ਗੁਰਦੁਆਰਾ ਸਿੰਘਾਂ ਸ਼ਹੀਦਾਂ ’ਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗੁਰਦੁਆਰਾ ਸਿੰਘਾਂ ਸ਼ਹੀਦਾਂ ’ਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ
Publish Date: Sun, 22 Nov 2026 06:27 PM (IST)
Updated Date: Sun, 22 Nov 2026 06:28 PM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸੰਤ ਜਰਨੈਲ ਸਿੰਘ ਜੀ ਆਲੋਵਾਲ ਵਿਖੇ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੰਗਤਾ ਦੇ ਸਹਿਯੋਗ ਨਾਲ 19 ਲੋੜਵੰਦ ਲੜਕੀਆ ਦੇ ਅਨੰਦ ਕਾਰਜ ਕਰਵਾਏ ਗਏ। ਗੁਰੂ ਘਰ ਵਿਖੇ ਸਰਬੱਤ ਦੇ ਭਲੇ ਲਈ ਆਰੰਭੇ 21 ਪਾਠਾ ਦੇ ਭੋਗ ਪਾਉਣ ਉਪਰੰਤ ਗੁਰੂ ਚਰਨਾ ਵਿੱਚ ਅਰਦਾਸ ਕਰ ਕੇ ਅਨੰਦ ਕਾਰਜ ਆਰੰਭ ਕਰਵਾਏ ਗਏ। ਇਸ ਮੌਕੇ ਵਿਆਹੁਤਾ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਆਪ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਆਦਿ ਹਾਜ਼ਰ ਹੋਏ ਅਤੇ ਸੰਗਤਾਂ ਨੂੰ ਵਿਆਹ ਸਮਾਗਮ ਦੀਆ ਮੁਬਾਰਕਾ ਦਿੱਤੀਆ। ਸੰਤ ਜਰਨੈਲ ਸਿੰਘ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਵਿਆਹੁਤਾ ਜੋੜਿਆਂ ਨੂੰ ਗ੍ਰਿਹਸਤੀ ਜੀਵਨ ਵਿੱਚ ਪ੍ਰਵੇਸ਼ ਕਰਨ ਤੇ ਵਧਾਇਆ ਦਿੱਤੀਆ ਅਤੇ ਇੱਕ ਮੰਨ ਚਿੱਤ ਹੋਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਏ ਮਹਾਪੁਰਸ਼ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਉਪਰੰਤ ਵਿਆਹੁਤਾ ਜੋੜਿਆਂ ਨੂੰ ਰੋਜ਼ਾਨਾ ਘਰੇਲੂ ਵਿੱਚ ਆਉਣ ਵਾਲਾ ਸਮਾਨ ਵੀ ਭੇਟ ਅਤੇ ਸੰਗਤਾਂ ਨੂੰ ਮਾਤਾ ਪ੍ਰਕਾਸ਼ ਕੌਰ ਦੀ ਯਾਦ ਵਿੱਚ ਕਰਵਾਏ ਪੇਂਡੂ ਖੇਡ ਮੇਲੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਮੌਕੇ ਬੀਬੀ ਕਰਮਜੀਤ ਕੌਰ ਸੰਧੂ, ਡਾ ਅਮਰਜੋਤ ਸਿੰਘ ਸੰਧੂ, ਅਮਨਪ੍ਰੀਤ ਕੌਰ ਸੰਧੂ, ਐਡਵੋਕੇਟ ਜਸਪਿੰਦਰ ਕੌਰ ਧਾਲੀਵਾਲ, ਦਲਜੀਤ ਕੌਰ, ਜਤਿੰਦਰ ਕੌਰ, ਪ੍ਰਮਿੰਦਰ ਕੌਰ,ਸਰਪੰਚ ਹਰਕਮਲ ਸਿੰਘ ਬੇਗਮਪੁਰ, ਸੰਗਠਨ ਇੰਚਾਰਜ ਡਾਕਟਰ ਵਰਿੰਦਰ ਸਿੰਘ ਸੈਣੀ, ਲਾਡੀ ਸਰਪੰਚ ਵਿਰਕ,ਦਾਰਾ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।