- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਫਸਵੇਂ ਮੁਕਾਬਲੇ ਹੋਏ

ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਸੂਬਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਫਸਵੇਂ ਮੁਕਾਬਲੇ ਹੋਏ। ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਐਥਲੈਟਿਕਸ ਖੇਡ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ 41-50 ਮੈਨ ਗਰੁੱਪ ਦੇ 400 ਮੀਟਰ ਈਵੈਂਟ ਵਿੱਚ ਬਿਕਰਮਜੀਤ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਸਰਬਜੀਤ ਸਿੰਘ (ਤਰਨਤਾਰਨ) ਨੇ ਦੂਜਾ ਅਤੇ ਜਸਵੀਰ ਸਿੰਘ (ਮਾਨਸਾ) ਨੇ ਤੀਜਾ ਸਥਾਨ; 800 ਮੀਟਰ ਵਿੱਚ ਬਲਕਾਰ ਸਿੰਘ (ਸੰਗਰੂਰ) ਨੇ ਪਹਿਲਾ, ਬਲਜਿੰਦਰ ਸਿੰਘ (ਬਰਨਾਲਾ) ਨੇ ਦੂਜਾ ਅਤੇ ਸੁਰਿੰਦਰ ਸਿੰਘ (ਬਰਨਾਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ ਸੁਖਵੀਰ ਸਿੰਘ (ਪਟਿਆਲਾ) ਨੇ ਪਹਿਲਾ, ਗੁਰਇਕਬਾਲ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਰਾਧੇ ਸ਼ਾਮ (ਫਾਜਿਲਕਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 41-50 ਵੂਮੈਨ ਗਰੁੱਪ ਦੇ 400 ਮੀਟਰ ਵਿੱਚ ਗੁਰਜੀਤ ਕੌਰ (ਐੱਸਏਐੱਸ ਨਗਰ) ਨੇ ਪਹਿਲਾ, ਰਜਿੰਦਰ ਕੌਰ (ਫਰੀਦਕੋਟ) ਨੇ ਦੂਜਾ ਅਤੇ ਹਰਜੀਤ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ; 800 ਮੀਟਰ ਵਿੱਚ ਜੈਸਮੀਨ ਕੌਰ (ਐੱਸਏਐੱਸ ਨਗਰ) ਨੇ ਪਹਿਲਾ, ਜਸਵੀਰ ਕੌਰ (ਲੁਧਿਆਣਾ) ਨੇ ਦੂਜਾ ਅਤੇ ਅਮਨਵੀਰ ਕੌਰ (ਫਰੀਦਕੋਟ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ –ਜਤਿੰਦਰ ਕੌਰ (ਲੁਧਿਆਣਾ) ਨੇ ਪਹਿਲਾ, ਕੁਲਦੀਪ ਕੌਰ (ਰੂਪਨਗਰ) ਨੇ ਦੂਜਾ ਅਤੇ ਕੁਲਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 51-60 ਮੈਨ ਗਰੁੱਪ ਦੇ 400 ਮੀਟਰ ਵਿਚ ਗੁਰਨਾਮ ਸਿੰਘ (ਫਿਰੋਜ਼ਪੁਰ) ਨੇ ਪਹਿਲਾ, ਕੁਲਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਸ਼ਿਵ ਕੁਮਾਰ (ਕਪੂਥਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ ਜਸਵੀਰ ਸਿੰਘ (ਐੱਸਏਐੱਸ ਨਗਰ) ਨੇ ਪਹਿਲਾ, ਮੱਖਣ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਕੁਲਦੇਵ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 61-70 ਮੈਨ ਗਰੁੱਪ ਦੇ 400 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਰਾਕੇਸ਼ ਕੁਮਾਰ (ਫਿਰੋਜ਼ਪੁਰ) ਨੇ ਦੂਜਾ ਅਤੇ ਗੁਰਮੀਤ ਸਿੰਘ (ਬਠਿੰਡਾ) ਨੇ ਤੀਜਾ ਸਥਾਨ; 800 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਕ੍ਰਿਸ਼ਨ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਅਜਵਿੰਦਰ ਸਿੰਘ (ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 61-70 ਵੂਮੈਨ ਗਰੁੱਪ ਦੇ 400 ਮੀਟਰ ਵਿੱਚ ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਭਰਪੂਰ ਕੌਰ (ਰੂਪਨਗਰ) ਨੇ ਦੂਜਾ ਅਤੇ ਸੁਖਵਿੰਦਰ ਕੌਰ (ਜਲੰਧਰ) ਨੇ ਤੀਜਾ ਸਥਾਨ; 800 ਮੀਟਰ ਵਿੱਚ ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਰਜਨੀ ਕਸ਼ਯਪ (ਪਟਿਆਲਾ) ਨੇ ਦੂਜਾ ਅਤੇ ਅਮਰਜੀਤ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 2 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ਼ ਹਾਲ ਵਿਖੇ ਹੋਏ ਫੈਨਸਿੰਗ ਦੇ ਸੂਬਾ ਪੱਧਰੀ 31-40 ਵੂਮੈਨ ਦੇ ਫੁਆਇਲ ਈਵੈਂਟ ਵਿੱਚ ਇੰਦਰਜੀਤ ਕੌਰ (ਐੱਸਏਐੱਸ ਨਗਰ) ਨੇ ਪਹਿਲਾ, ਰਮਨੀਕ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਰਾਜਬੀਰ ਕੌਰ (ਅੰਮ੍ਰਿਤਸਰ) ਨੇ ਤੀਜਾ ਸਥਾਨ; ਇੱਪੀ ਈਵੈਂਟ ਵਿੱਚ ਪ੍ਰਭਦੀਪ ਕੌਰ (ਅੰਮ੍ਰਿਤਸਰ) ਨੇ ਪਹਿਲਾ, ਸੰਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਲਖਵੀਰ ਕੌਰ (ਮਾਨਸਾ) ਨੇ ਤੀਜਾ ਸਥਾਨ ; ਸੈਬਰ ਈਵੈਂਟ ਵਿੱਚ ਕੋਮਲਪ੍ਰੀਤ ਸ਼ੁਕਲਾ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਨੀਲਮ ਰਾਣੀ (ਪਟਿਆਲਾ) ਨੇ ਦੂਜਾ ਅਤੇ ਬਲਜੀਤ ਕੌਰ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 31-40 ਮੈਨ ਦੇ ਇੱਪੀ ਈਵੈਂਟ ਵਿੱਚ ਉਦੇਵੀਰ ਸਿੰਘ (ਪਟਿਆਲਾ) ਨੇ ਪਹਿਲਾ, ਪਰਵੀਰ ਸਿੰਘ (ਸ੍ਰੀ ਮੁਕਤਸਰ ਸਾਹਿਬ) ਨੇ ਦੂਜਾ ਅਤੇ ਰਣਜੀਤ ਸਿੰਘ (ਗੁਰਦਾਸਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।