- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣੇਸ਼ ਚਤੁਰਥੀ ਦਾ ਤਿਉਹਾਰ ਅਧਿਆਤਮਿਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਾਰਜਕਾਰਨੀ ਮੈਂਬਰ ਰਜੇਸ਼ਵਰੀ ਗੋਸਾਈ ਨੇ ਐੱਚਆਈਜੀ ਦੁੱਗਰੀ ਫੇਸ 2 ਵਿਖੇ ਅਨੀਤਾ ਖੋਸਲਾ ਦੇ ਗ੍ਹਿ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵਿਰਾਜਮਾਨ ਕਰਨ ਮੌਕੇ ਕੀਤਾ।

ਗੁਰਮੀਤ ਸਿੰਘ ਨਿੱਝਰ, ਲੁਧਿਆਣਾ : ਗਣੇਸ਼ ਚਤੁਰਥੀ ਦਾ ਤਿਉਹਾਰ ਅਧਿਆਤਮਿਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਾਰਜਕਾਰਨੀ ਮੈਂਬਰ ਰਜੇਸ਼ਵਰੀ ਗੋਸਾਈ ਨੇ ਐੱਚਆਈਜੀ ਦੁੱਗਰੀ ਫੇਸ 2 ਵਿਖੇ ਅਨੀਤਾ ਖੋਸਲਾ ਦੇ ਗ੍ਹਿ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵਿਰਾਜਮਾਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਰੁਕਾਵਟਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਇਕ ਸ਼ੁਭ ਮਾਹੌਲ ਪੈਦਾ ਕਰਦੇ ਹਨ। ਰਜੇਸ਼ਵਰੀ ਗੋਸਾਈ ਨੇ ਕਿਹਾ ਕਿ ਗਣੇਸ਼ ਚਤੁਰਥੀ ਦੇ ਦਿਨ ਰਿੱਧੀ ਸਿੱਧੀ ਦੇ ਦਾਤੇ ਭਗਵਾਨ ਗਣੇਸ਼ ਘਰਾਂ ਅਤੇ ਪੰਡਾਲਾਂ 'ਚ ਮੌਜੂਦ ਹੁੰਦੇ ਹਨ। ਮਾਨਤਾ ਹੈ ਕਿ ਇਨ੍ਹਾਂ 10 ਦਿਨਾਂ ਤਕ ਭਗਵਾਨ ਗਣੇਸ਼ ਕੈਲਾਸ਼ ਤੋਂ ਧਰਤੀ 'ਤੇ ਸ਼ਰਧਾਲੂਆਂ ਦੇ ਵਿਚਕਾਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਇਹ ਤਿਉਹਾਰ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਅਨੀਤਾ ਖੋਸਲਾ, ਮੋਨਿਕਾ ਬੱਤਾ, ਨੰਦਨੀ ਪੰਮਾ, ਖੁਸ਼ ਖਰਵੰਦਾ, ਨੀਰਾਂ ਗੋਇਲ, ਵੰਧਨਾ ਪਿੰਕੀ, ਰੂਪਮ, ਪਰਮ, ਪਾਲੀ, ਮੀਤਾਲੀ, ਨੀਰਜ, ਡਿੰਪਲ, ਮਾਨੋ, ਕਿਰਨ, ਅੰਜੂ ਨੇ ਵੀ ਸ੍ਰੀ ਗਣੇਸ਼ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ।