- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਜੀਏਡੀ ਅਕੈਡਮੀ ਵੱਲੋਂ ਟੀ-20 ਹੈਂਡਬਾਲ ਟੂਰਨਾਮੈਂਟ ਕਰਵਾਇਆ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਜੀਏਡੀ ਅਕੈਡਮੀ ਵੱਲੋਂ ਇੱਕ ਸ਼ਾਨਦਾਰ ਟੀ-20 ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ, ਰਣਨੀਤਕ ਸੂਝ-ਬੂਝ, ਫੁਰਤੀ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਬੇਹੱਦ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ, ਜਿੱਥੇ ਖਿਡਾਰੀਆਂ ਨੇ ਸ਼ਾਨਦਾਰ ਟੀਮ ਵਰਕ, ਸਹਿਣਸ਼ੀਲਤਾ, ਅਨੁਸ਼ਾਸਨ ਅਤੇ ਮੁਕਾਬਲੇ ਦੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਚੇਅਰਮੈਨ ਪਰਮਪ੍ਰੀਤ ਸਿੰਘ, ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਦੇ ਸ਼ਲਾਘਾਯੋਗ ਪ੍ਰਦਰਸ਼ਨ, ਸਮਰਪਣ ਅਤੇ ਅਟੁੱਟ ਖੇਡ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਲੜਕੀਆਂ ਦੇ ਟੀ-20 ਮੈਚ ਦੇ ਜੇਤੂ
ਪਹਿਲਾ ਸਥਾਨ-ਸੁਖਮਨਦੀਪ ਕੌਰ (ਕਪਤਾਨ), ਅੰਮ੍ਰਿਤ ਕੌਰ, ਅਮਨਦੀਪ ਕੌਰ, ਮੀਨਾਕਸ਼ੀ, ਅਮਰਜੋਤ ਕੌਰ, ਆਸਥਾ ਤੇ ਹਰਸ਼ਿਤਾ।
ਦੂਜਾ ਸਥਾਨ-ਸੋਨਾਕਸ਼ੀ (ਕਪਤਾਨ), ਸਾਕਸ਼ੀ, ਜਸਮੀਨ ਕੌਰ, ਅਰਾਧਿਆ, ਚਾਹਤ ਅਤੇ ਪੀਹੂ।
ਤੀਜਾ ਸਥਾਨ-ਪਰੀ (ਕਪਤਾਨ), ਵੰਸ਼ਿਕਾ, ਅਰਾਧਿਆ, ਅਵਨੀਤ ਤੇ ਰੀਤ।
ਲੜਕਿਆਂ ਦੇ ਟੀ-20 ਮੈਚ ਦੇ ਜੇਤੂ
ਪਹਿਲਾ ਸਥਾਨ-ਆਸ਼ੂਤੋਸ਼, ਲਵਪ੍ਰੀਤ, ਅਭਿਜੋਤ, ਰਣਵੀਰ, ਕਾਰਤਿਕ, ਹਰਮਨਜੀਤ ਅਤੇ ਅਰੁਣਪ੍ਰੀਤ।
ਦੂਜਾ ਸਥਾਨ-ਗੌਰਵ, ਭਵਜੋਤ, ਹਰਕੀਰਤ, ਮੰਜੇਸ਼, ਅਰਸ਼ਦੀਪ, ਹੁਸਨਪ੍ਰੀਤ ਅਤੇ ਯੁਵਰਾਜ।
ਤੀਜਾ ਸਥਾਨ-ਰੌਣਕ, ਯੁਵਰਾਜ, ਧਰਮਵੀਰ, ਨਿਤੇਸ਼, ਰਿਸ਼ਵ ਤੇ ਮਿਰਾਕਸ਼।