27ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ ਛੱਡ ਗਈਆਂ ਅਮਿੱਟ ਯਾਦਾਂ 4 ਨੰਬਰ ਦੀ ਬੌਟਮ:27ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ 2026 ਦੀ ਸ਼ਾਨਦਾਰ ਸਮਾਪਤੀ
Publish Date: Mon, 16 Nov 2026 07:46 PM (IST)
Updated Date: Tue, 17 Nov 2026 04:03 AM (IST)
4 ਦਾ ਬੌਟਮ) 42 ਰਵੀ ਬਿਡਲਾ, ਪੰਜਾਬੀ ਜਾਗਰਣ ਲੁਧਿਆਣਾ 27ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ 2026 ਦੇ ਤੀਜੇ ਅਤੇ ਆਖਰੀ ਦਿਨ ਦਾ ਸਮਾਪਤੀ ਸਮਾਰੋਹ ਉਤਸ਼ਾਹ ਨਾਲ ਸੰਪੰਨ ਹੋਇਆ। ਦਿਨ ਦੀ ਸ਼ੁਰੂਆਤ ਇੱਕ ਵਿਸ਼ਾਲ ਵਾਕਾਥੌਨ ਨਾਲ ਹੋਈ, ਜਿਸ ਵਿੱਚ ਲਗਭਗ 700 ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ, ਕੋਚਾਂ ਅਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ। ਇਹ ਵਾਕਾਥੌਨ ਗੁਰੂ ਨਾਨਕ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਹੈਪੀ ਫੋਰਜਿੰਗ ਪਾਰਕ ਤੱਕ ਪਹੁੰਚਿਆ। ਇਸ ਮੌਕੇ ਖਾਟੂ ਸ਼ਿਆਮ ਮੰਦਰ ਅਤੇ ਗਊ ਸੇਵਾ ਸਮਿਤੀ ਵੱਲੋਂ ਸਾਰੇ ਖਿਡਾਰੀਆਂ, ਕੋਚਾਂ ਅਤੇ ਭਾਗੀਦਾਰਾਂ ਲਈ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਸ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਸਮਾਪਤੀ ਸਮਾਰੋਹ ਅਤੇ ਫਲੈਗ ਆਫ਼ ਦੀ ਰਸਮ ਅਦਾ ਕੀਤੀ ਗਈ ਅਤੇ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 64 ਸਕੂਲਾਂ ਅਤੇ 570 ਖਿਡਾਰੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਅਤੇ ਖੇਡ ਪ੍ਰਾਪਤੀਆਂ ਲਈ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਗੁਰਜੋਤ ਸਿੰਘ, ਡਿਪਟੀ ਡਾਇਰੈਕਟਰ, ਐਸਐਸਏ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਕਮਲ ਚੈਤਲੀ, ਬਾਂਸਲ ਸਵੀਟਸ, ਸੁਰਿੰਦਰ ਸਿੰਘ ਰਿਆਤ, ਗੁਨੀਸ਼ਾ ਕਪੂਰ, ਪ੍ਰਿੰਸੀਪਲ ਜੀਐਨਪੀਐਸ, ਅਸ਼ੋਕ ਅਰੋੜਾ, ਪਰਮਜੀਤ ਸਚਦੇਵਾ, ਅਨਿਲ ਗੋਇਲ, ਮਨਦੀਪ ਸਿੰਘ ਬਰਾੜ, ਨਿਸ਼ਾਤ ਮੰਡੋਰਾ, ਪੁਨੀਤ ਸਿੰਘ, ਨਿਰੰਜਨ ਕੁਮਾਰ ਅਤੇ ਸੂਰਤ ਸਿੰਘ ਦੁੱਗਲ ਵੀ ਹਾਜ਼ਰ ਸਨ। ਰਿਲੇਅ ਦੌੜ ਦੇ ਨਤੀਜੇ ਇਸ ਪ੍ਰਕਾਰ ਰਹੇ 1. ਪਹਿਲਾ ਸਥਾਨ – ਰੋਪੜ 2. ਦੂਜਾ ਸਥਾਨ – ਲੁਧਿਆਣਾ 3. ਤੀਜਾ ਸਥਾਨ – ਮਲੇਰਕੋਟਲਾ ਲੁਧਿਆਣਾ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 272 ਮੈਡਲ ਜਿੱਤੇ ਸੋਨੇ ਦੇ ਮੈਡਲ – 67 ਚਾਂਦੀ ਦੇ ਮੈਡਲ – 89 ਕਾਂਸੀ ਦੇ ਮੈਡਲ – 116•।