- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀ ਕਿੱਲਤ ਤੋਂ ਤੰਗ ਆ ਕੇ ਨੂਰਵਾਲਾ ਰੋਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

-ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ, ਜੇਈ 'ਤੇ ਲੱਗੇ ਰਿਸ਼ਵਤ ਦੇ ਦੋਸ਼
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਆਉਂਦੇ ਨੂਰਵਾਲਾ ਰੋਡ ਸਥਿਤ ਬੈਂਕ ਕਲੋਨੀ 'ਚ ਬੀਤੀ ਰਾਤ ਬਿਜਲੀ ਦੀ ਕਿੱਲਤ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਗੁੱਸੇ 'ਚ ਆਏ ਇਲਾਕਾ ਵਾਸੀ ਸੜਕਾਂ 'ਤੇ ਉਤਰ ਆਏ ਅਤੇ ਬਿਜਲੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਲੋਕਾਂ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਗਰਮੀ ਕਾਰਨ ਬੱਚਿਆਂ ਦੀ ਨੀਂਦ ਤੇ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਪਾਣੀ ਦੀ ਕਮੀ ਵੀ ਪੈਦਾ ਹੋ ਗਈ ਹੈ। ਰੋਸ ਵਜੋਂ ਲੋਕਾਂ ਨੇ ਬਾਈਪਾਸ 'ਤੇ ਰਾਤ ਨੂੰ ਧਰਨਾ ਲਗਾਉਣ ਦੀ ਚੇਤਾਵਨੀ ਵੀ ਦਿੱਤੀ। ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਜੇਈ ਸੁਰਿੰਦਰ 'ਤੇ ਰਿਸ਼ਵਤ ਮੰਗਣ ਤੇ ਫੋਨ ਨਾ ਚੁੱਕਣ ਦੇ ਗੰਭੀਰ ਦੋਸ਼ ਲਾਏ। ਲੋਕਾਂ ਨੇ ਕਿਹਾ ਕਿ ਜਦੋਂ ਬਿਜਲੀ ਦੀ ਸ਼ਿਕਾਇਤ ਲਈ ਜੇਈ ਨੂੰ ਮਿਲਣ ਜਾਂਦੇ ਹਾਂ। ਤਾਂ ਉਹ ਲੋਕਾਂ ਨੂੰ ਮਿਲਣਾ ਵੀ ਪਸੰਦ ਨਹੀਂ ਕਰਦਾ।
ਇਸ ਸਬੰਧੀ ਆਪ ਪਾਰਟੀ ਆਗੂ ਜਸਵਿੰਦਰ ਸੰਧੂ ਨੇ ਕਿਹਾ ਕਿ ਬਿਜਲੀ ਦੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਲੋਡ ਵੱਧ ਹੋਣ ਕਾਰਨ ਤਾਰਾਂ ਜਲ ਰਹੀਆਂ ਹਨ। ਨਵੀਆਂ ਤਾਰਾਂ ਪਾਉਣ ਤੋਂ ਬਾਅਦ ਵੀ ਲੋਡ ਪੈਣ 'ਤੇ ਉਹ ਜਲ ਜਾਂਦੀਆਂ ਹਨ। ਲੋਡ ਸ਼ਿਫਟ ਕਰਨ ਤੋਂ ਬਾਅਦ ਬਿਜਲੀ ਸਿਰਫ ਅੱਧਾ ਘੰਟਾ ਹੀ ਆਉਂਦੀ ਹੈ। ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਨਵਾਂ ਟਰਾਂਸਫਾਰਮਰ ਲਗਾਉਣ ਦੀ ਮੰਗ ਕੀਤੀ ਗਈ ਹੈ, ਜੋ ਅੱਜ ਲੱਗਣ ਦੀ ਆਸ ਹੈ। ਜਦੋਂ ਜੇਈ ਸੁਰਿੰਦਰ 'ਤੇ ਲੱਗੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਸੰਧੂ ਨੇ ਕਿਹਾ ਕਿ ਲੋਕਾਂ ਮੁਤਾਬਕ ਜੇ.ਈ. ਦਾ ਵਤੀਰਾ ਠੀਕ ਨਹੀਂ ਹੈ। ਉਹ ਫੀਲਡ 'ਚ ਨਹੀਂ ਆਉਂਦੇ ਅਤੇ ਫੋਨ ਵੀ ਨਹੀਂ ਚੁੱਕਦੇ। ਸੂਤਰਾਂ ਮੁਤਾਬਕ ਇਸ ਪੂਰੇ ਮਾਮਲੇ 'ਚ ਸਿਆਸਤ ਦਾ ਰੰਗ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਕ-ਦੂਜੇ 'ਤੇ ਦੋਸ਼ ਲਗਾਉਣ ਦੀ ਹੋੜ 'ਚ ਕੁਝ ਲੋਕਾਂ ਵੱਲੋਂ ਨਵੇਂ ਟਰਾਂਸਫਾਰਮਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
-ਬਾਕਸ-
-ਜੇਈ ਨੇ ਰਿਸ਼ਵਤ ਮੰਗਣ ਦੇ ਦੋਸ਼ ਨਕਾਰੇ
ਜਦੋਂ ਬਿਜਲੀ ਵਿਭਾਗ ਜੇਈ ਸੁਰਿੰਦਰ ਨੂੰ ਫ਼ੋਨ ਕਰ ਉਨ੍ਹਾਂ 'ਤੇ ਰਿਸ਼ਵਤ ਲੈਣ ਦੇ ਲਾਏ ਦੋਸ਼ਾਂ ਬਾਰੇ ਗੱਲ ਕੀਤੀ। ਤਾਂ ਉਨ੍ਹਾਂ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਉਹ ਅੱਧੇ ਘੰਟੇ 'ਚ ਦਫਤਰ ਆ ਮੈਨੂੰ ਮਿਲਣ। ਜਦੋਂ ਦਫ਼ਤਰ ਪਹੁੰਚ ਕੇ ਜੇਈ ਨੂੰ ਮਿਲਣਾ ਚਾਹਿਆ। ਤਾਂ ਉਹ ਆਪਣੀ ਸੀਟ ’ਤੇ ਮੌਜੂਦ ਨਹੀਂ ਮਿਲੇ। ਦੋ ਬਾਰ ਫ਼ੋਨ ਕਰਨ ਮਗਰੋਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਇੱਥੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਜੇਈ ਜਵਾਬ ਦੇਣ ਤੋਂ ਆਖਰ ਕਿਓਂ ਭੱਜ ਰਿਹਾ ਹੈ।