ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ
ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ
Publish Date: Sun, 22 Nov 2026 07:04 PM (IST)
Updated Date: Sun, 22 Nov 2026 07:07 PM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਛਾਉਣੀ ਮੁਹੱਲਾ ਦੇ ਅਧੀਨ ਪੈਂਦੇ ਨਿਊ ਵਾਲਮੀਕਿ ਨਗਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਸਤਿਸੰਗ ਸਮਾਗਮ ’ਚ ਭਗਵਾਨ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਮੁੱਖ ਸੰਚਾਲਕ ਸੰਜੀਵ ਗਿੱਲ ਖੰਡੂ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਪੁੱਤਰ ਕੌਂਸਲਰ ਅਮਨ ਬੱਗਾ, ਏਸੀਪੀ ਬਿਟਨ ਅਟਵਾਲ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਸਬੰਧੀ ਸਤਿਸੰਗ ਸਮਾਗਮ ’ਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਮੁਬਾਰਕਾਂ ਦਿੱਤੀ। ਇਸ ਦੌਰਾਨ ਪ੍ਰਧਾਨ ਵਿੱਕੀ ਰਹੇਲਾ ਦੀ ਅਗਵਾਈ ਹੇਠ ਪ੍ਰਬੰਧਕਾਂ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਅਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਵਿਨੋਦ ਇਕਲਵਿਆ, ਧਰਮਵੀਰ ਅਨਾਰੀਆ, ਪ੍ਰੇਮ ਗਿੱਲ, ਨਰੇਸ਼ ਗਾਗਟ, ਰਾਜ ਕੁਮਾਰ ਕਲਿਆਣ, ਰਮਾ ਅਟਵਾਲ, ਕਮਲ ਸਭਰਵਾਲ, ਪੱਪੂ ਅਟਵਾਲ, ਅਜੂ ਗਿੱਲ, ਜਸਵੀਰ ਨਾਹਰ, ਸਨੀ ਬਾਲੂ, ਸੰਜੂ ਵੜੈਚ, ਸਨੀ, ਪਵਨ ਮਾਨ, ਉਧੈ ਕਲਿਆਣ, ਗੌਰਵ ਨਾਹਰ, ਚੌਹਾਨ ਸਾਬ, ਮਨੀ ਫਰਮਾਏ, ਅਮਨ ਸਭਰਵਾਲ, ਮੋਹਿਤ ਰਹੇਲਾ, ਕਾਰਤਿਕ ਰਹੇਲਾ, ਤਰੁਣ ਸੋਂਧੀ, ਹਿੰਮਤ ਰਹੇਲਾ, ਦੀਪਕ ਫਰਮਾਏ, ਗੋਪੀ ਫਰਮਾਏ, ਸੰਨੀ ਰਹੇਲਾ, ਬੌਬੀ ਗਿੱਲ ਆਦਿ ਹਾਜ਼ਰ ਸਨ।