਲ ਦੇ ਲੋੜਵੰਦ ਪਰਿਵਾਰ ਦੇ ਨਾਲ ਉਹ ਪਹਿਲਾਂ ਵਾਂਗ ਹਮੇਸ਼ਾ ਖੜ੍ਹਦੇ ਰਹਿਣਗੇ।
ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ, ਚੇਅਰਮੈਨ ਜੋਰਾਵਰ ਸਿੰਘ, ਗਿਆਨੀ ਸੋਹਣ ਸਿੰਘ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਗਿੱਲ, ਬਾਬਾ ਬਲਦੇਵ ਸਿੰਘ, ਸੁਖਦੇਵ ਸਿੰਘ ਪੱਪਾ, ਰਣਜੀਤ ਸਿੰਘ ਰਾਣਾ, ਦਲਜੀਤ ਸਿੰਘ ਗਰੇਵਾਲ, ਲਾਲੀ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ ਕਰਨੈਲ ਸਿੰਘ ਰਿੰਕਲ, ਰਾਜਿੰਦਰ ਸਿੰਘ ਹੁੰਦਲ ਸਰਪੰਚ, ਮਨਦੀਪ ਸਿੰਘ ਉਬੀ, ਸਰਪੰਚ ਕੁਲਵੰਤ ਸਿੰਘ, ਲੱਕੀ ਸਰਪੰਚ, ਦਿਲਪ੍ਰੀਤ ਸਿੰਘ ਸਾਹਵਾਣਾ, ਗੁਰਦੀਪ ਸਿੰਘ ਝੱਜ, ਅਜੀਤ ਸਿੰਘ ਸਰਪੰਚ ਖਾਸੀ ਖੁਰਦ, ਨਿਤਿਨ ਬੈਂਸ, ਜਿੰਦਰ ਸਿੰਘ, ਰਾਜਾ ਸੋਮਲ, ਵਿਨੋਦ ਕੁਮਾਰ, ਨਰਿੰਦਰ ਸਿੰਘ, ਰਾਮਪਾਲ, ਪ੍ਰਧਾਨ ਕਾਲੀ ਗਰੇਵਾਲ, ਦਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਸਾਹਨੇਵਾਲ ਦੇ ਪੰਚ ਸਰਪੰਚ ਹਾਜ਼ਰ ਸਨ।
-ਬਾਕਸ-
-ਇਸ ਕੈਂਪ ਨੇ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਸਾਰੇ ਕੈਂਪਾਂ ਦਾ ਤੋੜਿਆ ਰਿਕਾਰਡ : ਗਰਜੋਤ ਸਿੰਘ
ਸ਼ੰਕਰਾ ਆਈ ਕੇਅਰ ਹਸਪਤਾਲ ਦੇ ਕੈਂਪ ਇੰਚਾਰਜ ਗੁਰਜੋਤ ਸਿੰਘ ਨੇ ਕਰਮਜੀਤ ਸਿੰਘ ਗਰੇਵਾਲ ਅਤੇ ਉਨਾਂ ਉਨਾਂ ਦੀ ਟੀਮ ਵੱਲੋਂ ਲਗਾਏ ਇਸ ਕੈਂਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਤੱਕ ਸ਼ੰਕਰਾ ਆਈ ਕੇਅਰ ਹਸਪਤਾਲ ਵੱਲੋਂ ਹੁਣ ਤੱਕ ਲਗਾਏ 27 75 ਵਿੱਚੋਂ ਇਸ ਕੈਂਪ ਵਿੱਚ ਆਏ ਹਜ਼ਾਰ ਮਰੀਜ਼ਾਂ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ, ਕਿਉਂਕਿ ਗਰੇਵਾਲ ਪਰਿਵਾਰ ਵੱਲੋਂ ਮਰੀਜ਼ਾਂ ਅਤੇ ਸੰਗਤਾਂ ਲਈ ਕੀਤੇ ਪੁਖਤਾ ਪ੍ਰਬੰਧ ਕਰਨ ਦੇ ਨਾਲ ਹੀ ਇਲਾਕੇ ਦੇ ਅੰਦਰ ਪ੍ਰਚਾਰ ਵੀ ਕੀਤਾ ਗਿਆ ਸੀ।