ਮੈਰੀਟੋਰੀਅਸ ਸਕੂਲਾਂ ਦੀ ਦੂਜੀ ਕੌਂਸਿਲੰਗ ਕਰਕੇ ਸਕੂਲ ਭੰਬਲਭੂਸੇ 'ਚ
ਸੂਬੇ ਭਰ ਵਿੱਚ ਮੈਰੀਟੋਰੀਅਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲ ਦੂਜੀ ਕੌਂਸਿਲੰਗ ਸ਼ਡਿਊਲ ਦੀ ਉਡੀਕ ਵਿਚ ਹਨ, ਇਸ ਦੇ ਨਾਲ ਹੀ ਵਿਦਿਆਰਥੀ ਵੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਰਾਪਤ ਕਰਨ ਲਈ ਦੂਜੀ ਕੌਂਸਿਲੰਗ ਦੀ ਉਡੀਕ ਵਿਚ ਹਨ। ਸਕੂਲਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਮੈਰੀਟੋਰੀਅਸ ਸੁਸਾਇਟੀ ਵੱਲੋਂ ਜਲਦ ਤੋਂ ਜਲਦ ਦੂਜੀ ਕੌਂਂਸਿਲੰਗ ਕਰਵਾਈ ਜਾਵੇ।
Publish Date: Tue, 19 Sep 2023 08:24 PM (IST)
Updated Date: Tue, 19 Sep 2023 08:24 PM (IST)

ਰਵੀ, ਲੁਧਿਆਣਾ : ਸੂਬੇ ਭਰ ਵਿੱਚ ਮੈਰੀਟੋਰੀਅਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲ ਦੂਜੀ ਕੌਂਸਿਲੰਗ ਸ਼ਡਿਊਲ ਦੀ ਉਡੀਕ ਵਿਚ ਹਨ, ਇਸ ਦੇ ਨਾਲ ਹੀ ਵਿਦਿਆਰਥੀ ਵੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਰਾਪਤ ਕਰਨ ਲਈ ਦੂਜੀ ਕੌਂਸਿਲੰਗ ਦੀ ਉਡੀਕ ਵਿਚ ਹਨ। ਸਕੂਲਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਮੈਰੀਟੋਰੀਅਸ ਸੁਸਾਇਟੀ ਵੱਲੋਂ ਜਲਦ ਤੋਂ ਜਲਦ ਦੂਜੀ ਕੌਂਂਸਿਲੰਗ ਕਰਵਾਈ ਜਾਵੇ। ਦੱਸਣਯੋਗ ਹੈ ਕਿ ਮੈਰੀਟੋਰੀਅਸ ਸੁਸਾਇਟੀ ਵੱਲੋਂ ਪਹਿਲੀ ਕੌਂਸਿਲੰਗ 25 ਜੁਲਾਈ 2023 ਤੋਂ 31 ਜੁਲਾਈ 2023 ਤਕ ਕੀਤੀ ਗਈ ਸੀ, ਜਿਸ 'ਚ ਐੱਸਸੀ ਵਿਦਿਆਰਥੀਆਂ ਦੇ ਅੰਕ 65 ਫ਼ੀਸਦੀ ਤੋਂ ਘਟ ਨਹੀਂ ਅਤੇ ਓਬੀਸੀ, ਬੀਸੀ, ਜਨਰਲ, ਕੈਟੇਗਰੀ ਲਈ 70 ਫੀਸਦੀ ਅੰਕ ਤੋਂ ਘੱਟ ਨਹੀਂ ਦੀ ਸ਼ਰਤ ਰੱਖੀ ਗਈ ਸੀ। ਦੂਜੀ ਕੌਂਸਿਲੰਗ ਨੂੰ ਲੈ ਕੇ ਸਕੂਲ ਅਜੇ ਵੀ ਇਸ ਸਮੱਸਿਆ ਵਿਚ ਹਨ ਕਿ ਅੱਗੇ ਕੀ ਕੀਤਾ ਜਾਵੇ। ਸਕੂਲਾਂ ਵਿਚ ਖਾਲੀ ਪਈਆਂ ਸੀਟਾਂ ਦੇ ਮੱਦੇਨਜ਼ਰ ਸੁਸਾਇਟੀ ਵੱਲੋਂ ਇੰਟਰ ਸਕੂਲ ਮਾਈਗੇ੍ਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਵਿਦਿਆਰਥੀਆਂ ਤੋਂ ਜਾਣਕਾਰੀ ਮੰਗੀ ਗਈ ਸੀ ਕਿ ਜੋ ਵਿਦਿਆਰਥੀ ਪਹਿਲੀ ਕੌਂਸਿਲੰਗ ਦੌਰਾਨ ਤਰਜੀਹੀ ਸਟੇਸ਼ਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਹੁਣ ਦੁਬਾਰਾ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਮੈਰੀਟੋਰੀਅਸ ਸਕੂਲਾਂ ਵੱਲੋਂ ਇੰਟਰ-ਸਕੂਲ ਮਾਈਗੇ੍ਸ਼ਨ ਪ੍ਰਕਿਰਿਆ ਦੇ ਵੇਰਵੇ ਸੁਸਾਇਟੀ ਨੂੰ ਭੇਜੇ ਦੋ ਹਫ਼ਤੇ ਬੀਤ ਚੁੱਕੇ ਹਨ ਪਰ ਅਜੇ ਤਕ ਸਕੂਲਾਂ ਨੂੰ ਅੱਗੇ ਕੀ ਕਰਨਾ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੂਰੇ ਸੂਬੇ ਭਰ 'ਚੋਂ 965 ਵਿਦਿਆਰਥੀ ਅਜੇ ਵੀ ਕੌਂਸਿਲੰਗ ਤੋਂ ਵਾਂਝੇ ਹਨ। ਸੁਸਾਇਟੀ ਵੱਲੋਂ ਸਕੂਲਾਂ ਨੂੰ ਅਜੇ ਤਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਦੂਜੀ ਕੌਂਸਿਲੰਗ ਕਦੋਂ ਹੋਵੇਗੀ।