- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਗਰਾਂਦ ਦੇ ਦਿਹਾੜੇ ਮੌਕੇ ਮਹੀਨਾਵਾਰ ਗੁਰਮਤਿ ਸਮਾਗਮ ਹੋਏ ਜਿਸਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ। ਸੰਗਤ ਨਾਲ ਵਿਚਾਰਾਂ ਦੀ ਸਾਂਝ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਸਾਡੇ ਹਿਰਦੇ ਅੰਦਰ ਦੈਵੀ ਗੁਣਾਂ ਦਾ ਨਿਵਾਸ ਤਾਂ ਹੀ ਹੋ ਸਕਦਾ ਹੈ, ਜੇਕਰ ਉਹੀ ਕਰਮ ਕੀਤੇ ਜਾਣ ਜੋ ਪ੍ਰਭੂ ਦਰ ਤੇ ਪ੍ਰਵਾਨ ਹੁੰਦੇ ਹਨ। ਦੈਵੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਲਈ ਸਿਮਰਨ ਕਰਨ ਤੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਸਦੀਵੀ ਪ੍ਰਭੂ ਭਾਵੇਂ, ਭਾਵ ਸਾਡੀ ਉਪਾਸਨਾ ਦਾ ਕੇਂਦਰ ਕੇਵਲ-ਤੇ-ਕੇਵਲ ਸਦੀਵੀ ਪਰਮਾਤਮਾ ਹੀ ਬਣਿਆ ਰਹੇ। ਫੇਰ ਦੈਵੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਦੀ ਸੋਝੀ ਆਉਂਦੀ ਹੈ, ਕਿ ਸਦਾ ਸਥਿਰ ਰਹਿਣ ਵਾਲਾ ਅਕਾਲ ਪੁਰਖ ਹੀ ਸਭ ਸਿਆਣਪਾਂ ਦਾ ਮਾਲਕ ਹੈ। ਮਹਾਂਪੁਰਸ਼ਾਂ ਨੇ ਜੀਵਨ ਸਫਲ ਕਰਨ, ਨਿਰਮਲ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਿਆਉਣ, ਉਸ ਕਰਤੇ ਨੂੰ ਪਿਆਰ ਕਰਨ ਤੇ ਗੁਰਬਾਣੀ ਵਿੱਚ ਕੇਵਲ ਇਕ ਨੂੰ ਮੰਨਣ-ਪੂਜਣ ਦੀ ਹਦਾਇਤ ਕੀਤੀ। ਜਵੱਦੀ ਟਕਸਾਲ ਵਲੋਂ ਭੇਜੀ ਜਾਣਕਾਰੀ ਅਨੁਸਾਰ 26,27,28 ਅਤੇ 29 ਨਵੰਬਰ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਕਰਵਾਇਆ ਜਾ ਰਿਹਾ ਹੈ ਜਿਸ ’ਚ ਗੁਰਮਤਿ ਸੰਗੀਤ ਦੇ ਮਾਹਰ ਉਸਤਾਦ ਕੀਰਤਨੀਏ, ਵਿਦਵਾਨ ਸਿੱਖ ਸ਼ਖ਼ਸੀਅਤਾਂ, ਸਿੰਘ ਸਾਹਿਬਾਨ ਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਸਮੂਲੀਅਤ ਕਰਨਗੇ। ਗੁਰਮਤਿ ਸੰਗੀਤ ਦੇ ਪ੍ਰੇਮੀਆਂ ਸਮੇਤ ਸਭਨਾਂ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ।