ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਭਜਨ ਪ੍ਰਭਾਤ ਕਰਵਾਈ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਭਜਨ ਪ੍ਰਭਾਤ ਕਰਵਾਈ
Publish Date: Sun, 22 Nov 2026 06:45 PM (IST)
Updated Date: Sun, 22 Nov 2026 06:46 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਹਰਨਾਮਪੁਰਾ ’ਚ ਭਜਨ ਪ੍ਰਭਾਤ ਕਰਵਾਈ ਗਈ। ਵਿਚਾਰ ਸਾਂਝੇ ਕਰਦੇ ਹੋਏ ਸਾਧਵੀ ਪੂਜਾ ਭਾਰਤੀ ਨੇ ਕਿਹਾ ਕਿ ਈਸ਼ਵਰ ਸਾਡਾ ਪੱਕਾ ਸਾਥੀ ਹੈ ਜੋ ਉਨ੍ਹਾਂ ਜ਼ਖ਼ਮਾਂ ਉੱਤੇ ਮਰਹਮ ਦਾ ਕੰਮ ਕਰਦਾ ਹੈ, ਜੋ ਇਕੱਲੇਪਣ,ਹਤਾਸ਼ਾ ਅਤੇ ਉਦਾਸੀ ਦੀਆਂ ਸੱਟਾਂ ਕਾਰਨ ਪੈਦਾ ਹੋਏ ਹਨ। ਸਾਧਵੀ ਨੇ ਕਿਹਾ ਕਿ ਸਮੇਂ-ਸਮੇਂ ਤੇ ਉਹ ਸਤਿਗੁਰੂ ਦੇ ਰੂਪ ਵਿੱਚ ਅਵਤਾਰ ਧਾਰਣ ਕਰਦੇ ਹਨ ਅਤੇ ਇਸ ਰਹੱਸ ਨੂੰ ਉਜਾਗਰ ਕਰਦੇ ਹਨ ਕਿ ਈਸ਼ਵਰ ਹੀ ਸਾਡਾ ਅਨੰਤ ਸਹਿਯੋਗੀ ਹੈ। ਉਸ ਤੋਂ ਅਸੀਂ ਆਪਣੇ ਮਾਤਾ-ਪਿਤਾ ਦਾ ਪਿਆਰ, ਭੈਣ ਦਾ ਸਨੇਹ, ਭਰਾ ਦੀ ਸੁਰੱਖਿਆ ਅਤੇ ਸੱਚੇ ਮਿੱਤਰ ਦਾ ਸਹਿਯੋਗ ਪ੍ਰਾਪਤ ਕਰ ਸਕਦੇ ਹਾਂ। ਸਾਡੇ ਸਹਾਰੇ ਅਤੇ ਬਚਾਅ ਲਈ ਉਸਦਾ ਮਦਦਗਾਰ ਹੱਥ ਸਦਾ ਸਾਡੇ ਨਾਲ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਮੇਰੀ ਕਿਊਰੀ ਜਿਸ ਨੇ ਰੇਡੀਅਮ ਦੀ ਖੋਜ ਕੀਤੀ, ਉਸ ਦੇ ਜੀਵਨ ਵਿੱਚ ਇੱਕ ਚਮਤਕਾਰ ਪੂਰਨ ਘਟਨਾ ਵਾਪਰੀ। ਹੋਇਆ ਇਹ ਕਿ ਜਦੋਂ ਉਸਦੀ ਖੋਜ ਇੰਨੀ ਜਟਿਲ ਹੋ ਗਈ ਕਿ ਸਾਰੇ ਤੱਥਾਂ ਦੇ ਬਾਵਜੂਦ ਉਸਨੂੰ ਹੱਲ ਨਹੀਂ ਮਿਲਿਆ, ਤਾਂ ਉਹ ਨਿਰਾਸ਼ ਹੋ ਗਈ। ਕੋਈ ਰਾਹ ਨਾ ਲੱਭਦਿਆਂ, ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਆਪਣੇ ਖੋਜ- ਪੱਤਰਾਂ ਨੂੰ ਮੇਜ਼ ਉੱਤੇ ਛੱਡ ਕੇ ਸੌਂ ਗਈ ।ਸਵੇਰੇ ਜਦੋਂ ਸੌਂ ਕੇ ਉੱਠੀ ਅਤੇ ਆਪਣੀ ਮੇਜ਼ ਕੋਲ ਗਈ, ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਸਦੀ ਆਪਣੀ ਹੀ ਹੱਥ ਲਿਖਤ ਲਿਪੀ ਵਿੱਚ ਸਮੱਸਿਆ ਦਾ ਹੱਲ ਉੱਥੇ ਮੌਜੂਦ ਸੀ। ਇਤਿਹਾਸ ਅਜਿਹੀਆਂ ਚਮਤਕਾਰ ਪੂਰਨ ਘਟਨਾਵਾਂ ਨਾਲ ਭਰਿਆ ਪਿਆ ਹੈ। ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਜੀਵਨ ਦੇ ਰਾਹ ਨੂੰ ਈਸ਼ਵਰ ਦੇ ਨੇੜੇ ਲਿਜਾਣ ਦਾ ਪੂਰਾ ਯਤਨ ਕਰੀਏ।ਸਾਧਵੀ ਨੇ ਕਿਹਾ ਕਿ ਈਸ਼ਵਰ ਤੱਕ ਪਹੁੰਚਣ ਲਈ ਪੂਰਨ ਸਦਗੁਰੂ ਮਾਧਿਅਮ ਹੁੰਦੇ ਹਨ ਅਤੇ ਇਸ ਗੱਲ ਦਾ ਪ੍ਰਮਾਣ ਹਰ ਧਾਰਮਿਕ ਗ੍ਰੰਥ ਦਿੰਦੇ ਹਨ।