- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਐਲਐਮਏ ਦਾ 48ਵਾਂ ਸਾਲਾਨਾ ਐਵਾਰਡ ਸਮਾਗਮ ਕਰਵਾਉਣ ਦਾ ਫ਼ੈਸਲਾ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ (ਐਲਐਮਏ) ਵੱਲੋਂ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐਮਏ) ਦੇ ਸਹਿਯੋਗ ਨਾਲ 48ਵਾਂ ਐਵਾਰਡ ਸਮਾਗਮ 8 ਦਸੰਬਰ 2026 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਮਾਗਮ ’ਚ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਐੱਲਐੱਮਏ ਵੱਲੋਂ ਕਰਵਾਏ ਜਾ ਰਹੇ ਇਸ ਸਾਲਾਨਾ ਸਮਾਗਮ ਦੌਰਾਨ ਇਨ੍ਹਾਂ ਵਿੱਚ ਲਾਈਫ ਟਾਈਮ ਅਚੀਵਮੈਂਟ ਆਫ ਦਿ ਯੀਅਰ-2025 ਲਈ ਐੱਲਐੱਮਏ ਸਤਪਾਲ ਮਿੱਤਲ ਐਵਾਰਡ, ਐਂਟਰਪ੍ਰਿਨਿਓਰ ਆਫ ਦਿ ਯੀਅਰ-2025 ਲਈ ਐਲਐਮਏ ਵਰਧਮਾਨ ਐਵਾਰਡ ਅਤੇ ਮੈਨੇਜਰ ਆਫ ਦਿ ਯੀਅਰ-2025 ਲਈ ਐਲਐਮਏ ਦਇਆਨੰਦ ਮੁੰਜਾਲ ਐਵਾਰਡ ਸ਼ਾਮਲ ਹਨ। ਇਸੇ ਤਰ੍ਹਾਂ ਯੰਗ ਇਨੋਵੇਟਿਵ ਐਂਟਰਪ੍ਰਿਨਿਓਰ ਆਫ ਦਿ ਯੀਅਰ ਲਈ ਐੱਲਐੱਮਏ ਟ੍ਰਾਈਡੈਂਟ ਐਵਾਰਡ, ਵਾਤਾਵਰਨ, ਸਮਾਜਿਕ ਅਤੇ ਪ੍ਰਸ਼ਾਸਕੀ ਮਾਪਦੰਡਾਂ ਵਿੱਚ ਉੱਤਮਤਾ ਲਈ ਐਲਐਮਏ ਹਰੀ ਚੰਦ ਐਵਾਰਡ ਅਤੇ ਉੱਭਰ ਰਹੇ ਲਘੂ ਤੇ ਦਰਮਿਆਨੇ ਉਦਯੋਗ (ਐੱਸਐੱਮਈ) ਲਈ ਐੱਲਐੱਮਏ ਸੋਹਨ ਲਾਲ ਪਾਹਵਾ ਐਵਾਰਡ ਦਿੱਤਾ ਜਾਵੇਗਾ। ਮਹਿਲਾ ਉੱਦਮੀ ਦੇ ਖੇਤਰ ਵਿੱਚ ਯੋਗਦਾਨ ਲਈ ਐਲਐਮਏ ਮਿਸਿਜ਼ ਬੈਕਟਰ ਐਵਾਰਡ ਅਤੇ ਸਮਾਜਿਕ ਜ਼ਿੰਮੇਵਾਰੀ ਤੇ ਉੱਚ ਉਦੇਸ਼ਾਂ ਦੀ ਪੂਰਤੀ ਲਈ ਐਲਐਮਏ ਕ੍ਰਿਸ਼ਨਾ-ਪ੍ਰਾਣ ਐਵਾਰਡ ਨਾਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।