- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐਨਡੀਈਸੀ ਦੀ ਸਾਲਾਨਾ ਐਲੂਮਨੀ ਮੀਟ ਨੇ ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜ਼ਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸਾਲਾਨਾ ਐਲੂਮਨੀ ਮੀਟ ਕਰਵਾਉਣ ਸਮੇਂ ਦੁਨੀਆ ਭਰ ਤੋਂ ਸਾਲ 1962 ਤੋਂ ਲੈ ਕੇ 2026 ਤੱਕ ਦੇ ਵੱਖ-ਵੱਖ ਬੈਚਾਂ ਨਾਲ ਸਬੰਧਤ ਲਗਭਗ 150 ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ 1976 ਬੈਚ ਦੇ ਗੋਲਡਨ ਜੁਬਲੀ ਮੈਂਬਰਾਂ ਨੇ ਹਾਜ਼ਰੀ ਭਰੀ, ਜਦਕਿ ਉੱਤਰੀ ਅਮਰੀਕਾ ਤੋਂ ਵੀ ਲਗਭਗ 10 ਸਾਬਕਾ ਵਿਦਿਆਰਥੀਆਂ ਨੇ ਸਮਾਗਮ ’ਚ ਸ਼ਾਮਲ ਹੋ ਇਸ ਮਿਲਣੀ ਨੂੰ ਹੋਰ ਯਾਦਗਾਰ ਬਣਾ ਦਿੱਤਾ। ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੇ ਪੇਸ਼ੇਵਰ ਕਾਬਲੀਅਤ, ਉੱਚੀਆਂ ਪ੍ਰਾਪਤੀਆਂ ਤੇ ਸਮਾਜ ਪ੍ਰਤੀ ਯੋਗਦਾਨ ਰਾਹੀਂ ਕਾਲਜ ਦੀ ਸ਼ਾਨ ਅਤੇ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਸਮਾਗਮ ਦਾ ਪ੍ਰਮੁੱਖ ਆਕਰਸ਼ਣ ਜੈਨਕੋ ਐਲੂਮਨੀ ਐਸੋਸੀਏਸ਼ਨ ਦੇ ਉਦਾਰ ਸਹਿਯੋਗ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਡਿਜੀਟਲ ਕਲਾਸਰੂਮ ਦਾ ਉਦਘਾਟਨ ਰਿਹਾ। ਇਹ ਪਹਿਲ ਸਾਬਕਾ ਵਿਦਿਆਰਥੀਆਂ ਦੀ ਸੰਸਥਾ ਪ੍ਰਤੀ ਵਚਨਬੱਧਤਾ ਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਉਪਰਾਲਿਆਂ ਨੂੰ ਦਰਸਾਉਂਦੀ ਨਜ਼ਰ ਆਈ। ਇਸ ਮੌਕੇ ਜੀਏਏ ਦੇ ਪ੍ਰਧਾਨ ਇੰਜ. ਐੱਸਐੱਮਐੱਸ ਸੰਧੂ ਨੇ ਭਵਿੱਖ ਵਿੱਚ ਵੀ ਕਾਲਜ ਨੂੰ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜੈਨਕੋ ਐਲੂਮਨੀ ਐਸੋਸੀਏਸ਼ਨ ਦੀ ਸਾਲ 2026-28 ਲਈ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਸਾਬਕਾ ਚੀਫ਼ ਇੰਜੀਨੀਅਰ ਤੇ ਇਨਫੋਟੈਕ ਦੇ ਚੇਅਰਮੈਨ ਇੰਜ. ਐੱਸ.ਐੱਮ.ਐੱਸ. ਸੰਧੂ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਏਅਰ ਮਾਰਸ਼ਲ (ਸੇਵਾਮੁਕਤ) ਆਰਕੇ.ਐੱਸ. ਸ਼ੇਰਾ ਅਤੇ ਪ੍ਰੋ. ਰਣਜੋਧ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਇੰਜ. ਐੱਚਐੱਸ. ਢਿੱਲੋਂ, ਸਾਬਕਾ ਸੁਪਰਡੈਂਟ ਇੰਜੀਨੀਅਰ, ਇੰਜ. ਰਾਕੇਸ਼ ਗਰਗ, ਸਾਬਕਾ ਚੀਫ਼ ਇੰਜੀਨੀਅਰ ਅਤੇ ਇੰਜ. ਅਰਸ਼ਦੀਪ ਸਿੰਘ, ਮੈਨੇਜਿੰਗ ਡਾਇਰੈਕਟਰ, ਪਾਇਨੀਅਰ ਕਰੇਨਜ਼ ਨੂੰ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਸਾਲ 1972 ਤੋਂ 2026 ਤੱਕ ਦੇ 15 ਕਾਰਜਕਾਰੀ ਮੈਂਬਰ ਦੀ ਵੀ ਚੋਣ ਕੀਤੀ ਗਈ। ਸਾਲਾਨਾ ਐਲੂਮਨੀ ਮੀਟ ਯਾਦਗਾਰੀ ਮਾਹੌਲ ਵਿੱਚ ਸੰਪੰਨ ਹੋਈ।