- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦਾ ਬੌਟਮ:ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਾਰ ਰੈਲੀ ਕੱਢੀ

2 ਨੰਬਰ ਦਾ ਬੌਟਮ)
-ਫੋਰਟਿਸ ਹਸਪਤਾਲ ਦੇ ਉਪਰਾਲੇ ’ਚ ਪੰਜਾਬ ਪੁਲਿਸ ਤੇ ਵਿਰਸਾ ਡਰਾਈਵ ਨੇ ਦਿੱਤਾ ਸਹਿਯੋਗ
ਸੁਖਦੇਵ ਸਲੇਮਪਰੀ, ਪੰਜਾਬੀ ਜਾਗਰਣ, ਲੁਧਿਆਣਾ
ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ ਪੰਜਾਬ ਪੁਲਿਸ ਅਤੇ ਵਿਰਸਾ ਡਰਾਈਵ ਦੇ ਸਹਿਯੋਗ ਨਾਲ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਕੈਂਸਰ ਦੇ ਜੋਖਮ ਕਾਰਕਾਂ ਅਤੇ ਸਮੇਂ ਸਿਰ ਡਾਕਟਰੀ ਮੁਲਾਂਕਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਵਿੰਟੇਜ ਕਾਰ ਰੈਲੀ ਕੱਢੀ ਗਈ, ਜੋ ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਤੋਂ ਸ਼ੁਰੂ ਹੋਈ, ਜਿਸ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਪੁਲਿਸ ਦੁਆਰਾ ਸ਼ਹਿਰ ਵਿੱਚੋਂ ਲੰਘਦੀਆਂ ਵਿੰਟੇਜ ਕਾਰਾਂ ਦੀ ਦਿਲਖਿੱਚਵੀਂ ਰੈਲੀ ਪੇਸ਼ ਕੀਤੀ। ਆਪਣੇ ਸੰਬੋਧਨ ’ਚ ਡੀਸੀਪੀ ਨੇ ਕਿਹਾ ਕਿ ਸਮਾਜ ਨੂੰ ਸਿਹਤਮੰਦ ਰੱਖਣ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਤੇ ਇਸ ਨਾਲ ਹੀ ਨਾਮੁਰਾਦ ਬਿਮਾਰੀ ਕੈਂਸਰ ਤੋਂ ਬਚਾਅ ਲਈ ਸਮੇਂ-ਸਮੇਂ ’ਤੇ ਹਰੇਕ ਵਿਅਕਤੀ ਨੂੰ ਆਪਣੇ ਸਰੀਰ ਦੀ ਜਾਂਚ ਕਰਵਾਉਂਣ ਦੀ ਆਦਤ ਪਾਉਣੀ ਚਾਹੀਦੀ ਹੈ।
ਇਸ ਮੌਕੇ ਕੈਂਸਰ ਰੋਗਾਂ ਦੇ ਮਾਹਰ ਡਾ. ਦਵਿੰਦਰ ਪਾਲ, ਐਡੀਸ਼ਨਲ ਡਾਇਰੈਕਟਰ, ਮੈਡੀਕਲ ਓਨਕੋਲੋਜੀ; ਡਾ. ਅਨੀਸ਼, ਕੰਸਲਟੈਂਟ, ਸਰਜੀਕਲ ਓਨਕੋਲੋਜੀ; ਅਤੇ ਡਾ. ਪਰਵੀਨ ਕੌਰ, ਐਡੀਸ਼ਨਲ ਡਾਇਰੈਕਟਰ, ਰੇਡੀਏਸ਼ਨ ਓਨਕੋਲੋਜਿਸਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਕੈਂਸਰ ਅਜਿਹੀ ਬਿਮਾਰੀ ਨਹੀਂ ਰਹੀ, ਜਿਸ ਦਾ ਇਲਾਜ ਸੰਭਵ ਨਾ ਹੋਵੇ। ਇਸ ਮੌਕੇ ਆਲਮ ਵਿਜੇ ਸਿੰਘ ਡੀਸੀਪੀ-ਸਿਟੀ,ਹਰਪਾਲ ਸਿੰਘ ਡੀਸੀਪੀ-ਇਨਵੈਸਟੀਗੇਸ਼ਨ, ਪਰਮਜੀਤ ਸਿੰਘ ਡੀਸੀਪੀ ਸਪੈਸ਼ਲ ਬ੍ਰਾਂਚ ਅਤੇ ਰੁਪਿੰਦਰ ਕੌਰ ਭੱਟੀ ਏਡੀਸੀਪੀ-ਇਨਵੈਸਟੀਗੇਸ਼ਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਨਸ਼ੇ ਤੇ ਬਿਮਾਰੀ ਨੂੰ ਪਛਾਣਨ ਤੇ ਉਨ੍ਹਾਂ ਨਾਲ ਨਜਿੱਠਣ ਲਈ ਹਰੇਕ ਵਿਅਕਤੀ ਸਹਿਯੋਗ ਦੇਵੇ, ਤਾਂ ਜੋ ਇਨ੍ਹਾਂ ਦੀ ਰੋਕਥਾਮ ਤੇ ਜਲਦ ਕਾਰਵਾਈ ਅਗਲੀ ਪੀੜ੍ਹੀ ਲਈ ਇੱਕ ਸਿਹਤਮੰਦ ਕੱਲ੍ਹ ਬਣ ਸਕੇ। ਇਸ ਮੌਕੇ ਸਨਵੀਰ ਸਿੰਘ ਭਾਂਬੜਾ, ਸੁਵਿਧਾ ਨਿਰਦੇਸ਼ਕ, ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਤੇ ਗੁਰਦਰਸ਼ਨ ਸਿੰਘ ਮਾਂਗਟ, ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਨੇ ਕਿਹਾ ਕਿ ਹਸਪਤਾਲ ਦੀ ਪ੍ਰਬੰਧਕੀ ਕਮੇਟੀ ਤੇ ਡਾਕਟਰਾਂ ਸਮੇਤ ਸਟਾਫ ਵੱਲੋਂ ਸਮੇਂ-ਸਮੇਂ ਸਿਰ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।