ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਕਨਵੀਨਰ ਬਣੇ ਇੰਦਰਜੀਤ ਅਹਿਮ ਖ਼ਬਰ-ਨਾਰਦਰਨ ਰੇਲਵੇ ਮੈਂਸ ਯੂਨੀਅਨ ਨੇ ਬਣਾਇਆ ਨਵਾਂ ਯੂਥ ਵਿੰਗ, ਇੰਦਰਜੀਤ ਕਨਵੀਨਰ ਚੁਣੇ
Publish Date: Wed, 02 Sep 2026 09:12 PM (IST)
Updated Date: Thu, 03 Sep 2026 04:07 AM (IST)
-ਰੇਲਵੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਾਂਗੇ ਤੇਜ਼ 47) ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ ਲੁਧਿਆਣਾ ਨਾਰਦਰਨ ਰੇਲਵੇ ਮੈਂਸ ਯੂਨੀਅਨ ਮੁੱਖ ਸ਼ਾਖਾ, ਲੁਧਿਆਣਾ ਵੱਲੋਂ ਅੱਜ ਬ੍ਰਾਂਚ ਯੂਨੀਅਨ ਦਫ਼ਤਰ ਵਿਖੇ ਬ੍ਰਾਂਚ ਕੌਂਸਲ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਸਟੇਜ ਸਕੱਤਰ ਕਾਮਰੇਡ ਚੰਦਰਸ਼ੇਖਰ ਮੁੰਜਾਲ ਨੇ ਸੰਭਾਲੀ, ਜਦਕਿ ਪ੍ਰਧਾਨਗੀ ਕਾਮਰੇਡ ਧਰਮਰਾਜ ਨੇ ਕੀਤੀ। ਮੀਟਿੰਗ ਦੌਰਾਨ ਰੇਲਵੇ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਯੂਨੀਅਨ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦਾ ਮੁੱਖ ਆਕਰਸ਼ਣ ਯੂਨੀਅਨ ਦੇ ਨਵੇਂ ਯੂਥ ਵਿੰਗ ਦਾ ਗਠਨ ਰਿਹਾ। ਇਸ ਮੌਕੇ ਇੰਦਰਜੀਤ ਨੂੰ ਯੂਥ ਵਿੰਗ ਕਨਵੀਨਰ ਚੁਣਿਆ ਗਿਆ। ਕਾਮਰੇਡ ਨਵਜੋਤ ਸਿੰਘ ਨੂੰ ਬ੍ਰਾਂਚ ਯੂਥ ਵਿੰਗ ਸਕੱਤਰ, ਕਾਮਰੇਡ ਅਰਵਿੰਦਰ ਕੁਮਾਰ ਅਤੇ ਕਾਮਰੇਡ ਰਾਜੂ ਸੋਨੀ ਨੂੰ ਸਹਾਇਕ ਸਕੱਤਰ, ਮਕੈਨੀਕਲ ਲੁਧਿਆਣਾ, ਕਾਮਰੇਡ ਅਭੈ ਕੁਮਾਰ ਨੂੰ ਸਹਾਇਕ ਸਕੱਤਰ ਢੰਡਾਰੀ ਕਲਾਂ ਅਤੇ ਕਾਮਰੇਡ ਰਾਮ ਹਰੀ ਮੀਨਾ ਨੂੰ ਸਹਾਇਕ ਸਕੱਤਰ ਟ੍ਰੈਫਿਕ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ। ਕਾਮਰੇਡ ਵਰਿੰਦਰ ਖੱਤਰੀ ਨੇ ਯੂਥ ਵਿੰਗ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਤੋਂ ਇਲਾਵਾ ਢੰਡਾਰੀ ਕਲਾਂ ਤੋਂ ਕਾਮਰੇਡ ਸੁਖਦੇਵ ਮੀਨਾ ਨੂੰ ਉਪ ਪ੍ਰਧਾਨ, ਕਾਮਰੇਡ ਰਾਜੇਸ਼ ਕੁਮਾਰ ਨੂੰ ਇਲੈਕਟ੍ਰੀਕਲ ਵਿਭਾਗ ਤੋਂ ਉਪ ਪ੍ਰਧਾਨ, ਲੁਧਿਆਣਾ ਤੋਂ ਕਾਮਰੇਡ ਸਤਨਾਮ ਸਿੰਘ (ਚੀਫ਼ ਹੈਡ ਟੀਐਨਸੀ) ਨੂੰ ਉਪ ਪ੍ਰਧਾਨ ਅਤੇ ਸਾਹਨੇਵਾਲ ਤੋਂ ਕਾਮਰੇਡ ਵਿਕਾਸ ਕੁਮਾਰ ਨੂੰ ਉਪ ਪ੍ਰਧਾਨ ਚੁਣਿਆ ਗਿਆ। ਬ੍ਰਾਂਚ ਸਕੱਤਰ ਕਾਮਰੇਡ ਗੌਰਵ ਸ਼ਰਮਾ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਾਰਦਰਨ ਰੇਲਵੇ ਮੈਂਸ ਯੂਨੀਅਨ ਦੇ ਇਤਿਹਾਸ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਯੂਨੀਅਨ ਹਮੇਸ਼ਾ ਰੇਲਵੇ ਕਰਮਚਾਰੀਆਂ ਦੇ ਹੱਕਾਂ ਅਤੇ ਸਹੂਲਤਾਂ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ। ਕਾਮਰੇਡ ਗੌਰਵ ਸ਼ਰਮਾ ਨੇ 19 ਸਤੰਬਰ ਨੂੰ ਪਠਾਨਕੋਟ ਦੀ ਧਰਤੀ ’ਤੇ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਮਾਰਚ ਕੱਢਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਰੇਲਵੇ ਕਰਮਚਾਰੀ ਕਈ ਹੱਕਾਂ ਅਤੇ ਸਹੂਲਤਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਰੇਲਵੇ ਹਸਪਤਾਲ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਸਮਰਥਨ ਦੇਣ ਅਤੇ ਓਵਰਸੋਰਸਿੰਗ ਨੂੰ ਬੰਦ ਕਰਵਾਉਣ ਲਈ ਏਕਤਾ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ਼ਾਖਾ ਪ੍ਰਧਾਨ ਕਾਮਰੇਡ ਸ਼ਿਆਮ ਕਿਸ਼ੋਰ ਪ੍ਰਭਾਤ ਨੇ ਕਿਹਾ ਕਿ ਜੇਕਰ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਕੰਮ ਸੌਂਪੇ ਜਾਣ ਦੇ ਬਾਵਜੂਦ ਵੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ਼ ਦਾ ਰਸਤਾ ਅਪਣਾਉਣ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਦੱਸਿਆ ਕਿ 9 ਅਤੇ 10 ਸਤੰਬਰ ਨੂੰ ਡੀਆਰਐਮ ਫਿਰੋਜ਼ਪੁਰ ਵਿਖੇ ਹੋਣ ਵਾਲੀ ਪੀਐਨਐਮ ਮੀਟਿੰਗ ਦੌਰਾਨ ਰੇਲਵੇ ਦੇ ਮੁੱਖ ਅਧਿਕਾਰੀਆਂ ਸਾਹਮਣੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਨਾਰਦਰਨ ਰੇਲਵੇ ਮੈਂਸ ਰਿਟਾਇਰਡ ਐਸੋਸੀਏਸ਼ਨ, ਲੁਧਿਆਣਾ ਦੇ ਸਕੱਤਰ ਕਾਮਰੇਡ ਅਸ਼ੋਕ ਕੁਮਾਰ ਅਤੇ ਕਾਮਰੇਡ ਰਵੀ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਬ੍ਰਾਂਚ ਕੌਂਸਲ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਾਮਰੇਡ ਗੌਰਵ ਸ਼ਰਮਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨਵੇਂ ਚੁਣੇ ਗਏ ਯੂਥ ਵਿੰਗ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਮਾਨਦਾਰੀ ਨਾਲ ਮਨੁੱਖਤਾ ਦੀ ਸੇਵਾ ਕਰਨ ਅਤੇ ਰੇਲਵੇ ਤੇ ਯੂਨੀਅਨ ਲਈ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਕਾਮਰੇਡ ਯੋਗੇਸ਼ ਕੁਮਾਰ, ਕਾਮਰੇਡ ਰੇਨੂੰ, ਕਾਮਰੇਡ ਅੰਮ੍ਰਿਤ ਸਿੰਘ, ਕਾਮਰੇਡ ਸੁਨੀਲ ਬਜਾਜ, ਕਾਮਰੇਡ ਗੋਪਾਲ, ਕਾਮਰੇਡ ਸਤੀਸ਼ ਕੁਮਾਰ, ਕਾਮਰੇਡ ਵਿਨੋਦ ਸ਼ਰਮਾ, ਕਾਮਰੇਡ ਕੁਲਦੀਪ ਚੰਦ, ਕਾਮਰੇਡ ਰਵੀ ਕੁਮਾਰ, ਕਾਮਰੇਡ ਮਨੋਜ ਕੁਮਾਰ, ਕਾਮਰੇਡ ਪ੍ਰਕਾਸ਼, ਕਾਮਰੇਡ ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਆਗੂ ਅਤੇ ਕਰਮਚਾਰੀ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।