- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਮਿਲੇਗਾ 1 ਲੱਖ ਰੁਪਏ ਦਾ ਨਗਦ ਇਨਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ : ਪਿੰਡ ਰਾਮਗੜ੍ਹ ਵਿਖੇ ਸਾਲਾਨਾ ਕਬੱਡੀ ਮਹਾਂਕੁੰਭ 24 ਨਵੰਬਰ ਨੂੰ ਕਰਵਾਇਆ ਜਾਵੇਗਾ। ਰਾਮਗੜ੍ਹ ਸਪੋਰਟਸ ਕਲੱਬ ਦੇ ਪ੍ਰਧਾਨ ਕਮਲ ਮਾਂਗਟ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਨਿਰੋਲ ਇਕ ਪਿੰਡ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਰਹਿਣ ਵਾਲੀ ਟੀਮ ਨੂੰ ਪਹਿਲੇ ਇਨਾਮ ਵਜੋਂ ਇੱਕ ਲੱਖ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਾਸ਼ ਸੀਪ ਦੇ ਮੁਕਾਬਲੇ ਵੀ ਹੋਣਗੇ, ਜਿਨ੍ਹਾਂ ਦੀ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਮਲ ਮਾਂਗਟ ਅਨੁਸਾਰ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਕੁਲਦੀਪ ਭੈਰੋਮੁੰਨਾ, ਹਰਜਸ ਯੂਐਸਏ, ਰਵੀ ਗਿੱਲ, ਜੱਸੀ ਨਾਰਵੇ, ਪਵੀ ਕੈਨੇਡਾ ਤੇ ਹਨੀ ਮੰਡੇਰ, ਸੋਨੀ ਆਸਟਰੇਲੀਆ, ਸਿਮਰ ਸਿੱਧੂ ਸਮੇਤ ਐਨਆਰਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਵਿੱਕੀ ਮਾਂਗਟ, ਸੋਖੀ ਗਿੱਲ, ਨੀਟਾ ਮਾਂਗਟ, ਟੋਨੀ ਮਾਂਗਟ, ਗੁਰੀ ਮਾਂਗਟ, ਜੱਸੀ ਮਾਂਗਟ, ਕੁਲਵੰਤ ਸਿੰਘ ਕਾਂਤਾ, ਨਰਪਿੰਦਰ ਫਿਟਨੈਸ, ਓਮੀ ਰਾਮਗੜ੍ਹ, ਹਨੀ ਮਾਂਗਟ, ਅਨਮੋਲ ਮਾਂਗਟ, ਵਿਕਾਸ ਸੂਦ, ਹਿਤੇਸ਼ ਸੂਦ, ਗੋਰਾ ਮਾਂਗਟ, ਮਿੰਟੂ ਪੰਚ, ਦੀਪਾ ਦੁਬਈ, ਕਾਲਾ ਬੇਕਰੀ, ਕਾਲੂ ਮਾਂਗਟ, ਸੁਖਵਿੰਦਰ ਸਿੰਘ, ਪ੍ਰਿੰਸ ਪਾਂਡੇ ਦੀ ਦੇਖ-ਰੇਖ ਹੇਠ ਤਿਆਰੀਆਂ ਸ਼ੁਰੂ ਕੀਤੀਆਂ ਹਨ।