ਸ਼ਹੀਦ ਸਰਾਭਾ ’ਤੇ ਛੇ ਸ਼ਹੀਦ ਸਾਥੀਆਂ ਬਾਰੇ ਕਿਤਾਬਚਾ ਲੋਕ ਅਰਪਣ ਸ਼ਹੀਦ ਕਰਤਾਰ ਸਿੰਘ ਸਰਾਭਾ ’ਤੇ ਛੇ ਸ਼ਹੀਦ ਸਾਥੀਆਂ ਬਾਰੇ ਕਿਤਾਬਚਾ ਲੋਕ ਅਰਪਣ
Publish Date: Mon, 16 Nov 2026 09:22 PM (IST)
Updated Date: Tue, 17 Nov 2026 04:06 AM (IST)
18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪ੍ਰੋ. ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਮੱਖਣ ਸਿੰਘ ਕੋਹਾੜ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਪ੍ਰੋ. ਜੈਪਾਲ ਸਿੰਘ ਤੇ ਪੰਜਾਬੀ ਕਵਿੱਤਰੀ ਪ੍ਰੋ. ਸੁਰਿੰਦਰ ਜੈਪਾਲ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ’ਤੇ ਛੇ ਸ਼ਹੀਦ ਸਾਥੀਆਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਹਰਨਾਮ ਸਿੰਘ ਸਿਆਲਕੋਟੀ, ਭਾਈ ਜਗਤ ਸਿੰਘ ਸੁਰ ਸਿੰਘ, ਪਿੰਡ ਗਿੱਲਵਾਲੀ (ਅੰਮ੍ਰਿਤਸਰ) ਵਾਸੀ ਭਾਈ ਸੁਰੈਣ ਸਿੰਘ ਵੱਡਾ, ਭਾਈ ਸੁਰੈਣ ਸਿੰਘ ਛੋਟਾ, ਭਾਈ ਬਖਸ਼ੀਸ਼ ਸਿੰਘ ਬਾਰੇ ਕਿਤਾਬਚਾ ਲੋਕ ਅਰਪਣ ਲੋਕ ਅਰਪਨ ਕੀਤਾ ਗਿਆ ਜੋ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਡਾ. ਬਲਜੀਤ ਸਿੰਘ ਵਿਰਕ ਨੇ ਲਿਖਿਆ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਅਨੁਸਾਰ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਸਾਡੀ ਸਰਬਪੱਖੀ ਆਜ਼ਾਦੀ ਖਾਤਰ ਸ਼ਹੀਦ ਹੋਏ ਸੂਰਮੇ ਸਾਨੂੰ ਪੁੱਛਦੇ ਹਨ ਕਿ ਹਰ ਮਨੁੱਖ ਲਈ ਵਿਕਾਸ ਦੇ ਬਰਾਬਰ ਮੌਕੇ ਪੈਦਾ ਕਰਨਾ ਸਾਡਾ ਮਿਸ਼ਨ ਸੀ ਪਰ ਉਹ ਸੁਪਨੇ ਕਿੱਧਰ ਗਏ? ਵਰਤਮਾਨ ਜਵਾਨੀ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ। ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਬਰਾਬਰ ਮੌਕੇ ਮਿਲਦੇ ਤਾਂ ਸਮਾਜਿਕ ਅਫਰਾ ਤਫਰੀ ਵੀ ਘੱਟ ਹੋਣੀ ਸੀ। ਸਮਾਜਿਕ ਆਰਥਿਕ, ਰਾਜਨੀਤਕ ਤੇ ਵਿਅਕਤੀਗਤ ਵਿਕਾਸ ਲਈ ਗਦਰ ਪਾਰਟੀ ਦਾ ਬੁਨਿਆਦੀ ਅਹਿਦਨਾਮਾ ਅੱਜ ਵੀ ਓਨਾ ਹੀ ਸਾਰਥਕ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਮੱਖਣ ਸਿੰਘ ਕੋਹਾੜ ਨੇ ਕਿਹਾ ਕਿ ਜੰਗੇ ਆਜ਼ਾਦੀ ਦੇ ਸੂਰਮਿਆਂ ਦੀ ਤ੍ਰੈ ਲੜੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਆਪਸ ’ਚ ਜੁੜੇ ਹੋਏ ਹਨ। ਗੁਰਮੀਤ ਸਿੰਘ ਬਾਜਵਾ ਅਤੇ ਪ੍ਰੋ. ਸੁਰਿੰਦਰ ਜੈਪਾਲ ਨੇ ਵੀ ਜੰਗੇ ਆਜ਼ਾਦੀ ਦੇ ਸ਼ਹੀਦ ਹੋਏ ਸੱਤ ਸੂਰਮਿਆਂ ਨੂੰ ਸ਼ਰਧਾਂਜਲੀ ਫੁੱਲ ਭੇਂਟ ਕੀਤੇ।