ਕਾਂਗਰਸ ਦੱਸੇ ਸੂਬੇ ਦੇ ਮੌਜੂਦਾ ਹਾਲਾਤਾਂ ਲਈ ਜ਼ਿੰਮੇਵਾਰ ਕੌਣ : ਚੌਧਰੀ
ਕਾਂਗਰਸ ਦੱਸੇ ਸੂਬੇ ਦੇ ਮੌਜੂਦਾ ਹਾਲਾਤਾਂ ਲਈ ਜ਼ਿੰਮੇਵਾਰ ਕੌਣ-ਚੌਧਰੀ
Publish Date: Sun, 22 Nov 2026 06:59 PM (IST)
Updated Date: Sun, 22 Nov 2026 07:01 PM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ, ਇਸ ਮੁੱਦੇ ਨੂੰ ਲੈ ਕੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੱਢੇ ‘ਇਨਸਾਫ਼ ਮਾਰਚ’ ਦੀ ਘੰਟਾ ਘਰ ਚੌਕ ਤੋਂ ਸ਼ੁਰੂਆਤ ਮੌਕੇ ਕਰਵਾਏ ਸਮਾਗਮ ਵਿੱਚ ਗਾਏ ਗੀਤਾਂ ਤੇ ਭਾਜਪਾ ਆਗੂ ਸੰਜੀਵ ਚੌਧਰੀ ਜਿਲ੍ਹਾ ਜਨਰਲ ਸਕੱਤਰ ਨੇ ਤਿੱਖੇ ਤੰਜ ਕਸੇ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਘੰਟਾ ਘਰ ਚੌਕ ਦੀ ਚੋਣ ਇਸ ਲਈ ਕੀਤੀ, ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਚੌੜਾ ਬਾਜ਼ਾਰ ਅੰਦਰ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਦੀ ਵੱਡੀ ਭੀੜ ਹੁੰਦੀ ਹੈ, ਜਿਸ ਨੂੰ ਪਾਰਟੀ ਆਪਣੇ ਇਕੱਠ ਵਜੋਂ ਪੇਸ਼ ਕਰ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਆਪਸੀ ਏਕਤਾ ਦੀ ਘਾਟ ਕਾਰਨ ਹੀ ਇਸ ਦੇ ਆਗੂ ਕੋਈ ਸਾਈਕਲ ਯਾਤਰਾ, ਕੋਈ ਇਨਸਾਫ਼ ਮਾਰਚ ਅਤੇ ਕੋਈ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨੂੰ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸੂਬੇ ਦੇ ਮੌਜੂਦਾ ਹਾਲਾਤਾਂ ਲਈ ਆਖ਼ਰ ਜ਼ਿੰਮੇਵਾਰ ਕੌਣ ਹੈ।