- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਸਬੰਧੀ ਸੀਐਮਈ-ਕਮ-ਵਰਕਸ਼ਾਪ ਕਰਵਾਈ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡਿਪਾਰਟਮੈਂਟ ਆਫ਼ ਮਾਈਕ੍ਰੋਬਾਇਓਲੋਜੀ, ਡੀਐਮਸੀਐਂਡਐਚ ਲੁਧਿਆਣਾ ਵੱਲੋਂ ਇੰਡੀਅਨ ਐਸੋਸੀਏਸ਼ਨ ਆਫ਼ ਮੈਡੀਕਲ ਮਾਈਕ੍ਰੋਬਾਇਓਲੋਜੀ (ਨਾਰਥ-ਵੈਸਟ ਚੈਪਟਰ) ਦੇ ਸਹਿਯੋਗ ਨਾਲ ਏਐਮਆਰ ਲੈਬ ਤੋਂ ਮਰੀਜ਼ ਦੇ ਇਲਾਜ ਸਬੰਧੀ ਫੈਸਲਿਆਂ ਤੱਕ ਦੀ ਦੂਰੀ ਘਟਾਉਣਾ” ਵਿਸ਼ੇ 'ਤੇ ਸੀਐਮਈ-ਕਮ-ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਮੁਕੇਸ਼ ਵਰਮਾ, ਖ਼ਜ਼ਾਨਚੀ ਦਇਆਨੰਦ ਹਸਪਤਾਲ ਮੈਨੇਜਿੰਗ ਸੋਸਾਇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਵਾਂਡਰ ਪ੍ਰਿੰਸੀਪਲ, ਡਾ. ਸੰਦੀਪ ਕੌਸ਼ਲ, ਡੀਨ ਅਕਾਦਮਿਕਸ, ਡਾ. ਵੀਨੂ ਗੁਪਤਾ, ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਡਾ. ਰੁਪਿੰਦਰ ਬਖ਼ਸ਼ੀ, ਪ੍ਰਧਾਨ, ਆਈਏਐੱਮਐੱਮ. ਨਾਰਥ-ਵੈਸਟ ਚੈਪਟਰ ਅਤੇ ਮੈਂਬਰ, ਪੀਐੱਮਸੀ ਸਮੇਤ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਵਿਗਿਆਨਕ ਸੈਸ਼ਨ ਦੌਰਾਨ ਪ੍ਰਸਿੱਧ ਮਾਹਿਰਾਂ ਡਾ. ਸੋਨਲ ਸਕਸੈਨਾ, ਡਾ. ਰੇਣੂ ਗੁਪਤਾ , ਡਾ. ਰਾਜੇਸ਼ ਮਹਾਜਨ ਅਤੇ ਡਾ. ਅਮਿਤ ਕੇ. ਮੰਡਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਸਪਤਾਲਾਂ ਵਿੱਚ ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਪ੍ਰੋਗਰਾਮ ਲਾਗੂ ਕਰਨ ਬਾਰੇ ਇੱਕ ਵਿਸ਼ੇਸ਼ ਵਰਕਸ਼ਾਪ ਵੀ ਕਰਵਾਈ ਗਈ, ਜਿਸਦਾ ਸੰਚਾਲਨ ਡਾ. ਸੋਨਲ ਸਕਸੈਨਾ ਅਤੇ ਡਾ. ਰੇਣੂ ਗੁਪਤਾ ਨੇ ਕੀਤਾ। ਇਸ ਮੌਕੇ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੁਸਾਇਟੀ ਦਿਆਨੰਦ ਹਸਪਤਾਲ ਨੇ ਮਾਈਕ੍ਰੋਬਾਇਓਲੋਜੀ ਵਿਭਾਗ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਮੈਡੀਕਲ ਮਾਈਕ੍ਰੋਬਾਇਓਲੋਜੀ (ਨਾਰਥ-ਵੈਸਟ ਚੈਪਟਰ) ਵੱਲੋਂ ਕਰਵਾਏ ਇਸ ਮਹੱਤਵਪੂਰਨ ਪ੍ਰੋਗਰਾਮ ਦੀ ਸਫਲਤਾ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਦੁਨੀਆ ਭਰ ਵਿੱਚ ਸਿਹਤ ਲਈ ਇੱਕ ਵੱਡੀ ਚੁਣੌਤੀ ਹੈ। ਸਮਾਗਮ ਦੌਰਾਨ “ਏਐੱਮਆਰ-ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਤੋਂ ਨਵੇਂ ਇਲਾਜ ਤਰੀਕਿਆਂ ਤੱਕ” ਵਿਸ਼ੇ 'ਤੇ ਇੱਕ ਪੈਨਲ ਚਰਚਾ ਵੀ ਕਰਵਾਈ ਜਿਸ ਦਾ ਸੰਚਾਲਨ ਡਾ. ਵਿਕਾਸ ਗੌਤਮ (ਚੰਡੀਗੜ੍ਹ) ਨੇ ਕੀਤਾ। ਇਸ ਮੌਕੇ120 ਤੋਂ ਵੱਧ ਡੈਲੀਗੇਟਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸਕੱਤਰ ਅਤੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਵੀਨੂ ਗੁਪਤਾ ਨੇ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਨਾਲ ਨਜਿੱਠਣ ਲਈ ਵੱਖ-ਵੱਖ ਮੈਡੀਕਲ ਵਿਭਾਗਾਂ ਦੇ ਆਪਸੀ ਸਹਿਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ।