ਪੀਏਯੂ ਦੇ ਸਕੂਲ ਆਫ਼ ਬਿਜ਼ਨੈੱਸ ਸਟੱਡੀਜ਼ ਨੇ ‘ਲਿਬਾਸ-ਏ-ਖ਼ਾਸ’ ਸਮਾਗਮ ਕਰਵਾਇਆ ਪੀਏਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ‘ਲਿਬਾਸ-ਏ-ਖ਼ਾਸ’ ਸਮਾਗਮ ਕਰਵਾਇਆ ਗਿਆ
Publish Date: Sun, 22 Nov 2026 07:16 PM (IST)
Updated Date: Sun, 22 Nov 2026 07:19 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੀ ਮੈਨੇਜਮੈਂਟ ਸਾਇੰਸ ਐਸੋਸੀਏਸ਼ਨ ਵੱਲੋਂ ‘ਲਿਬਾਸ-ਏ-ਖ਼ਾਸ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਆਫ਼ ਬਿਜ਼ਨੈੱਸ ਸਟੱਡੀਜ਼ ਦੇ ਪ੍ਰੋਫੈਸਰ-ਕਮ-ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਕਿਹਾ ਕਿ ਫੁਲਕਾਰੀ ਵਿੱਚ ਇੱਕ ਮਾਂ ਦਾ ਸਬਰ, ਦਾਦੀ-ਨਾਨੀ ਦੇ ਹੱਥਾਂ ਦੀ ਕਲਾ ਅਤੇ ਪਿਆਰ ਨਾਲ ਬੁਣੇ ਅਣਗਿਣਤ ਘੰਟਿਆਂ ਦੀ ਮਿਹਨਤ ਸਮਾਈ ਹੁੰਦੀ ਹੈ। ਇਹ ਗੱਲ ਭਾਰਤ ਦੇ ਹਰ ਖੇਤਰ ਦੇ ਰਵਾਇਤੀ ਪਹਿਰਾਵੇ ’ਤੇ ਲਾਗੂ ਹੁੰਦੀ ਹੈ। ਬੰਗਾਲ ਦੀ ਸਾੜ੍ਹੀ, ਤਾਮਿਲਨਾਡੂ ਦੀ ਧੋਤੀ, ਰਾਜਸਥਾਨ ਦਾ ਲਹਿੰਗਾ ਅਤੇ ਅਸਾਮ ਦੀ ਮੇਖੇਲਾ, ਹਰ ਪਹਿਰਾਵਾ ਆਪਣੇ ਖੇਤਰ ਦੀ ਮਿੱਟੀ, ਮੌਸਮ, ਕਲਾ ਅਤੇ ਇਤਿਹਾਸ ਦੀ ਕਹਾਣੀ ਬਿਆਨ ਕਰਦਾ ਹੈ। ਇਹ ਸਾਰੀਆਂ ਰਵਾਇਤਾਂ ਮਿਲ ਕੇ ਸਾਡੇ ਦੇਸ਼ ਦੀ ਅਦਭੁੱਤ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ ਅਤੇ ਭਾਰਤੀ ਹੋਣ ਦੇ ਸਾਂਝੇ ਅਹਿਸਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਡਾ. ਬਬੀਤਾ ਕੁਮਾਰ, ਪ੍ਰੋਫੈਸਰ ਅਤੇ ਇੰਚਾਰਜ, ਮੈਨੇਜਮੈਂਟ ਸਾਇੰਸ ਐਸੋਸੀਏਸ਼ਨ, ਐੱਸਬੀਐੱਸ ਨੇ ਕਿਹਾ ਕਿ ਇਹ ਸਮਾਗਮ ਨੌਜਵਾਨ ਪੀੜ੍ਹੀ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੀ ਕਦਰ ਕਰਨ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਇਸ ਮੌਕੇ ਡਾ. ਪ੍ਰਤਿਭਾ ਗੋਇਲ ਨੇ ਕਿਹਾ ਕਿ ਅਜਿਹੇ ਸਮਾਗਮ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਵਿਦਿਆਰਥੀਆਂ ਨੂੰ ਭਾਰਤ ਦੀ ਸੱਭਿਆਚਾਰਕ ਅਮੀਰੀ ਨੂੰ ਸਮਝਣ ਅਤੇ ਇਸ ਦੀ ਕਦਰ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।