ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਾਂਗਰਸੀ ਨੱਚਦੇ ਨਜ਼ਰ ਆਏ : ਦੇਬੀ
ਜ਼ਰੂੁਰੀ ਖ਼ਬਰ:'ਕੁਰਸੀ ਬਚਾਓ ਯਾਤਰਾ' ਨੂੰ ਚੰਨੀ ਦੇ ਰਹੇ ਹਨ 'ਜਵਾਨੀ ਬਚਾਉ ਯਾਤਰਾ' ਦਾ ਨਾਮ-ਦੇਬੀ
Publish Date: Sun, 15 Nov 2026 09:42 PM (IST)
Updated Date: Mon, 16 Nov 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ ਸਾਈਕਲ ਯਾਤਰਾ ’ਤੇ ਤਿੱਖਾ ਤੰਜ ਕੱਸਦਿਆਂ ਪੰਜਾਬ ਭਾਜਪਾ ਦੇ ਖਜ਼ਾਨਚੀ ਤੇ ਹਲਕਾ ਲੁਧਿਆਣਾ ਕੇਂਦਰੀ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਇਹ ਯਾਤਰਾ ਜਵਾਨੀ ਸੰਭਾਲ ਯਾਤਰਾ ਨਹੀਂ, ਸਗੋਂ ਕੁਰਸੀ ਬਚਾਓ ਯਾਤਰਾ ਹੈ। ਪੰਜਾਬ ਕਾਂਗਰਸ ਅੰਦਰ ਕੁਰਸੀ ਦੀ ਲੜਾਈ ਲਗਾਤਾਰ ਜਾਰੀ ਹੈ। ਕੋਈ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਤੇ ਕੋਈ ਆਪਣੀ ਟਿਕਟ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੇਬੀ ਨੇ ਕਿਹਾ ਕਿ ਇਸ ਸਾਈਕਲ ਯਾਤਰਾ ਦੌਰਾਨ ਕਈ ਕਾਂਗਰਸੀ ਆਗੂ ਨੱਚਦੇ ਅਤੇ ਕੁੱਝ ਲੁਕਦੇ ਨਜ਼ਰ ਆਏ, ਜੋ ਅਪਣੇ ਸਿਆਸੀ ਆਕਾਵਾਂ ਦੀ ਵਾਹ-ਵਾਹ ਖੱਟਣ ਲਈ ਯਾਤਰਾ ਦੇ ਨਾਮ ’ਤੇ ਸਿਰਫ਼ ਸਿਆਸੀ ਤਮਾਸ਼ਾ ਕਰ ਰਹੇ ਹਨ।