ਨਿਸ਼ਕਾਮ ਸਕੂਲ ਨੇ ਸਾਲਾਨਾ ਨਤੀਜਾ ਅਲਾਨਿਆ
ਨਿਸ਼ਕਾਮ ਸਕੂਲ ਨੇ ਸਲਾਨਾ ਨਤੀਜਾ ਅਲਾਨਿਆ
Publish Date: Tue, 31 Mar 2026 06:24 PM (IST)
Updated Date: Tue, 31 Mar 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਈਡਬਲਯੂਐੱਸ ਕਾਲੋਨੀ ਤਾਜਪੁਰ ਰੋਡ ਵਿਖੇ ਨਿਸ਼ਕਾਮ ਵਿਦਿਆ ਮੰਦਿਰ ਦਾ ਸਾਲਾਨਾ ਨਤੀਜਾ ਅਲਾਨਿਆ ਗਿਆ। ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਸ਼ਕਾਮ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਸਕੂਲ ਵਿਚ ਬਹੁਤ ਹੀ ਘੱਟ ਫੀਸ ਵਿਚ ਬੱਚਿਆ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ। ਸਕੂਲ ਚ ਪਹਿਲੀ, ਦੂਜੀ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਮੈਂਬਰ ਦੀਪਕ ਗੁਪਤਾ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਟਰਾਫੀ ਅਤੇ ਹੋਰ ਗਿਫਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਵੱਲੋਂ ਬੱਚਿਆਂ ਲਈ ਖਾਸ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਭੰਗੜਾ ਗਿੱਦਾ ਅਤੇ ਡਾਂਸ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਟਰੱਸਟ ਦੇ ਚੇਅਰਪਰਸਨ ਗੁਰੂ ਮਾਂ ਸ਼ਰੁਤੀ ਅਤੇ ਸੈਕਰਟਰੀ ਵਿਜੇ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਨੇ ਟਰੱਸਟ ਵੱਲੋਂ ਚਲਾਏ ਜਾ ਰਹੇ ਇਨਸਾਨੀਅਤ ਦੀ ਭਲਾਈ ਦੇ ਕੰਮਾ ਬਾਰੇ ਦੱਸਿਆ ਕਿ ਸਕੂਲ ਵਿਚ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਜੋ ਬੱਚੇ ਸਵੇਰ ਦੇ ਸਮੇਂ ਸਕੂਲ ਨਹੀਂ ਆ ਸਕਦੇ ਉਨ੍ਹਾਂ ਲਈ ਸ਼ਾਮ ਨੂੰ ਵੀ ਸਕੂਲ ਲਾਇਆ ਜਾਂਦਾ ਹੈ। ਵਧੀਆ ਨਤੀਜਿਆਂ ਆਉਣ ਦੀ ਖੁਸ਼ੀ ਵਿਚ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।