- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਭਿੰਦਾ ਵੱਲੋਂ ਜਥੇ: ਆਲਮਗੀਰ ਦਾ ਸਨਮਾਨ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ
ਡੇਹਲੋਂ/ਆਲਮਗੀਰ : ਸ਼੍ਰੋਮਣੀ ਕਮੇਟੀ ਹਲਕਾ ਦੋਰਾਹਾ (65) ਦੇ ਮੈਂਬਰ ਜਥੇ: ਚਰਨ ਸਿੰਘ ਆਲਮਗੀਰ ਦੇ ਅੰਤ੍ਰਿੰਗ ਕਮੇਟੀ ਮੈਂਬਰ ਬਣਨ ਤੇ ਜਥੇਦਾਰ ਬਾਬਾ ਹਰਪਿੰਦਰ ਸਿੰਘ ਭਿੰਦਾ ਨੇ ਜਥੇ. ਆਲਮਗੀਰ ਨੂੰ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ, ਸੀ. ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੁ. ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਜ: ਸਕੱਤਰ ਗੁਰਪ੍ਰੀਤ ਸਿੰਘ ਝੱਬਰ ਸਮੇਤ ਸਮੁੱਚੀ ਕਰਜਕਰਨੀਂ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬਾਬਾ ਭਿੰਦਾ ਨੇ ਜਥੇ: ਚਰਨ ਸਿੰਘ ਨੂੰ ਲੋਈ, ਸਿਰੋਪਾਓ ਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਪੰਥ ਦੇ ਵਿਕਾਸ ਲਈ ਇੱਕ ਸਹਿਯੋਗ ਪੰਥਕ ਆਗੂ ਦੇ ਰੂਪ ਵਿੱਚ ਸੇਵਾ ਨਿਭਾਉਣੀ ਆਪਣੇ ਆਪ ਵਿੱਚ ਬੜੀ ਮਹਾਨ ਸੇਵਾ ਹੈ। ਇਸ ਮੌਕੇ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਅਮਰੀਕ ਸਿੰਘ ਦਿਓਲ ਮੈਨੇਜਰ ਗੁਰੂਸਰ ਸੁਧਾਰ, ਗਿਆਨੀ ਬਲਵਿੰਦਰ ਸਿੰਘ ਮੁੱਖ ਗ੍ਰੰਥੀ, ਮਨਪ੍ਰੀਤ ਸਿੰਘ ਖਟੜਾ, ਬਲਜੀਤ ਸਿੰਘ ਜਥੇਦਾਰ, ਦਵਿੰਦਰ ਸਿੰਘ ਰਿੰਕੂ, ਸੁਖਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਗਰੇਵਾਲ ਆਦਿ ਨੇ ਬਾਬਾ ਭਿੰਦਾ ਨੇ ਜਥੇ. ਆਲਮਗੀਰ ਨੂੰ ਵਧਾਈਆਂ ਦਿੱਤੀਆਂ।