- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿਬੜੀ ਸੱਭਿਆਚਾਰਕ ਵਿਭਿੰਨਤਾ ਨੂੰ ਸਮਰਪਿਤ ਹੋਸਟਲ ਨਾਈਟ ‘ਅੰਜੁਮਨ’

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਵਿਖੇ ਕੁੜੀਆਂ ਦੇ ਹੋਸਟਲ ਵੱਲੋਂ ਸੱਭਿਆਚਾਰਕ ਵਿਭਿੰਨਤਾ ਨੂੰ ਸਮਰਪਿਤ ਹੋਸਟਲ ਨਾਈਟ ‘ਅੰਜੁਮਨ’ ਕਰਵਾਈ। ਸਮਾਗਮ ’ਚ ਵਿਦਿਆਰਥੀਆਂ ਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ-ਗੀਤਾਂ, ਨਾਚਾਂ ਤੇ ਭਾਰਤੀ ਸੰਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਇਆ। ਯੂਨੀਵਰਸਿਟੀ ਦੇ ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪਤਨੀ ਪਵਨਜੀਤ ਕੌਰ ਗਿੱਲ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ, ਡਾ. ਰਣਜੀਤ ਕੌਰ ਹੁੰਦਲ ਅਤੇ ਵੈਟਨਰੀ ਸਾਇੰਸ ਕਾਲਜ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਵੀ ਮੌਜੂਦ ਸਨ। ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਦਾ ਸਾਂਝਾ ਪਰਿਵਾਰ ਹੈ। ਉਨ੍ਹਾਂ ਨੇ ਅਜਿਹੇ ਸਮਾਗਮਾਂ ਨੂੰ ਆਪਸੀ ਸਾਂਝ ਤੇ ਸੱਭਿਆਚਾਰਕ ਸਮਝ ਵਧਾਉਣ ਦਾ ਵਧੀਆ ਮਾਧਿਅਮ ਦੱਸਿਆ। ਡਾ. ਹੁੰਦਲ ਅਤੇ ਡਾ. ਰੰਧਾਵਾ ਨੇ ਵੀ ਵਿਭਿੰਨਤਾ ਵਿੱਚ ਏਕਤਾ, ਆਪਸੀ ਸਤਿਕਾਰ ਤੇ ਸਦਭਾਵਨਾ ਨੂੰ ਯੂਨੀਵਰਸਿਟੀ ਦੀ ਮਜ਼ਬੂਤੀ ਕਰਾਰ ਦਿੱਤਾ। ਅੰਤ ’ਚ ਵਾਰਡਨਾਂ ਡਾ. ਸ਼ਬਨਮ ਸਿੱਧੂ, ਡਾ. ਐਲ. ਗੀਤਾ ਅਤੇ ਚੀਫ਼ ਵਾਰਡਨ ਡਾ. ਨਿਤਿਨ ਦੇਵ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।